ਐਂਟਰਟੇਨਮੈਂਟ ਡੈਸਕ- 90 ਦੇ ਦਹਾਕੇ ਦੇ ਬੱਚਿਆਂ ਦੇ ਮਨਪਸੰਦ ਐਕਸ਼ਨ ਹੀਰੋ ਜੈਕੀ ਚੈਨ ਫਿਰ ਤੋਂ ਖਬਰਾਂ ਵਿੱਚ ਹਨ। ਇਸ ਵਾਰ ਕਾਰਣ ਹੈ ਉਨ੍ਹਾਂ ਦੀ ਦਰਿਆਦਿਲੀ। ਖ਼ਬਰਾਂ ਮੁਤਾਬਕ, ਜੈਕੀ ਚੈਨ ਨੇ ਆਪਣੀ ਜਾਇਦਾਦ ਦਾ ਵੱਡਾ ਹਿੱਸਾ, ਜਿਸ ਦੀ ਕੁੱਲ ਰਕਮ ਲਗਭਗ ₹4000 ਕਰੋੜ ਰੁਪਏ ਹੈ, ਗਰੀਬ ਵਿਦਿਆਰਥੀਆਂ ਦੀ ਸਿੱਖਿਆ ਲਈ ਦਾਨ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ
❝ਮੇਰਾ ਪੁੱਤਰ ਯੋਗ ਹੋਵੇ ਤਾਂ ਕਮਾਏ, ਨਹੀਂ ਤਾਂ ਮੇਰੀ ਦੌਲਤ ਖਰਚ ਦੇਵੇਗਾ❞
ਜੈਕੀ ਚੈਨ ਨੇ ਸਾਲ ਪਹਿਲਾਂ ਇੱਕ ਪ੍ਰੋਗਰਾਮ ਦੌਰਾਨ ਇਹ ਵੀ ਕਿਹਾ ਸੀ ਕਿ ਉਹ ਆਪਣੀ ਸੰਪਤੀ ਪੁੱਤਰ ਜੇਸੀ ਚੈਨ ਨੂੰ ਨਹੀਂ ਦੇਣਗੇ। ਉਨ੍ਹਾਂ ਦੇ ਅਨੁਸਾਰ, “ਜੇ ਮੇਰਾ ਪੁੱਤਰ ਕਾਬਲ ਹੈ ਤਾਂ ਆਪਣੇ ਬਲਬੂਤੇ ਕਮਾਵੇਗਾ। ਜੇ ਨਹੀਂ, ਤਾਂ ਉਹ ਮੇਰੀ ਦੌਲਤ ਨੂੰ ਬਰਬਾਦ ਕਰੇਗਾ।”
ਇਹ ਵੀ ਪੜ੍ਹੋ: ਸਟੇਜ 'ਤੇ ਪਰਫਾਰਮ ਕਰਦੀ ਧੜੰਮ ਡਿੱਗੀ 'ਵਾਕਾ-ਵਾਕਾ' ਵਾਲੀ ਮਸ਼ਹੂਰ ਸਿੰਗਰ ! ਵੀਡੀਓ ਹੋਈ ਵਾਇਰਲ
ਸਿੱਖਿਆ ਲਈ ਵੱਡਾ ਦਾਨ
ਜੈਕੀ ਚੈਨ ਬਚਪਨ ਤੋਂ ਹੀ ਸਿੱਖਿਆ ਦੇ ਹੱਕ ਵਿੱਚ ਬੋਲਦੇ ਆਏ ਹਨ। ਉਹਨਾਂ ਦੀ “ਜੈਕੀ ਚੈਨ ਚੈਰੀਟੇਬਲ ਫਾਊਂਡੇਸ਼ਨ” ਦੁਆਰਾ ਦੁਨੀਆ ਭਰ ਵਿੱਚ ਵਿਦਿਆਰਥੀਆਂ ਨੂੰ ਸਿੱਖਿਆ, ਆਫਤ ਪੀੜਤਾਂ ਨੂੰ ਮਦਦ ਅਤੇ ਹੋਰ ਸਮਾਜਿਕ ਕਾਰਜਾਂ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਮੈਦਾਨ 'ਚ ਰੋਮਾਂਸ, RCB ਦੀ ਜਿੱਤ ਮਗਰੋਂ ਖੁਸ਼ੀ 'ਚ ਇਕ-ਦੂਜੇ ਨੂੰ ਫਲਾਇੰਗ ਕਿੱਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ
ਅਧਿਕਾਰਿਕ ਪੁਸ਼ਟੀ ਨਹੀਂ
ਹਾਲਾਂਕਿ ਜੈਕੀ ਚੈਨ ਵਲੋਂ ਇਸ ਤਾਜ਼ਾ ਦਾਨ ਦੀ ਅਧਿਕਾਰਿਕ ਘੋਸ਼ਣਾ ਨਹੀਂ ਕੀਤੀ ਗਈ, ਪਰ ਇਹ ਜਾਣਕਾਰੀ ਪੁਰਾਣੇ ਇੰਟਰਵਿਊਜ਼ ਅਤੇ ਉਨ੍ਹਾਂ ਦੇ ਬਿਆਨਾਂ ‘ਤੇ ਆਧਾਰਿਤ 'ਤੇ ਫੈਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ’ਤੇ ਫਾਇਰਿੰਗ ਕਰਨ ਵਾਲਾ ਸ਼ੂਟਰ ਕਾਬੂ, 12ਵੀਂ ਪਾਸ ਹੈ ਮੁਲਜ਼ਮ ਅੰਕਿਤ ਰਾਣਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਮਲ ਹਾਸਨ ਦੇ ਵਿਵਾਦਤ ਬਿਆਨ ਨਾਲ ਮਚਿਆ ਬਵਾਲ, ਕਿਹਾ-'ਕੰਨੜ ਭਾਸ਼ਾ ਤਾਮਿਲ ਤੋਂ ਹੋਈ ਉਤਪੰਨ'
NEXT STORY