ਮੁੰਬਈ- ਰਾਜਨੀਤੀ ਦੇ ਖੇਤਰ 'ਚ ਆਉਣ ਤੋਂ ਬਾਅਦ ਕੰਗਨਾ ਰਣੌਤ ਰਾਜਨੀਤੀ 'ਤੇ ਆਧਾਰਿਤ ਫਿਲਮ ਐਮਰਜੈਂਸੀ 'ਚ ਪਹਿਲੀ ਵਾਰ ਦਮਦਾਰ ਕਿਰਦਾਰ ਨਿਭਾਉਣ ਜਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਪਰ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਪੈਦਾ ਹੋਏ ਵਿਵਾਦ ਨੇ ਫਿਲਮ ਦੀ ਰਿਲੀਜ਼ ਡੇਟ 'ਤੇ ਰੋਕ ਲਗਾ ਦਿੱਤੀ।ਜਦੋਂ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਤਾਂ ਸਿੱਖ ਭਾਈਚਾਰੇ ਨੇ ਇਸ 'ਤੇ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਅਤੇ ਇਤਿਹਾਸਕ ਤੱਥਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਸੀ। ਵਿਵਾਦ ਕਾਰਨ ਸੀਬੀਐਫਸੀ ਨੇ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਆਖਿਰਕਾਰ ਕੰਗਨਾ ਰਣੌਤ ਅਤੇ ਜ਼ੀ ਐਂਟਰਟੇਨਮੈਂਟ ਫਿਲਮ ਦੇ ਸੀਨ ਕੱਟਣ ਲਈ ਰਾਜ਼ੀ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ -ਹਿਨਾ ਨੂੰ ਮਿਲਿਆ ਜਨਮਦਿਨ ਦਾ ਸਰਪ੍ਰਾਈਜ਼, ਦੇਖ ਹੋਈ ਇਮੋਸ਼ਨਲ
ਦੋ ਹਫ਼ਤਿਆਂ ਬਾਅਦ CBFC ਸੁਣਾਏਗਾ ਫੈਸਲਾ
ਜ਼ੀ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਸ਼ਰਨ ਜਗਤਿਆਨੀ ਨੇ ਕਿਹਾ ਕਿ ਜ਼ਰੂਰੀ ਕਟੌਤੀ ਕੀਤੀ ਜਾਵੇਗੀ ਅਤੇ ਸਰਟੀਫਿਕੇਟ ਜਾਰੀ ਕਰਨ ਲਈ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐਫਸੀ) ਕੋਲ ਜਮ੍ਹਾਂ ਕਰਾਇਆ ਜਾਵੇਗਾ। ਸੀਬੀਐਫਸੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੇ ਕਿਹਾ ਕਿ ਇੱਕ ਵਾਰ ਕਟੌਤੀ ਤੋਂ ਬਾਅਦ ਫਿਲਮ ਜਮ੍ਹਾਂ ਕਰਾਉਣ ਤੋਂ ਬਾਅਦ, ਇਸਦੀ ਪੁਸ਼ਟੀ ਕੀਤੀ ਜਾਵੇਗੀ ਅਤੇ ਦੋ ਹਫ਼ਤਿਆਂ ਵਿੱਚ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ।ਕੰਗਨਾ ਰਣੌਤ ਨੇ ਸੀਨ ਵਿੱਚ ਬਦਲਾਅ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਸੰਪਾਦਨ ਤੋਂ ਬਾਅਦ ਫਿਲਮ ਸੀਬੀਐਫਸੀ ਕੋਲ ਜਾਵੇਗੀ ਅਤੇ ਮੁੜ ਜਾਂਚ ਤੋਂ ਬਾਅਦ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ ਜਾਵੇਗੀ। ਸਾਫ਼ ਹੈ ਕਿ ਕੰਗਨਾ ਰਣੌਤ ਦੋ ਹਫ਼ਤਿਆਂ ਬਾਅਦ ਐਮਰਜੈਂਸੀ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕੀ ਪੁਲਸ ਦੇ ਸਵਾਲਾਂ ਨਾਲ ਹੋਵੇਗਾ ਸਾਹਮਣਾ?
ਐਮਰਜੈਂਸੀ ਦੀ ਸਟਾਰ ਕਾਸਟ
ਰਾਜਨੀਤਿਕ ਡਰਾਮਾ ਐਮਰਜੈਂਸੀ ਨੂੰ ਕੰਗਨਾ ਰਣੌਤ ਦੁਆਰਾ ਨਿਰਦੇਸ਼ਿਤ ਅਤੇ ਸਹਿ-ਨਿਰਮਾਣ ਕੀਤਾ ਗਿਆ ਹੈ। ਫਿਲਮ 'ਚ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਮਿਲਿੰਦ ਸੋਮਨ, ਭੂਮਿਕਾ ਚਾਵਲਾ ਵਰਗੇ ਕਲਾਕਾਰ ਐਮਰਜੈਂਸੀ ਵਿੱਚ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 1975 'ਚ ਦੇਸ਼ 'ਚ ਲਗਾਈ ਗਈ ਐਮਰਜੈਂਸੀ 'ਤੇ ਆਧਾਰਿਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹਿਨਾ ਨੂੰ ਮਿਲਿਆ ਜਨਮਦਿਨ ਦਾ ਸਰਪ੍ਰਾਈਜ਼, ਦੇਖ ਹੋਈ ਇਮੋਸ਼ਨਲ
NEXT STORY