ਮੁੰਬਈ - ਐਮਾਜ਼ੋਨ ਐੱਮ.ਐਕਸ. ਪਲੇਅਰ ਨੇ ਬਦਲੇ ਦੀ ਕਹਾਣੀ ’ਤੇ ਅਧਾਰਿਤ ਡਰਾਮਾ ਸੀਰੀਜ਼ ‘ਅਬ ਹੋਗਾ ਹਿਸਾਬ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਪੰਜਾਬ ਦੇ ਪਿਛੋਕੜ ’ਤੇ ਬਣੀ ਇਹ ਸੀਰੀਜ਼ 2 ਭਰਾਵਾਂ ਬੌਬੀ ਅਤੇ ਬੰਟੀ ਮਨੋਚਾ ਦੀ ਕਹਾਣੀ ਹੈ, ਜਿਨ੍ਹਾਂ ਦੀ ਜ਼ਿੰਦਗੀ ਇਕ ਅਹਿਮ ਘਟਨਾ ਤੋਂ ਬਾਅਦ ਹਮੇਸ਼ਾ ਲਈ ਬਦਲ ਜਾਂਦੀ ਹੈ।
ਅਰੇ ਸਟੂਡੀਓਜ਼ ਦੁਆਰਾ ਨਿਰਮਿਤ ਸੀਰੀਜ਼ ’ਚ ਮੌਨੀ ਰਾਏ, ਸੰਜੇ ਕਪੂਰ, ਸ਼ਹੀਰ ਸ਼ੇਖ, ਅਵਿਨਾਸ਼ ਮਿਸ਼ਰਾ, ਨਿਮਰਤ ਕੌਰ ਅਹਲੂਵਾਲੀਆ, ਹਰਮਨ ਸਿੰਗਾ ਅਤੇ ਆਸ਼ੀਮਾ ਵਰਧਾਨ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਸੀਰੀਜ਼ ਦਾ ਪ੍ਰੀਮੀਅਰ 18 ਜੂਨ ਤੋਂ ਐਮਾਜ਼ਾਨ ਐਮਐਕਸ ਪਲੇਅਰ, ਪ੍ਰਾਈਮ ਵੀਡੀਓ, ਫਾਇਰ ਟੀਵੀ, ਜੀਓ ਟੀਵੀ ਅਤੇ ਏਅਰਟੈੱਲ ਐਕਸਸਟ੍ਰੀਮ 'ਤੇ ਹੋਵੇਗਾ।
ਨਰਸਾਂ ਨੇ ਜੋ ਕੀਤਾ, ਉਹ ਕਲਪਨਾ ਤੋਂ ਵੀ ਪਰੇ: ਗਿਰੀਜਾ ਓਕ
NEXT STORY