ਮੋਹਾਲੀ (ਜੱਸੀ)- ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਸੈਕਟਰ-71 ਵਿਖੇ ਘਰ ’ਤੇ ਫਾਇਰਿੰਗ ਕਰਨ ਵਾਲੇ 2 ਸ਼ੂਟਰਾਂ ’ਚੋਂ ਇਕ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਦੀ ਪਛਾਣ ਅੰਕਿਤ ਰਾਣਾ ਵਾਸੀ ਪਿੰਡ ਉੱਚਾ ਚੰਦਨਾ ਜ਼ਿਲਾ ਯਮੂਨਾਨਗਰ ਹਰਿਆਣਾ ਵਜੋਂ ਹੋਈ। ਐੱਸ.ਪੀ. (ਜਾਂਚ) ਸੌਰਵ ਜਿੰਦਲ ਨੇ ਦੱਸਿਆ ਕਿ ਪੁਲਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਕਾਲਾ ਰਾਣਾ ਗਰੁੱਪ ਵਲੋਂ ਪਿੰਕੀ ਧਾਲੀਵਾਲ ਦੀ ਕੋਠੀ ਵਿਖੇ ਫਾਇਰਿੰਗ ਕਰਨ ਵਾਲੇ 2 ਸ਼ੂਟਰਾਂ ’ਚੋਂ 1 ਸ਼ੂਟਰ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰਾ ਨੂੰ ਹੋਈ ਸੀ ਟਾਪਲੈੱਸ ਫੋਟੋਸ਼ੂਟ ਦੀ ਪੇਸ਼ਕਸ਼, ਮਨ੍ਹਾ ਕਰਨ 'ਤੇ...
ਮੁਲਜ਼ਮ ਅੰਕਿਤ ਰਾਣਾ 12ਵੀਂ ਪਾਸ ਹੈ ਤੇ ਕੁਆਰਾ ਹੈ। ਉਸ ਖ਼ਿਲਾਫ਼ ਥਾਣਾ ਛੱਪਰ ਜ਼ਿਲ੍ਹਾ ਯਮੁਨਾਨਗਰ ਵਿਖੇ ਸਨੈਚਿੰਗ ਦਾ ਪਰਚਾ ਦਰਜ ਹੈ। ਐੱਸ.ਪੀ. ਜਾਂਚ ਨੇ ਦੱਸਿਆ ਕਿ ਉਸ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਸ ਨੇ ਦੂਜੇ ਸਾਥੀ ਨਾਲ ਮਿਲ ਕੇ 15 ਮਈ ਨੂੰ ਦੁਪਹਿਰ ਸਮੇਂ ਬਿਲਾਸਪੁਰ ਜ਼ਿਲਾ ਯਮੁਨਾਨਗਰ ਵਿਖੇ ਆਈਲੈਟਸ ਸੈਂਟਰ ਵਿਖੇ ਫਾਇਰਿੰਗ ਕੀਤੀ ਸੀ, ਜਿਸ ਸਬੰਧੀ ਹਰਿਆਣੇ ਦੇ ਉਕਤ ਥਾਣੇ ’ਚ ਪਰਚਾ ਦਰਜ ਹੈ। ਉਨ੍ਹਾਂ ਦੱਸਿਆ ਕਿ ਰਾਣਾ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਸ ਦੌਰਾਨ ਹੋਰ ਵੀ ਖ਼ੁਲਾਸੇ ਤੇ ਬਰਾਮਦਗੀ ਦੀ ਆਸ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਭਰੀ ਮਹਿਫਿਲ 'ਚ Lip-lock ਕਰਦਿਆਂ ਦੀ ਵੀਡੀਓ ਹੋਈ ਵਾਇਰਲ, ਵੇਖ ਪ੍ਰਸ਼ੰਸਕ ਹੋਏ ਪਾਣੀ-ਪਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਪਿਕਾ ਕੱਕੜ ਨੂੰ ਸਟੇਜ-2 ਲਿਵਰ ਕੈਂਸਰ, ਪੋਸਟ ਸਾਂਝੀ ਕਰ ਬੋਲੀ- 'ਮੇਰੇ ਲਈ ਦੁਆ ਕਰਨਾ'
NEXT STORY