ਮੁੰਬਈ: ਮਸ਼ਹੂਰ ਰੈਪਰ ਬਾਬਾ ਸਹਿਗਲ ਦੇ ਪਰਿਵਾਰ ਲਈ ਕੋਰੋਨਾ ਵੀ ਕਾਲ ਬਣ ਕੇ ਆਇਆ ਹੈ। ਬਾਬਾ ਸਹਿਗਲ ਦੇ ਪਿਤਾ ਜਸਪਾਲ ਸਿੰਘ ਸਹਿਗਲ ਵੀ ਕੋਰੋਨਾ ਨਾਲ ਜ਼ਿੰਦਗੀ ਦੀ ਜੰਗ ਹਾਰ ਗਏ। ਪਿਛਲੇ ਕੁਝ ਸਮੇਂ ਤੋਂ ਉਹ ਕੋਰੋਨਾ ਨਾਲ ਲੜ ਰਹੇ ਸਨ। ਰੈਪਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਦੁਖ਼ਦਾਇਕ ਖ਼ਬਰ ਦੀ ਸਾਂਝੀ ਕੀਤੀ। 87 ਸਾਲ ਦੇ ਜਸਪਾਲ ਸਿੰਘ ਸਹਿਗਲ ਆਪਣੀ ਧੀ ਅਤੇ ਜਵਾਈ ਨਾਲ ਲਖਨਊ ’ਚ ਸਨ।
ਬਾਬਾ ਸਹਿਗਲ ਨੇ ਆਪਣੇ ਪਿਤਾ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਪਿਤਾ ਜੀ ਸਾਨੂੰ ਛੱਡ ਕੇ ਚਲੇ ਗਏ। ਪੂਰੀ ਜ਼ਿੰਦਗੀ ਕਿਸੇ ਯੋਧਾ ਦੀ ਤਰ੍ਹਾਂ ਲੜੇ ਪਰ ਕੋਵਿਡ ਅੱਗੇ ਹਾਰ ਗਏ। ਕਿ੍ਰਪਾ ਕਰਕੇ ਸਾਰੇ ਦੁਆਵਾਂ ’ਚ ਯਾਦ ਰੱਖਣਾ। ਸਾਰੇ ਆਪਣਾ ਧਿਆਨ ਰੱਖੋ ਅਤੇ ਤੁਹਾਡੇ ਸਾਰਿਆਂ ’ਤੇ ਪ੍ਰਮਾਤਮਾ ਦੀ ਕ੍ਰਿਪਾ ਬਣੀ ਰਹੇ।
ਬਾਬਾ ਸਹਿਗਲ ਦੇ ਇਸ ਟਵੀਟ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਉਨ੍ਹਾਂ ਨੂੰ ਦਿਲਾਸਾ ਦੇ ਰਹੇ ਹਨ। ਨਾਲ ਹੀ ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ਸੋਗ ਜਤਾ ਰਹੇ ਹਨ। ਰਿਪੋਰਟਸ ਮੁਤਾਬਕ ਬਾਬਾ ਦੇ ਪਿਤਾ ਕੋਰੋਨਾ ਨੂੰ ਰਿਕਵਰ ਕਰ ਰਹੇ ਸਨ। ਅਚਾਨਕ ਦੇਰ ਰਾਤ ਉਨ੍ਹਾਂ ਦਾ ਆਕਸੀਜਨ ਲੈਵਲ ਡਿੱਗ ਗਿਆ ਅਤੇ ਹਸਪਤਾਲ ’ਚ ਲਿਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਖ਼ਤਰਨਾਕ ਸਾਬਤ ਹੋ ਰਹੀ ਹੈ। ਹਾਲ ਹੀ ’ਚ ਇਸ ਬੀਮਾਰੀ ਦੀ ਚਪੇਟ ’ਚ ਆਉਣ ਕਾਰਨ ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਵੀ ਦਿਹਾਂਤ ਹੋ ਗਿਆ ਸੀ। ਇਸ ਤੋਂ ਇਲਾਵਾ ‘ਬਹੁ ਹਮਾਰੀ ਰਜਨੀਕਾਂਤ’ ਫੇਮ ਅਦਾਕਾਰਾ ਰਿਧਿਮਾ ਪੰਡਿਤ ਦੀ ਮਾਂ ਦਾ ਦਿਹਾਂਤ ਵੀ ਕੋਰੋਨਾ ਦੀ ਚਪੇਟ ’ਚ ਆਉਣ ਕਾਰਨ ਹੋਇਆ।
ਜ਼ਰੀਨ ਖ਼ਾਨ ਦੇ ਨਾਨੇ ਨੇ ਆਖਿਆ ਦੁਨੀਆ ਨੂੰ ਅਲਵਿਦਾ, ਅਦਾਕਾਰਾ ਨੇ ਸਾਂਝੀ ਕੀਤੀ ਦੁਖਦਾਈ ਖ਼ਬਰ
NEXT STORY