ਮੁੰਬਈ- 90 ਦੇ ਦਹਾਕੇ ਵਿੱਚ 'ਫੂਲ ਔਰ ਅੰਗਾਰੇ' ਅਤੇ 'ਸੌਗੰਧ' ਵਰਗੀਆਂ ਫਿਲਮਾਂ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਸ਼ਾਂਤੀ ਪ੍ਰਿਆ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ, ਪਰ ਇਸ ਵਾਰ ਕਾਰਨ ਉਨ੍ਹਾਂ ਦੀ ਕੋਈ ਫਿਲਮ ਨਹੀਂ, ਸਗੋਂ ਉਨ੍ਹਾਂ ਦਾ ਨਵਾਂ ਲੁੱਕ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ ਇਨ੍ਹਾਂ ਤਸਵੀਰਾਂ ਵਿਚ ਅਦਾਕਾਰਾ Bald Look ਵਿਚ ਦਿਖਾਈ ਦਿੱਤੀ। ਅਦਾਕਾਰ ਨੇ ਆਪਣੀ ਇਸ ਲੁੱਕ ਦਾ ਕਾਰਨ ਵੀ ਦੱਸਿਆ ਹੈ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸ਼ਾਂਤੀ ਨੇ ਕੈਪਸ਼ਨ ਵਿੱਚ ਲਿਖਿਆ - "ਮੈਂ ਹਾਲ ਹੀ ਵਿੱਚ ਆਪਣੇ ਸਿਰ ਦੇ ਵਾਲ ਪੂਰੀ ਤਰ੍ਹਾਂ ਕੱਟਵਾ ਲਏ ਹਨ। ਇੱਕ ਔਰਤ ਹੋਣ ਦੇ ਨਾਤੇ, ਸਾਡੇ 'ਤੇ ਬਹੁਤ ਸਾਰੀਆਂ ਸੀਮਾਵਾਂ ਥੋਪੀਆਂ ਜਾਂਦੀਆਂ ਹਨ - ਸੁੰਦਰਤਾ ਦੇ ਮਾਪਦੰਡ, ਸਮਾਜ ਦੁਆਰਾ ਬਣਾਏ ਗਏ ਨਿਯਮ। ਪਰ ਹੁਣ ਮੈਂ ਆਪਣੇ ਆਪ ਨੂੰ ਇਨ੍ਹਾਂ ਪਾਬੰਦੀਆਂ ਤੋਂ ਮੁਕਤ ਕਰ ਲਿਆ ਹੈ। ਅੱਜ ਮੈਂ ਪੂਰੀ ਤਰ੍ਹਾਂ ਆਜ਼ਾਦ ਮਹਿਸੂਸ ਕਰ ਰਹੀ ਹਾਂ। ਇਹ ਮੇਰਾ ਆਤਮਵਿਸ਼ਵਾਸ ਹੈ, ਮੇਰੀ ਆਪਣੀ ਪਛਾਣ ਹੈ।"
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਛੇੜਛਾੜ, ਮਾਂ ਚਰਨ ਕੌਰ ਨੇ ਪੋਸਟ ਪਾ ਦਿੱਤੀ ਚਿਤਾਵਨੀ

ਪਤੀ ਦੀ ਯਾਦ ਵਿੱਚ ਪਹਿਨਿਆ ਬਲੇਜ਼ਰ
ਤਸਵੀਰਾਂ ਵਿੱਚ ਸ਼ਾਂਤੀ ਪ੍ਰਿਆ ਜਿਸ ਬਲੇਜ਼ਰ ਵਿਚ ਨਜ਼ਰ ਆਈ, ਉਸਦਾ ਵੀ ਉਨ੍ਹਾਂ ਲਈ ਡੂੰਘਾ ਭਾਵਨਾਤਮਕ ਮਹੱਤਵ ਹੈ। ਉਨ੍ਹਾਂ ਦੱਸਿਆ ਕਿ ਇਹ ਬਲੇਜ਼ਰ ਉਨ੍ਹਾਂ ਦੇ ਸਵਰਗਵਾਸੀ ਪਤੀ ਸਿਧਾਰਥ ਰੇਅ ਦਾ ਹੈ। ਇਸਨੂੰ ਪਹਿਨ ਕੇ ਅੱਜ ਵੀ ਉਹ ਆਪਣੇ ਸਾਥੀ ਦਾ ਨਿੱਘ ਮਹਿਸੂਸ ਕਰਦੀ ਹੈ।

ਸਿਧਾਰਥ ਰੇਅ ਕੌਣ ਸੀ?
ਸ਼ਾਂਤੀ ਪ੍ਰਿਆ ਦੇ ਪਤੀ ਸਿਧਾਰਥ ਰੇਅ ਫਿਲਮ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸਨ। ਉਨ੍ਹਾਂ ਨੇ 80 ਅਤੇ 90 ਦੇ ਦਹਾਕੇ ਵਿੱਚ ਕਈ ਫਿਲਮਾਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ। ਇਸ ਜੋੜੇ ਦਾ ਵਿਆਹ 1999 ਵਿੱਚ ਹੋਇਆ ਸੀ, ਪਰ ਬਦਕਿਸਮਤੀ ਨਾਲ, ਸਿਧਾਰਥ ਦਾ 2004 ਵਿੱਚ ਸਿਰਫ਼ 40 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਜੋੜੇ ਦੀ ਇੱਕ ਧੀ ਵੀ ਹੈ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਮਸ਼ਹੂਰ ਗਾਇਕ ਸਣੇ 98 ਲੋਕਾਂ ਦੀ ਮੌਤ, Night Club ਦੀ ਡਿੱਗੀ ਛੱਤ
ਸ਼ਾਂਤੀ ਪ੍ਰਿਆ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਵੀ ਇਸ ਲੁੱਕ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਇਹ ਇੰਡਸਟਰੀ ਲੰਬੇ ਵਾਲਾਂ, ਗਲੈਮਰ ਅਤੇ ਇੱਕ ਖਾਸ ਕਿਸਮ ਦੀ ਸੁੰਦਰਤਾ ਦੀ ਉਮੀਦ ਕਰਦੀ ਹੈ। ਮੈਂ ਡਰਦੀ ਸੀ ਕਿ ਕੀ ਮੈਨੂੰ ਇਸ ਲੁੱਕ ਨਾਲ ਭੂਮਿਕਾਵਾਂ ਮਿਲਣਗੀਆਂ? ਕੀ ਲੋਕ ਮੈਨੂੰ ਵੱਖਰੇ ਨਜ਼ਰੀਏ ਨਾਲ ਦੇਖਣਗੇ?" ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਹ ਦਿਖਾਉਣਾ ਸੀ ਕਿ ਇੱਕ ਔਰਤ ਕਿਸੇ ਵੀ ਢਾਂਚੇ ਵਿੱਚ ਫਿੱਟ ਹੋਣ ਲਈ ਮਜ਼ਬੂਰ ਨਹੀਂ ਹੈ। ਉਹ ਆਪਣੀਆਂ ਸ਼ਰਤਾਂ 'ਤੇ ਜੀ ਸਕਦੀਆਂ ਹਨ ਅਤੇ ਸੁੰਦਰਤਾ ਦੇ ਰਵਾਇਤੀ ਮਿਆਰਾਂ ਨੂੰ ਚੁਣੌਤੀ ਦੇ ਸਕਦੀਆਂ ਹਨ।

ਇਹ ਵੀ ਪੜ੍ਹੋ: Gold ਨੇ ਤੋੜੇ ਸਾਰੇ ਰਿਕਾਰਡ, ਜਾਣੋ 10 ਗ੍ਰਾਮ ਸੋਨੇ ਦਾ ਨਵਾਂ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਪੂਰਵਾ ਮਖੀਜਾ ਨੇ ਰੋ-ਰੋ ਕੇ ਸੁਣਾਈ ਆਪਬੀਤੀ, ਕਿਹਾ-'ਮਾਂ ਨੂੰ ਵੀ ਗਾਲ੍ਹਾਂ ਕੱਢੀਆਂ...'
NEXT STORY