ਮੁੰਬਈ: ਬੀ-ਟਾਊਨ ਇੰਡਸਟਰੀ ਤੋਂ ਇਕ ਹੋਰ ਦੁਖ਼ਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਫ਼ਿਲਮ ‘ਬੀਵੀ ਹੋ ਤੋ ਐਸੀ’ ਅਤੇ ‘ਦੁੱਲ੍ਹੇ ਰਾਜਾ’ ਵਰਗੀਆਂ ਹਿੱਟ ਫ਼ਿਲਮਾਂ ਦੇ ਐਡੀਟਰ ਗੋਵਿੰਦਾ ਦਾਲਵਾੜੀ ਦਾ ਦਿਹਾਂਤ ਹੋ ਗਿਆ ਹੈ।
ਗੋਵਿੰਦਾ ਦਾ ਦਿਹਾਂਤ 16 ਮਈ 2021 ਨੂੰ ਹੋਇਆ ਸੀ। ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਦਿਹਾਂਤ ਕੋਰੋਨਾ ਦੇ ਚੱਲਦੇ ਹੋਇਆ ਸੀ। ਗੋਵਿੰਦਾ ਦਲਵਾੜੀ ਦੇ ਦਿਹਾਂਤ ਦੀ ਖ਼ਬਰ ਨਾਲ ਇਕ ਵਾਰ ਫਿਰ ਬੀ-ਟਾਊਨ ਇੰਡਸਟਰੀ ’ਚ ਸੋਗ ਦੀ ਲਹਿਰ ਦੌੜ ਪਈ ਹੈ।
ਕਰੀਅਰ ਦੀ ਗੱਲ ਕਰੀਏ ਤਾਂ ਗੋਵਿੰਦਾ ਦਲਵਾੜੀ ਨੇ ਕਈ ਫ਼ਿਲਮਾਂ ’ਚ ਬਤੌਰ ਐਡੀਟਰ ਕੰਮ ਕੀਤਾ ਹੈ। ਇਸ ਲਿਸਟ ’ਚ ‘ਐਨ ਈਵਨਿੰਗ ਇਨ ਪੈਰਿਸ’, ‘ਆਰਾਧਨਾ’, ‘ਕਟੀ ਪਤੰਗ’, ‘ਅਮਰ ਪ੍ਰੇਮ’, ‘ਦੋ ਜਾਸੂਸ’, ‘ਗੋਪੀਚੰਦ ਜਾਸੂਸ’, ‘ਪਿਆਰ ਝੁਕਤਾ ਨਹੀਂ’, ‘ਭਵਾਨੀ ਜੰਕਸ਼ਨ’, ‘ਨਗੀਨਾ’, ‘ਅਸਲੀ ਨਗੀਨਾ’ ਵਰਗੀਆਂ ਫ਼ਿਲਮਾਂ ’ਚ ਉਨ੍ਹਾਂ ਦਾ ਨਾਂ ਸ਼ਾਮਲ ਹੈ।
ਖ਼ਾਨ ਤਿੱਕੜੀ ਨੂੰ ਆਪਣੇ ਤੋਂ ਬਿਹਤਰ ਮੰਨਦੇ ਨੇ ਸੈਫ, ਅਕਸ਼ੇ ਨੂੰ ਲੈ ਕੇ ਜਾਣੋ ਕੀ ਕਿਹਾ
NEXT STORY