ਮੁੰਬਈ- ਯੰਗ ਸਮਰਾਟ ਨਾਗਾ ਚੈਤੰਨਿਆ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਤੰਡੇਲ’ ਦਾ ਦੂਜਾ ਗਾਣਾਤ ‘ਨਮੋ ਨਮਹ ਸ਼ਿਵਾਏ’ 22 ਦਸੰਬਰ ਨੂੰ ਕਾਸ਼ੀ ਦੇ ਨਮੋ ਘਾਟ ’ਤੇ ਲਾਂਚ ਕੀਤਾ ਜਾਵੇਗਾ। ਫਿਲਮ ਦਾ ਨਿਰਦੇਸ਼ਨ ਚੰਦੂ ਮੋਂਡੇਤੀ ਦੁਆਰਾ ਕੀਤਾ ਗਿਆ ਹੈ ਤੇ ਵੱਕਾਰੀ ਗੀਤਾ ਆਰਟਸ ਬੈਨਰ ਹੇਠ ਬਨੀ ਵਾਸੂ ਦੁਆਰਾ ਨਿਰਮਿਤ ਹੈ ਅਤੇ ਅੱਲੂ ਅਰਵਿੰਦ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ’ਚ ਸਈ ਪੱਲਵੀ ਅਤੇ ਨਾਗਾ ਚੈਤੰਨਿਆ ਅਹਿਮ ਭੂਮਿਕਾਵਾਂ ’ਚ ਹਨ। ਰੌਕਸਟਾਰ ਦੇਵੀ ਸ਼੍ਰੀ ਪ੍ਰਸਾਦ ਨੇ ਇਸ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਪਹਿਲਾ ਸਿੰਗਲ ‘ਬੁੱਜੀ ਥੱਲੀ’ ਪਹਿਲਾਂ ਹੀ 30 ਮਿਲੀਅਨ ਤੋਂ ਵੱਧ ਵਿਯੂਜ਼ ਨਾਲ ਸਾਰੇ ਸੰਗੀਤ ਚਾਰਟਾਂ ਵਿਚ ਸਿਖਰ ’ਤੇ ਹੈ।
ਸੋਨੂੰ ਸੂਦ ਦੀ ‘ਫਤਿਹ’ ਦਾ ਬੁਖ਼ਾਰ ਕੋਲਕਾਤਾ ’ਤੇ ਚੜ੍ਹਿਆ
NEXT STORY