ਮੁੰਬਈ—ਬਾਲੀਵੁੱਡ ਦੀ ਨਵੀਂ ਅਦਾਕਾਰਾ ਅਤੇ ਡਾਂਸਰ ਲਾਰੇਨ ਗੋਟਲਿਬ ਦੇ ਪ੍ਰਸ਼ੰਸਕਾਂ ਦੀ ਗਿਣਤੀ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ 10 ਲੱਖ ਹੋ ਗਈ ਹੈ। ਅਮਰੀਕੀ ਮੂਲ ਦੀ ਲਾਰੇਨ ਨੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2013 'ਚ ਰਿਲੀਜ਼ ਫਿਲਮ 'ਐਨੀ ਬਾਡੀ ਕਾਨ ਡਾਂਸ (ਏ.ਬੀ.ਸੀ.ਡੀ.) ਨਾਲ ਕੀਤੀ ਸੀ। ਲਾਰੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਪਿਆਰ ਉਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ। ਲਾਰੇਨ ਨੇ ਕਿਹਾ ਕਿ ਮੈਂ ਦੁਨੀਆ ਭਰ 'ਚ ਮੌਜੂਦ ਆਪਣੇ ਪ੍ਰਸ਼ੰਸਕਾਂ ਅਤੇ ਸ਼ੁੱਭਚਿੰਤਕਾ ਤੋਂ ਇੰਨਾ ਪਿਆਰ ਪਾ ਕੇ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ। ਲਾਰੇਨ ਨੇ ਕਿਹਾ ਹੈ ਕਿ ਭਾਰਤ 'ਚ ਰਹਿਣ ਵਾਲੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਨੂੰ ਪਾ ਕੇ ਮੈਂ ਬਹੁਤ ਆਭਾਰੀ ਹਾਂ।
ਰਣਵੀਰ ਸਿੰਘ ਦੇ ਸਟਾਈਲ ਦੇ ਦੀਵਾਨੇ ਹੋਏ ਅਦਾਕਾਰ ਅਨਿਲ ਕਪੂਰ
NEXT STORY