ਐਂਟਰਟੇਨਮੈਂਟ ਡੈਸਕ - ਮਾਰਸ਼ਲ ਆਰਟਸ ਦੀ ਦੁਨੀਆ ਦੇ ਮਹਾਨ ਸਿਤਾਰੇ ਬਰੂਸ ਲੀ ਦੇ ਪੁੱਤਰ ਬ੍ਰੈਂਡਨ ਲੀ ਦੀ ਮੌਤ ਸਿਰਫ਼ ਸਿਨੇਮਾ ਦੀ ਦੁਨੀਆ ਲਈ ਨਹੀਂ, ਸਗੋਂ ਦਿਲਾਂ ਨੂੰ ਝੰਜੋੜਨ ਵਾਲੀ ਅਸਲ tragedy ਸੀ। ਬ੍ਰੈਂਡਨ ਲੀ ਦੀ ਮੌਤ 1993 ਵਿੱਚ ਫਿਲਮ 'The Crow' ਦੀ ਸ਼ੂਟਿੰਗ ਦੌਰਾਨ ਹੋਈ ਸੀ। ਇਹ ਮਾਮਲਾ ਅਜਿਹੇ ਹਾਦਸਿਆਂ ਵਿੱਚੋਂ ਇੱਕ ਬਣ ਗਿਆ, ਜਿਸ 'ਤੇ ਅੱਜ ਵੀ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ: 2 ਮਿਸਕੈਰੇਜ ਤੋਂ ਬਾਅਦ ਕੈਟਰਿਨਾ ਦੀ ਜ਼ਿੰਦਗੀ 'ਚ ਆਈ ਖੁਸ਼ੀ, Baby Bump ਕੀਤਾ ਫਲਾਂਟ
ਹਾਦਸਾ ਕਿਵੇਂ ਹੋਇਆ?
31 ਮਾਰਚ, 1993 ਨੂੰ, ਉਨ੍ਹਾਂ ਦੀ ਫਿਲਮ ‘The Crow’ ਦੀ ਸ਼ੂਟਿੰਗ ਚੱਲ ਰਹੀ ਸੀ। ਇਕ ਸੀਨ ਵਿਚ ਅਦਾਕਾਰ ਮਾਈਕਲ ਮਾਸੀ ਨੇ ਬ੍ਰੈਂਡਨ ਉੱਤੇ ਗੋਲੀ ਚਲਾਉਣੀ ਸੀ। ਇਹ ਗੋਲੀ ਬਲੈਂਕ ਬੁਲੈਟ ਹੋਣੀ ਚਾਹੀਦੀ ਸੀ (ਜੋ ਅਸਲ ਨਹੀਂ ਹੁੰਦੀ)। ਪਰ ਸੈੱਟ 'ਤੇ ਵੱਡੀ ਲਾਪਰਵਾਹੀ ਹੋਈ। ਉਸ ਰਿਵਾਲਵਰ ਦੀ ਠੀਕ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ। ਉਸ ਦੀ ਬੈਰਲ ਵਿੱਚ ਪਿਛਲੇ ਕਿਸੇ ਸੀਨ ਦੀ ਅਸਲੀ ਗੋਲੀ ਦਾ ਟੁਕੜਾ ਫਸਿਆ ਹੋਇਆ ਸੀ। ਜਿਵੇਂ ਹੀ ਡਾਇਰੈਕਟਰ ਨੇ "ਐਕਸ਼ਨ!" ਕਿਹਾ, ਮਾਈਕਲ ਮਾਸੀ ਨੇ ਗੋਲੀ ਚਲਾ ਦਿੱਤੀ। ਬਲੈਂਕ ਬੁਲੈਟ ਦੇ ਨਾਲ ਉਹ ਟੁਕੜਾ ਵੀ ਤੇਜ਼ੀ ਨਾਲ ਨਿਕਲਿਆ ਅਤੇ ਸਿਧਾ ਬ੍ਰੈਂਡਨ ਲੀ ਦੇ ਪੇਟ ’ਚ ਜਾ ਲੱਗਾ।
ਇਹ ਵੀ ਪੜ੍ਹੋ: ਇਸ ਅਦਾਕਾਰ ਨਾਲ ਰੰਗੇ ਰੱਥੀਂ ਫੜੀ ਗਈ ਸੀ ਸ਼ਵੇਤਾ ਤਿਵਾਰੀ! Ex Husband ਰਾਜਾ ਦਾ ਵੱਡਾ ਖੁਲਾਸਾ
ਸ਼ਰੂਆਤ ’ਚ ਲੱਗਾ ਸੀ ਸਿਰਫ਼ ਸੀਨ ਦਾ ਹਿੱਸਾ
ਸੀਨ ਅਨੁਸਾਰ, ਬ੍ਰੈਂਡਨ ਨੂੰ ਗੋਲੀ ਲੱਗਣ ’ਤੇ ਅੱਗੇ ਡਿੱਗਣਾ ਸੀ, ਪਰ ਉਹ ਪਿੱਛੇ ਡਿੱਗੇ। ਸ਼ਰੂਆਤ ਵਿੱਚ ਸਭ ਨੂੰ ਲੱਗਿਆ ਕਿ ਇਹ ਉਨ੍ਹਾਂ ਦੀ ਐਕਟਿੰਗ ਹੈ। ਪਰ ਜਦੋਂ ਉਹ ਕਾਫੀ ਉੱਠੇ ਨਹੀਂ, ਤਾਂ ਕੋ-ਸਟਾਰਜ਼ ਅਤੇ ਕਰੂ ਮੈਂਬਰਾਂ ਨੇ ਉਨ੍ਹਾਂ ਨੂੰ ਹਿਲਾਉਣ ਦੀ ਕੋਸ਼ਿਸ਼ ਕੀਤੀ — ਪਰ ਉਹ ਬਿਲਕੁਲ ਨਹੀਂ ਹਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਬ੍ਰੈਂਡਨ ਲੀ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੀ ਉਮਰ ਸਿਰਫ 28 ਸਾਲ ਸੀ। ਰਿਪੋਰਟਸ ਅਨੁਸਾਰ, ਫਿਲਮ ਦੀ ਸਿਰਫ 8 ਦਿਨ ਦੀ ਸ਼ੂਟਿੰਗ ਬਾਕੀ ਸੀ। ਸਭ ਤੋਂ ਵੱਡਾ ਦੁੱਖ ਇਹ ਸੀ ਕਿ ਸਿਰਫ 17 ਦਿਨ ਬਾਅਦ ਉਨ੍ਹਾਂ ਦੀ ਵਿਆਹ ਦੀ ਤਾਰੀਖ ਤੈਅ ਸੀ।
ਇਹ ਵੀ ਪੜ੍ਹੋ: ਹੱਡੀਆਂ ਦੀ ਮੁੱਠ ਬਣੇ ਕਪਿਲ ਸ਼ਰਮਾ ਨੇ 63 ਦਿਨਾਂ 'ਚ ਘਟਾਇਆ 11 ਕਿਲੋ ਭਾਰ, ਜਾਣੋ ਕੀ ਹੈ 21-21-21 ਫਾਰਮੂਲਾ
ਮਾਮਲੇ ਦੀ ਜਾਂਚ
ਹਾਦਸੇ ਤੋਂ ਬਾਅਦ ਪੁਲਸ ਅਤੇ ਅਦਾਲਤ ਵਲੋਂ ਇਸ ਮਾਮਲੇ ਦੀ ਗੰਭੀਰ ਜਾਂਚ ਹੋਈ। ਪਤਾ ਲੱਗਾ ਕਿ ਸੈੱਟ 'ਤੇ ਗਨ ਸੇਫਟੀ ਪ੍ਰੋਟੋਕਾਲਾਂ ਦੀ ਉਲੰਘਣਾ ਹੋਈ ਸੀ। ਹਾਲਾਂਕਿ ਕਿਸੇ ਨੂੰ ਕਾਨੂੰਨੀ ਤੌਰ 'ਤੇ ਕਸੂਰਵਾਰ ਨਹੀਂ ਠਹਿਰਾਇਆ ਗਿਆ, ਪਰ ਇਹ ਮਾਮਲਾ ਫਿਲਮ ਇੰਡਸਟਰੀ ਲਈ ਸੈਟ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਸਬਕ ਬਣ ਗਿਆ।
ਇਹ ਵੀ ਪੜ੍ਹੋ: ਕ੍ਰਿਕਟ ਮਗਰੋਂ ਹੁਣ ਫ਼ਿਲਮਾਂ 'ਚ ਧੱਕ ਪਾਏਗਾ ਭਾਰਤ ਦਾ ਇਹ ਚੈਂਪੀਅਨ ਖਿਡਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਸਿਆਂ ਲਈ ਮਸ਼ਹੂਰ ਅਦਾਕਾਰਾ ਨੇ ਕੀਤੇ ਅਜਿਹੇ-ਅਜਿਹੇ ਕੰਮ, ਹੁਣ ਮਿਲੀ....
NEXT STORY