ਐਂਟਰਟੇਨਮੈਂਟ ਡੈਸਕ : ਬਾਲੀਵੁੱਡ 'ਚ ਕਈ ਕਲਾਕਾਰ ਆਏ ਅਤੇ ਚਲੇ ਗਏ ਪਰ ਇਹ ਸੁਪਰਸਟਾਰ ਅਜੇ ਵੀ ਪਿਛਲੇ 3 ਦਹਾਕਿਆਂ ਤੋਂ ਆਪਣੀਆਂ ਫਿਲਮਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ। ਅੱਜ ਵੀ ਇਸ ਦੇ ਪ੍ਰਸ਼ੰਸਕ ਇਸ ਦੀਆਂ ਫਿਲਮਾਂ ਦੇਖਣ ਲਈ ਸਿਨੇਮਾਘਰਾਂ ਦੀਆਂ ਲੰਬੀਆਂ ਲਾਈਨਾਂ 'ਚ ਖੜ੍ਹਦੇ ਹਨ। ਅੱਜ ਵੀ ਇਸ ਸੁਪਰਸਟਾਰ ਦੇ ਪ੍ਰਸ਼ੰਸਕ ਉਨ੍ਹਾਂ ਦੇ ਫੈਸ਼ਨ ਅਤੇ ਸਵੈਗ ਨੂੰ ਫਾਲੋ ਕਰਦੇ ਹਨ। ਇਹ ਸੁਪਰਸਟਾਰ ਫਿਲਮਾਂ 'ਚ ਆਪਣੇ ਕੈਮਿਓ ਨਾਲ ਸਿਨੇਮਾਘਰਾਂ 'ਚ ਭੀੜ ਨੂੰ ਆਕਰਸ਼ਿਤ ਕਰਦਾ ਹੈ। ਇਹ ਸੁਪਰਸਟਾਰ ਅੱਜ ਕਰੋੜਾਂ ਦਾ ਮਾਲਕ ਹੈ। ਇਹ ਸੁਪਰਸਟਾਰ ਨਾਂ ਸਿਰਫ ਫਿਲਮਾਂ ਤੋਂ ਕਮਾਈ ਕਰਦਾ ਹੈ, ਸਗੋਂ ਉਸਦੇ ਆਪਣੇ ਦੋ ਵੱਡੇ ਬ੍ਰਾਂਡ ਹਨ ਅਤੇ ਇੱਕ ਫਿਲਮ ਪ੍ਰੋਡਕਸ਼ਨ ਹਾਊਸ ਵੀ ਚਲਾਉਂਦੇ ਹਨ। ਆਓ ਜਾਣਦੇ ਹਾਂ ਕੌਣ ਹੈ ਇਹ ਸੁਪਰਸਟਾਰ?
ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ
ਕੀ ਤੁਸੀਂ ਇਸ ਸੁਪਰਸਟਾਰ ਨੂੰ ਪਛਾਣਿਆ?
ਮੀਡੀਆ ਰਿਪੋਰਟਾਂ ਮੁਤਾਬਕ, ਇਹ ਸੁਪਰਸਟਾਰ ਟੀਵੀ 'ਤੇ ਕੁਝ ਸੈਕਿੰਡ ਦੇ ਇਸ਼ਤਿਹਾਰ ਲਈ 10 ਕਰੋੜ ਰੁਪਏ ਚਾਰਜ ਕਰਦਾ ਹੈ। ਇਸ ਦੇ ਨਾਲ ਹੀ ਇਹ ਸੁਪਰਸਟਾਰ ਕਮਰਸ਼ੀਅਲ ਇਸ਼ਤਿਹਾਰਾਂ ਲਈ ਦੁੱਗਣੀ ਫੀਸ ਵਸੂਲਦਾ ਹੈ। ਇਸ ਦੇ ਨਾਲ ਹੀ ਇਸ ਦੀ ਇੱਕ ਫਿਲਮ ਦੀ ਫੀਸ 100 ਕਰੋੜ ਰੁਪਏ ਤੋਂ ਘੱਟ ਨਹੀਂ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਟਾਈਗਰ ਸਲਮਾਨ ਖ਼ਾਨ ਦੀ, ਜੋ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ।
ਸਲਮਾਨ ਦੀ ਕੁੱਲ ਜਾਇਦਾਦ?
ਰਿਪੋਰਟਾਂ ਅਨੁਸਾਰ, ਇਸ ਸਮੇਂ ਸਲਮਾਨ ਖ਼ਾਨ ਦੀ ਕੁੱਲ ਜਾਇਦਾਦ 2,900 ਕਰੋੜ ਰੁਪਏ ਹੈ ਅਤੇ ਉਹ ਆਪਣੇ ਸਭ ਤੋਂ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ 'ਬਿੱਗ ਬੌਸ' ਤੋਂ ਪੂਰੇ ਸੀਜ਼ਨ 'ਚ 250 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਹੈ। 'ਬਿੱਗ ਬੌਸ' ਲਗਭਗ 3 ਮਹੀਨੇ ਚੱਲਦਾ ਹੈ, ਜਿਸ ਦੇ ਹਿਸਾਬ ਨਾਲ ਸਲਮਾਨ ਹਰ ਮਹੀਨੇ 60 ਕਰੋੜ ਰੁਪਏ ਕਮਾਉਂਦੇ ਹਨ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਦੇਸ਼ ਦਾ ਸਭ ਤੋਂ ਅਮੀਰ ਅਦਾਕਾਰ?
ਰਿਪੋਰਟਾਂ ਦੀ ਮੰਨੀਏ ਤਾਂ ਸਲਮਾਨ ਖ਼ਾਨ ਦੇਸ਼ ਦੇ ਸਭ ਤੋਂ ਅਮੀਰ ਅਦਾਕਾਰਾਂ ਦੀ ਸੂਚੀ 'ਚ ਚੌਥੇ ਨੰਬਰ 'ਤੇ ਆਉਂਦੇ ਹਨ ਅਤੇ ਬਾਲੀਵੁੱਡ ਅਦਾਕਾਰਾਂ 'ਚ ਸ਼ਾਹਰੁਖ ਖ਼ਾਨ ਅਤੇ ਜੂਹੀ ਚਾਵਲਾ ਤੋਂ ਬਾਅਦ ਤੀਜੇ ਨੰਬਰ 'ਤੇ ਹਨ।
- ਸ਼ਾਹਰੁਖ ਖ਼ਾਨ: 7300 ਕਰੋੜ ਰੁਪਏ
- ਜੂਹੀ ਚਾਵਲਾ: 4600 ਕਰੋੜ ਰੁਪਏ
- ਨਾਗਾਰਜੁਨ: 3310 ਕਰੋੜ ਰੁਪਏ
- ਸਲਮਾਨ ਖ਼ਾਨ: 2900 ਕਰੋੜ ਰੁਪਏ
- ਅਕਸ਼ੈ ਕੁਮਾਰ: 2500 ਕਰੋੜ ਰੁਪਏ
- ਰਿਤਿਕ ਰੋਸ਼ਨ: 2000 ਕਰੋੜ ਰੁਪਏ
- ਆਮਿਰ ਖ਼ਾਨ: 1862 ਕਰੋੜ ਰੁਪਏ
- ਅਮਿਤਾਭ ਬੱਚਨ: 1600 ਕਰੋੜ ਰੁਪਏ
- ਰਾਮ ਚਰਨ: 1370 ਕਰੋੜ ਰੁਪਏ
- ਸੈਫ ਅਲੀ ਖ਼ਾਨ: 1200 ਕਰੋੜ ਰੁਪਏ
ਕਦੋਂ ਰਿਲੀਜ਼ ਹੋਵੇਗੀ ਫਿਲਮ
ਸਭ ਤੋਂ ਉਡੀਕੀ ਜਾ ਰਹੀ ਫਿਲਮ 'ਸਿਕੰਦਰ' ਦਾ ਟੀਜ਼ਰ ਸਲਮਾਨ ਦੇ ਜਨਮਦਿਨ ਦੇ ਮੌਕੇ 'ਤੇ 27 ਦਸੰਬਰ ਨੂੰ ਰਿਲੀਜ਼ ਹੋਣਾ ਸੀ ਪਰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਹੈ। ਹੁਣ ਸਿਕੰਦਰ ਦਾ ਟੀਜ਼ਰ 28 ਦਸੰਬਰ ਨੂੰ ਸਵੇਰੇ 11.07 ਵਜੇ ਰਿਲੀਜ਼ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੁਨੈਦ ਖਾਨ ਤੇ ਖੁਸ਼ੀ ਕਪੂਰ ਦੀ ‘ਲਵਯਾਪਾ’ 7 ਫਰਵਰੀ ਨੂੰ ਹੋਵੇਗੀ ਰਿਲੀਜ਼
NEXT STORY