ਮੁੰਬਈ (ਬਿਊਰੋ) : ਸੋਸ਼ਲ ਮੀਡੀਆ ’ਤੇ ਧਮਾਕੇਦਾਰ ਫਸਟ ਲੁਕ ਅਤੇ ਪਾਵਰ-ਪੈਕ ਸਟਾਰ ਕਾਸਟ ਦਾ ਐਲਾਨ ਕਰਨ ਵਾਲੇ ਇਕ ਟੀਜ਼ਰ ਤੋਂ ਬਾਅਦ ਅਨੁਭਵ ਸਿਨ੍ਹਾ ਦੀ ਬਲੈਕ ਐਂਡ ਵਾਈਟ ਫ਼ਿਲਮ ‘ਭੀੜ’ ਦਾ ਬਹੁਤ ਉਡੀਕਿਆ ਜਾ ਰਿਹਾ ਟਰੇਲਰ ਹੁਣ ਰਿਲੀਜ਼ ਹੋ ਗਿਆ ਹੈ। ਟਰੇਲਰ ‘ਤੂੰ ਝੂਠਾ ਮੈਂ ਮੱਕਾਰ’ ਨਾਲ ਸਬੰਧਤ ਹੈ। ਇਹ ਫ਼ਿਲਮ ਸਮਾਜਿਕ ਅਸਮਾਨਤਾ ਦੀ ਕਠੋਰ ਹਕੀਕਤ ਨੂੰ ਅਜਿਹੇ ਸਮੇਂ ਵਿਚ ਦਰਸਾਉਂਦੀ ਹੈ ਜਦੋਂ ਦੇਸ਼ ਦੇ ’ਚ ਸੀਮਾਵਾਂ (ਹੱਦਾਂ) ਖਿੱਚੀਆਂ ਗਈਆਂ ਸਨ।
ਨਿਰਦੇਸ਼ਕ ਅਨੁਭਵ ਸਿਨ੍ਹਾ ਨੇ ਕਿਹਾ, ‘ਭੀੜ’ ਇਕ ਬਹੁਤ ਹੀ ਖ਼ਾਸ ਫ਼ਿਲਮ ਹੈ। ਇਹ ਇਕ ਅਜਿਹੀ ਕਹਾਣੀ ਹੈ, ਜੋ ਇਮਾਨਦਾਰੀ ਅਤੇ ਹਮਦਰਦੀ ਨਾਲ ਕਹੀ ਜਾਣੀ ਚਾਹੀਦੀ ਹੈ। ਫ਼ਿਲਮ ਨੂੰ ਬਲੈਕ ਐਂਡ ਵ੍ਹਾਈਟ ਵਿਚ ਸ਼ੂਟ ਕੀਤਾ ਗਿਆ ਹੈ ਕਿਉਂਕਿ ਮੈਂ ਉਸ ਸਮੇਂ ਦੀ ਆਪਣੇ ਦੇਸ਼ ਦੀ ਨਬਜ਼ ਨੂੰ ਫੜਨਾ ਚਾਹੁੰਦਾ ਸੀ, ਜਦੋਂ ਅਸੀਂ ਲਾਕਡਾਊਨ ਵਿਚ ਬਹੁਤ ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਸੀ।
ਰਾਜਕੁਮਾਰ ਰਾਓ ਨੇ ਸਾਂਝਾ ਕੀਤਾ, ‘ਭੀੜ’ ਅਜਿਹੀ ਫ਼ਿਲਮ ਹੈ, ਜੋ 2020 ਦੇ ਭਾਰਤ ਲਾਕਡਾਊਨ ਅਤੇ ਦੇਸ਼ ਅਤੇ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੇ ਸੰਘਰਸ਼ ਦਾ ਸਾਹਮਣਾ ਕਰਦੀ ਹੈ। ਭੂਮੀ ਪੇਡਨੇਕਰ ਨੇ ਕਿਹਾ, ‘ਭੀੜ’ ਇਕ ਅਜਿਹੀ ਕਹਾਣੀ ਹੈ, ਜਿਸ ਨੂੰ ਦੱਸਣ ਦੀ ਜ਼ਰੂਰਤ ਹੈ ਅਤੇ ਇਹ ਇਕ ਸਨਮਾਨ ਦੀ ਗੱਲ ਹੈ। ਅਨੁਭਵ ਸਿਨ੍ਹਾ ਦੀ ਬਨਾਰਸ ਮੀਡੀਆਵਰਕਸ ਵੱਲੋਂ ਨਿਰਮਿਤ, ‘ਭੀੜ’ 24 ਮਾਰਚ, 2023 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਗਾਇਕ ਕਾਕਾ ਦਾ ਹਮਸ਼ਕਲ ਆਇਆ ਸਾਹਮਣੇ, ਪਛਾਣਨਾ ਹੋਇਆ ਔਖਾ
NEXT STORY