ਪਾਲੀਵੁੱਡ ਡੈਸਕ- ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਜੇ ਹੁੰਦਾ ਤਾਂ ਉਹ ਆਪਣਾ 32ਵਾਂ ਜਨਮ ਦਿਨ ਮਨਾ ਰਿਹਾ ਹੁੰਦਾ। ਸਿੱਧੂ 29 ਮਈ 2022 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਗੈਂਗਸਟਰ ਗੋਲਡੀ ਬਰਾੜ ਦੇ ਬੰਦਿਆਂ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਗਾਇਕ ਦੀ ਮੌਤ ਹੋ ਗਈ। ਸਿੱਧੂ ਮੂਸੇ ਵਾਲਾ ਨੇ ਛੋਟੀ ਉਮਰ 'ਚ ਹੀ ਕਾਫੀ ਨਾਮ ਕਮਾਇਆ ਸੀ। ਗਾਇਕ ਬਣਨ ਤੋਂ ਪਹਿਲਾਂ ਸਿੱਧੂ ਆਪਣੇ ਗੀਤਾਂ ਨੂੰ 3000 ਰੁਪਏ 'ਚ ਵੇਚਦਾ ਸੀ ਪਰ ਬਾਅਦ 'ਚ ਅਰਬਾਂ ਦਾ ਸਾਮਰਾਜ ਬਣਾ ਲਿਆ। ਸਿੱਧੂ ਮੂਸੇ ਵਾਲਾ ਭਾਵੇਂ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਪਰ ਅੱਜ ਵੀ ਉਸ ਦਾ ਪਰਿਵਾਰ ਕਰੋੜਾਂ ਰੁਪਏ ਕਮਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : B'Day Spl : ਜਾਣੋ ਸੁਪਰਸਟਾਰ ਅਫ਼ਸਾਨਾ ਖ਼ਾਨ ਦਾ ਇਤਿਹਾਸ, ਇੰਝ ਕੀਤੀ ਆਪਣੇ ਕਰੀਅਰ ਦੀ ਸ਼ੁਰੂਆਤ
ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਉਸ ਦੀ ਸਾਰੀ ਜਾਇਦਾਦ ਉਸਦੇ ਮਾਪਿਆਂ ਦੇ ਨਾਮ ਕਰ ਦਿੱਤੀ ਗਈ ਸੀ, ਜਿਸ ਨੂੰ ਉਹ ਸੰਭਾਲ ਰਹੇ ਹਨ। ਕੁਝ ਸਮਾਂ ਪਹਿਲਾਂ ਸਿੱਧੂ ਮੂਸੇ ਵਾਲਾ ਦੀ ਮਾਂ ਨੇ ਬੇਟੇ ਨੂੰ ਜਨਮ ਦਿੱਤਾ ਸੀ ਅਤੇ ਆਉਣ ਵਾਲੇ ਸਮੇਂ 'ਚ ਉਹ ਸਿੱਧੂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਜਾਇਦਾਦ ਦਾ ਵਾਰਸ ਬਣੇਗਾ। ਰਿਪੋਰਟਾਂ ਦੇ ਅਨੁਸਾਰ, ਗਾਇਕ ਦੀ ਮੌਤ ਦੇ ਸਮੇਂ, ਉਸਦੀ ਕੁੱਲ ਜਾਇਦਾਦ 114 ਕਰੋੜ ਰੁਪਏ (1.14 ਬਿਲੀਅਨ) ਸੀ, ਜਿਸ 'ਚ ਕਰੋੜਾਂ ਦੀਆਂ ਉਸ ਦੀਆਂ ਕਾਰਾਂ, ਗੀਤ ਰਾਇਲਟੀ, ਬ੍ਰਾਂਡਾਂ ਨਾਲ ਸੌਦਿਆਂ ਤੋਂ ਕਮਾਈ ਅਤੇ ਯੂਟਿਊਬ ਦੀ ਰਾਇਲਟੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਕਤਲ ਕੇਸ 'ਚ ਕੰਨੜ ਅਦਾਕਾਰ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਮੂਸੇ ਵਾਲਾ ਨੂੰ ਆਮ ਤੌਰ ’ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਕਈ ਉਸ ਨੂੰ ਸਭ ਤੋਂ ਮਹਾਨ ਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਦੇ ਹਨ। ਇਸ ਤੋਂ ਇਲਾਵਾ ਉਸ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ। ਸਾਲ 2020 ’ਚ ਮੂਸੇ ਵਾਲਾ ਦਾ ਨਾਮ ‘ਦਿ ਗਾਰਡੀਅਨ’ ਅਮੰਗ 50 ਅੱਪ ਐਂਡ ਕਮਿੰਗ ਆਰਟਿਸਟਸ ’ਚ ਸ਼ਾਮਲ ਕੀਤਾ ਗਿਆ ਸੀ। ਉਹ ਵਾਇਰਲੈੱਸ ਫੈਸਟੀਵਲ ’ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਤੇ ਭਾਰਤੀ ਗਾਇਕ ਵੀ ਬਣਿਆ ਤੇ ਬ੍ਰਿਟ ਏਸ਼ੀਆ ਟੀ. ਵੀ. ਮਿਊਜ਼ਿਕ ਐਵਾਰਡਜ਼ ’ਚ ਚਾਰ ਪੁਰਸਕਾਰ ਜਿੱਤੇ। ਮੂਸੇ ਵਾਲਾ ਆਪਣੇ ਟਰੈਕ ‘ਸੋ ਹਾਈ’ ਨਾਲ ਮੁੱਖ ਧਾਰਾ ਦੀ ਪ੍ਰਸਿੱਧੀ ਵੱਲ ਵਧਿਆ। 2018 ’ਚ ਉਸ ਨੇ ਆਪਣੀ ਪਹਿਲੀ ਐਲਬਮ ‘ਪੀ. ਬੀ. ਐਕਸ. 1’ ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਸ ਚਾਰਟ ’ਚ 66ਵੇਂ ਨੰਬਰ ’ਤੇ ਸੀ। ਉਸ ਦੇ ਸਿੰਗਲ ‘47’ ਤੇ ‘ਮੇਰਾ ਨਾ’ ਨੂੰ ਯੂ. ਕੇ. ਸਿੰਗਲ ਚਾਰਟ ’ਤੇ ਦਰਜਾ ਦਿੱਤਾ ਗਿਆ ਸੀ।
ਜਨਮ ਅਤੇ ਬਚਪਨ
ਸ਼ੁਭਦੀਪ ਦਾ ਜਨਮ 11 ਜੂਨ, 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਦੇ ਪਿੰਡ ਮੂਸਾ ’ਚ ਹੋਇਆ। ਉਹ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਸ ਦਾ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਸ ਦੀ ਮਾਤਾ ਦਾ ਨਾਂ ਚਰਨ ਕੌਰ ਹੈ, ਜੋ ਮੂਸਾ ਪਿੰਡ ਦੀ ਸਰਪੰਚ ਹੈ। ਸਿੱਧੂ ਨੇ ਸ਼ੁਰੂਆਤੀ ਸਿੱਖਿਆ ਮਾਨਸਾ ਦੇ ਸਕੂਲਾਂ ਤੋਂ ਹਾਸਲ ਕੀਤੀ। ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ’ਚ ਪੜ੍ਹਾਈ ਕੀਤੀ ਤੇ 2016 ’ਚ ਗ੍ਰੈਜੂਏਸ਼ਨ ਕੀਤੀ। ਸਿਧੂ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸੀ। ਉਸ ਨੇ 6ਵੀਂ ਕਲਾਸ ’ਚ ਹੀ ਹਿਪ ਹੋਪ ਸੰਗੀਤ ਸੁਣਨਾ ਸ਼ੁਰੂ ਕੀਤਾ ਤੇ ਲੁਧਿਆਣਾ ’ਚ ਹਰਵਿੰਦਰ ਬਿੱਟੂ ਤੋਂ ਸੰਗੀਤ ਦੇ ਹੁਨਰ ਸਿੱਖੇ। ਇਸ ਤੋਂ ਬਾਅਦ ਸਿੱਧੂ ਉੱਚ ਸਿੱਖਿਆ ਲਈ ਸਿੱਧੂ ਕੈਨੇਡਾ ਚਲਾ ਗਿਆ ਤੇ ਆਪਣਾ ਪਹਿਲਾ ਗਾਣਾ ‘ਜੀ ਵੈਗਨ’ ਜਾਰੀ ਕੀਤਾ।
ਮਿਊਜ਼ਿਕ ਪ੍ਰੋਡਕਸ਼ਨ
ਹੰਬਲ ਮਿਊਜ਼ਿਕ ਨਾਲ ਵੱਖ-ਵੱਖ ਸਫ਼ਲ ਗੀਤਾਂ ਤੋਂ ਬਾਅਦ ਮੂਸੇ ਵਾਲਾ ਨੇ 2018 ’ਚ ਸੁਤੰਤਰ ਤੌਰ ’ਤੇ ਗੀਤਾਂ ਨੂੰ ਰਿਲੀਜ਼ ਕਰਨਾ ਸ਼ੁਰੂ ਕੀਤਾ। ਉਸ ਨੇ ਪਹਿਲਾ ਗੀਤ ‘ਵਾਰਨਿੰਗ ਸ਼ਾਟਸ’ ਰਿਲੀਜ਼ ਕੀਤਾ, ਜੋ ਕਿ ਕਰਨ ਔਜਲਾ ਦੇ ਟਰੈਕ ‘ਲਫਾਫੇ’ ’ਤੇ ਹਮਲਾ ਕਰਨ ਵਾਲਾ ਇਕ ਟਰੈਕ ਸੀ। ਉਸੇ ਸਾਲ ਉਸ ਦੀ ਪਹਿਲੀ ਐਲਬਮ ‘ਪੀ. ਬੀ. ਐੱਕਸ. 1’ ਟੀ-ਸੀਰੀਜ਼ ਦੇ ਅਧੀਨ ਰਿਲੀਜ਼ ਕੀਤੀ ਗਈ ਸੀ, ਇਸ ਤੋਂ ਬਾਅਦ ਉਸ ਦੇ ਆਪਣੇ ਲੇਬਲ ਦੇ ਨਾਲ ਉਸ ਦੇ ਜ਼ਿਆਦਾਤਰ ਗੀਤਾਂ ਦੇ ਨਾਲ-ਨਾਲ ਦੂਜੇ ਕਲਾਕਾਰਾਂ ਦੇ ਟਰੈਕ ਵੀ ਰਿਲੀਜ਼ ਕੀਤੇ ਜਾਣ ਲੱਗੇ। 2020 ’ਚ ਮੂਸੇ ਵਾਲਾ ਨੇ ਆਪਣੀ ਦੂਜੀ ਸਟੂਡੀਓ ਐਲਬਮ ‘Snitches Get Stitches’ ਨੂੰ ਆਪਣੇ ਖ਼ੁਦ ਦੇ ਲੇਬਲ ਹੇਠ ਜਾਰੀ ਕੀਤਾ। 31 ਅਗਸਤ 2020 ਨੂੰ ਮੂਸੇ ਵਾਲਾ ਨੇ ਅਧਿਕਾਰਤ ਤੌਰ ’ਤੇ ਆਪਣਾ ਲੇਬਲ 5911 ਰਿਕਾਰਡ ਲਾਂਚ ਕੀਤਾ।
ਐਕਟਿੰਗ ਕਰੀਅਰ
ਸਿੱਧੂ ਮੂਸੇ ਵਾਲੇ ਨੇ ਆਪਣੀ ਖ਼ੁਦ ਦੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ਼ ਸਟੂਡੀਓਜ਼ ਅਧੀਨ ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਨਾਮੀ ਇਕ ਪੰਜਾਬੀ ਫ਼ਿਲਮ ਰਾਹੀਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਫ਼ਿਲਮ ਦਾ ਨਿਰਦੇਸ਼ਨ ਤਰਨਵੀਰ ਸਿੰਘ ਜਗਪਾਲ ਵਲੋਂ ਕੀਤਾ ਗਿਆ ਸੀ ਤੇ ਇਹ ਫ਼ਿਲਮ ਗਿੱਲ ਰੌਂਤਾ ਵਲੋਂ ਲਿਖੀ ਗਈ ਸੀ। 2019 ’ਚ ਮੂਸੇ ਵਾਲਾ ‘ਤੇਰੀ ਮੇਰੀ ਜੋੜੀ’ ਫ਼ਿਲਮ ’ਚ ਨਜ਼ਰ ਆਇਆ। ਜੂਨ 2020 ’ਚ ਉਸ ਨੇ ‘ਗੁਨਾਹ’ ਨਾਮ ਦੀ ਇਕ ਹੋਰ ਫ਼ਿਲਮ ਦਾ ਐਲਾਨ ਕੀਤਾ। 22 ਅਗਸਤ ਨੂੰ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਮੂਸਾ ਜੱਟ’ ਦਾ ਟੀਜ਼ਰ ਰਿਲੀਜ਼ ਕੀਤਾ, ਜਿਸ ’ਚ ਸਵੀਤਾਜ ਬਰਾੜ ਮੁੱਖ ਭੂਮਿਕਾ ਨਿਭਾਅ ਰਹੀ ਸੀ ਤੇ ਟਰੂ ਮੇਕਰਸ ਵਲੋਂ ਨਿਰਦੇਸ਼ਤ ਹੈ। ਅਗਸਤ ਨੂੰ, ਉਸ ਨੇ ਅੰਬਰਦੀਪ ਸਿੰਘ ਵਲੋਂ ਨਿਰਦੇਸ਼ਿਤ ਆਪਣੀ ਨਵੀਂ ਫ਼ਿਲਮ ‘ਜੱਟਾਂ ਦਾ ਮੁੰਡਾ ਗਾਉਣ’ ਦਾ ਐਲਾਨ ਕੀਤਾ, ਜੋ ਕਿ 18 ਮਾਰਚ 2022 ਨੂੰ ਰਿਲੀਜ਼ ਹੋਣ ਲਈ ਤੈਅ ਕੀਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਦਾਕਾਰਾ ਕੰਗਨਾ ਰਣੌਤ ਦਾ ਚਿਰਾਗ ਪਾਸਵਾਨ ਨਾਲ ਹੈ ਪੁਰਾਣਾ ਰਿਸ਼ਤਾ, ਸੰਸਦ 'ਚ ਦੋਵੇਂ ਇਕ-ਦੂਜੇ ਦੇ ਲੱਗੇ ਗਲੇ
NEXT STORY