ਮੁੰਬਈ- ਚੰਦੂ ਚੈਂਪੀਅਨ' ਸਟਾਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਅਦਾਕਾਰ ਦੀ ਇਸ ਫਿਲਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਫ਼ਿਲਮ 'ਚ ਉਹ ਇਕ ਵੱਖਰੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਉਹ ਆਪਣੀ ਫੀਸ ਵੀ ਘੱਟ ਕਰਨ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : B'Day Spl : ਜਾਣੋ ਸੁਪਰਸਟਾਰ ਅਫ਼ਸਾਨਾ ਖ਼ਾਨ ਦਾ ਇਤਿਹਾਸ, ਇੰਝ ਕੀਤੀ ਆਪਣੇ ਕਰੀਅਰ ਦੀ ਸ਼ੁਰੂਆਤ
ਮੇਕਰਜ਼ ਸਟਾਰ ਫੀਸ ਨੂੰ ਲੈ ਕੇ ਚਿੰਤਤ ਹੋ ਰਹੇ ਹਨ
ਇੰਡਸਟਰੀ 'ਚ ਫ਼ਿਲਮੀ ਸਿਤਾਰਿਆਂ ਦੀਆਂ ਵਧਦੀਆਂ ਫੀਸਾਂ ਅਤੇ ਖਰਚਿਆਂ ਨੂੰ ਦੇਖ ਕੇ ਮੇਕਰਜ਼ ਵੱਡੇ ਸਿਤਾਰਿਆਂ ਨੂੰ ਕਾਸਟ ਕਰਨ ਤੋਂ ਬਾਅਦ ਫ਼ਿਲਮ ਦੇ ਬਜਟ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਪਰ ਹੁਣ ਕਾਰਤਿਕ ਆਰੀਅਨ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ, ਅਦਾਕਾਰ ਨੇ ਕਿਹਾ ਹੈ ਕਿ ਉਹ ਆਪਣੀ ਫੀਸ ਘਟਾਉਣ ਲਈ ਤਿਆਰ ਹਨ ਅਤੇ ਸਾਰਿਆਂ ਦਾ ਫਾਇਦਾ ਚਾਹੁੰਦੇ ਹਨ। ਕਾਰਤਿਕ ਦਾ ਮੰਨਣਾ ਹੈ ਕਿ ਕੋਈ ਵੀ ਫ਼ਿਲਮ ਬਣਾਉਣ ਲਈ ਬਹੁਤ ਸਾਰੇ ਲੋਕ ਸਖ਼ਤ ਮਿਹਨਤ ਕਰਦੇ ਹਨ। ਇਸ ਲਈ ਸਾਰਿਆਂ ਨੂੰ ਘਰ ਜਾਣਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੌਤ ਮਗਰੋਂ ਵੀ ਮਾਂ-ਪਿਓ ਦਾ ਸਹਾਰਾ ਹੈ ਸਿੱਧੂ ਮੂਸੇਵਾਲਾ, ਪੁੱਤ ਦੇ ਨਾਂ 'ਤੇ ਹੁੰਦੀ ਬਲਕੌਰ ਸਿੰਘ ਨੂੰ ਕਰੋੜਾਂ ਦੀ ਕਮਾਈ
ਪਿਛਲੇ ਕੁਝ ਸਮੇਂ ਤੋਂ ਇੰਡਸਟਰੀ 'ਚ ਸਿਤਾਰਿਆਂ ਦੀ ਫੀਸ ਕਾਫ਼ੀ ਵਧ ਗਈ ਹੈ। ਮੇਕਰਸ ਲਈ ਫ਼ਿਲਮ ਦੇ ਬਜਟ ਅਤੇ ਸਿਤਾਰਿਆਂ ਦੀ ਫੀਸ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਨੁਰਾਗ ਕਸ਼ਯੱਪ ਅਤੇ ਫਰਾਹ ਖ਼ਾਨ ਵਰਗੇ ਕਈ ਫ਼ਿਲਮ ਨਿਰਮਾਤਾਵਾਂ ਨੇ ਤਾਂ ਅੱਗੇ ਆ ਕੇ ਕਿਹਾ ਹੈ ਕਿ ਸਿਤਾਰਿਆਂ ਦਾ ਬਜਟ ਫ਼ਿਲਮ ਦੇ ਬਜਟ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੌਰਾਨ ਕਾਰਤਿਕ ਆਰੀਅਨ ਨੇ ਆਪਣੀ ਫੀਸ ਘਟਾਉਣ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : BB OTT 3: ਅਦਾਕਾਰ ਅਨਿਲ ਕਪੂਰ ਦਾ ਸ਼ੋਅ 'ਚ ਛਾਇਆ ਸਵੈਗ, ਕਿਹਾ ਸ਼ੋਅ 'ਚ ਚੱਲੇਗਾ ਮੇਰਾ ਜਾਦੂ
ਸਾਰਿਆਂ ਦੇ ਘਰ ਚੱਲਣੇ ਚਾਹੀਦੇ ਹਨ
'ਫ਼ਿਲਮ ਚੰਦੂ ਚੈਂਪੀਅਨ' ਨੂੰ ਦਿੱਤੇ ਇੰਟਰਵਿਊ 'ਚ ਕਾਰਤਿਕ ਆਰੀਅਨ ਨੇ ਫੀਸਾਂ ਅਤੇ ਆਪਣੀਆਂ ਫਿਲਮਾਂ ਨੂੰ ਲੈ ਕੇ ਕਈ ਮੁੱਦਿਆਂ 'ਤੇ ਗੱਲ ਕੀਤੀ ਹੈ, ਉਸ ਨੇ ਕਿਹਾ ਕਿ ਸਿਰਫ਼ ਆਪਣੇ ਬਾਰੇ ਹੀ ਸੋਚਣਾ ਗ਼ਲਤ ਹੈ। ਮੇਰੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਬਰਾਬਰ ਮਿਹਨਤ ਕਰ ਰਹੇ ਹਨ। ਰਿਵਿਊ ਤੋਂ ਇਲਾਵਾ, ਸਾਨੂੰ ਬਾਕਸ-ਆਫਿਸ ਨੰਬਰਾਂ ਦੀ ਵੀ ਲੋੜ ਹੁੰਦੀ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਂ ਆਪਣੀ ਫੀਸ ਘਟਾਉਣ ਲਈ ਹਮੇਸ਼ਾ ਤਿਆਰ ਹਾਂ। ਕਿਉਂਕਿ ਇਕ ਫ਼ਿਲਮ 'ਤੇ ਬਹੁਤ ਸਾਰੇ ਲੋਕ ਸਖ਼ਤ ਮਿਹਨਤ ਕਰਦੇ ਹਨ, ਹਰ ਇਕ ਦਾ ਘਰ ਚੱਲਣਾ ਚਾਹੀਦਾ ਹੈ, ਹਰ ਕਿਸੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲਾਭ ਹੋਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇਕੋ-ਜਿਹੇ ਮਹਿਸੂਸ ਹੁੰਦੇ ਨੇ ਪੰਜਾਬ ਤੇ ਹਰਿਆਣਾ, ਐਮੀ ਤੇ ਸੋਨਮ ਨੇ ਹਰਿਆਣਾ ’ਚ ਸ਼ੂਟਿੰਗ ਦਾ ਤਜ਼ਰਬਾ ਕੀਤਾ ਸਾਂਝਾ
NEXT STORY