ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਟੀ. ਐੱਮ. ਸੀ. ਐੱਮ.ਪੀ. ਅਤੇ ਅਦਾਕਾਰਾ ਨੁਸਰਤ ਜਹਾਂ ਨੇ ਆਪਣੇ ਵਿਆਹ ਨੂੰ ਲੈ ਕੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਨੁਸਰਤ ਨੇ ਕਿਹਾ ਹੈ ਕਿ ਕਾਰੋਬਾਰੀ ਨਿਖਿਲ ਜੈਨ ਨਾਲ ਉਨ੍ਹਾਂ ਦਾ ਵਿਆਹ ਭਾਰਤ 'ਚ ਵੈਧ ਨਹੀਂ ਹੈ। ਨੁਸਰਤ ਨੇ ਬਕਾਇਦਾ ਇਕ ਸਟੇਟਮੈਂਟ ਜਾਰੀ ਕਰ ਕੇ ਆਪਣੇ ਵਿਆਹ ਨੂੰ ਲੈ ਕੇ ਇਹ ਗੱਲਾਂ ਸਾਹਮਣੇ ਰੱਖੀਆਂ ਹਨ। ਦੱਸ ਦੇਈਏ ਕਿ, ਪਿਛਲੇ ਕੁਝ ਮਹੀਨਿਆਂ ਤੋਂ ਨੁਸਰਤ ਤੇ ਨਿਖਿਲ ਦੇ ਵਿਆਹ 'ਚ ਖਟਪਟ ਦੀਆਂ ਖ਼ਬਰਾਂ ਆ ਰਹੀਆਂ ਸਨ। ਕੁਝ ਦਿਨ ਪਹਿਲਾਂ ਨੁਸਰਤ ਦੇ ਪ੍ਰੈਗਨੈਂਟ ਹੋਣ ਦੀਆਂ ਖ਼ਬਰਾਂ ਮੀਡੀਆ 'ਚ ਆਈਆਂ ਸਨ, ਜਿਨ੍ਹਾਂ 'ਤੇ ਨੁਸਰਤ ਨੇ ਚੁੱਪੀ ਸਾਧ ਰੱਖੀ ਹੈ।
ਇਹ ਖ਼ਬਰ ਵੀ ਪੜ੍ਹੋ : 'ਅਰੈਸਟ ਕੰਗਨਾ ਰਣੌਤ' ਸੋਸ਼ਲ ਮੀਡੀਆ 'ਤੇ ਹੋਇਆ ਟਰੈਂਡ, ਪੜ੍ਹੋ ਪੂਰਾ ਮਾਮਲਾ
ਅੱਜ ਜਾਰੀ ਕੀਤਾ ਨੁਸਰਤ ਨੇ ਇਹ ਬਿਆਨ
ਨੁਸਰਤ ਕਾਫ਼ੀ ਸਮੇਂ ਤੋਂ ਆਪਣੇ ਪਤੀ ਨਿਖਿਲ ਜੈਨ ਤੋਂ ਵੱਖ ਰਹਿ ਰਹੀ ਹੈ। 9 ਜੂਨ ਨੂੰ ਉਨ੍ਹਾਂ ਨੇ ਸਟੇਟਮੈਂਟ ਜਾਰੀ ਕੀਤਾ। ਖ਼ਬਰਾਂ ਮੁਤਾਬਿਕ, ਨੁਸਰਤ ਨੇ ਸਟੇਟਮੈਂਟ 'ਚ ਕਿਹਾ ਕਿ ਉਸ ਦਾ ਤੇ ਨਿਖਿਲ ਦਾ ਵਿਆਹ ਤੁਰਕੀ ਕਾਨੂੰਨ ਦੇ ਹਿਸਾਬ ਨਾਲ ਹੋਇਆ ਸੀ, ਜੋ ਭਾਰਤ 'ਚ ਵੈਧ ਨਹੀਂ ਹੈ। ਇਸ ਤੋਂ ਇਲਾਵਾ ਇਹ ਦੋ ਵੱਖ-ਵੱਖ ਮਜ਼ਿਹਬ ਦੇ ਲੋਕਾਂ ਦਾ ਵਿਆਹ ਸੀ ਤਾਂ ਇਸ ਨੂੰ ਭਾਰਤ 'ਚ ਸਪੈਸ਼ਲ ਮੈਰਿਜ ਐਕਟ ਤਹਿਤ ਦਰਜ ਕਰਵਾਉਣਾ ਚਾਹੀਦਾ ਸੀ, ਜੋ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ : ਅਨਿਲ ਕਪੂਰ ਦੇ ਪੁੱਤਰ ਨੇ ਖੋਲ੍ਹੀ ਕੈਟਰੀਨਾ ਤੇ ਵਿੱਕੀ ਕੌਸ਼ਲ ਦੀ ਪੋਲ, ਦੱਸਿਆ 'ਦੋਵੇਂ ਲੰਬੇ ਸਮੇਂ ਤੋਂ ਨੇ ਰਿਲੇਸ਼ਨਸ਼ਿਪ 'ਚ'
ਨਵੰਬਰ 2020 ਤੋਂ ਰਹਿ ਰਹੇ ਵੱਖ
ਕਾਨੂੰਨ ਮੁਤਾਬਿਕ, ਇਹ ਵਿਆਹ ਨਹੀਂ ਸਗੋ ਇਕ ਰਿਲੇਨਸ਼ਿਪ ਜਾਂ ਲਿਵ-ਇਨ ਰਿਲੇਸ਼ਨਸ਼ਿਪ ਹੈ। ਇਸ ਲਈ ਤਲਾਕ ਦਾ ਸਵਾਲ ਹੀ ਨਹੀਂ ਉੱਠਦਾ। ਨੁਸਰਤ ਨੇ ਅੱਗੇ ਕਿਹਾ ਕਿ ਸਾਡਾ ਸੈਪਰੇਸ਼ਨ (ਰਿਸ਼ਤਾ) ਕਾਫ਼ੀ ਪਹਿਲਾਂ ਹੋ ਗਿਆ ਸੀ ਪਰ ਮੈਂ ਇਸ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਤਕ ਹੀ ਰੱਖਣਾ ਚਾਹੁੰਦੀ ਸੀ। ਇਸ ਲਈ ਸੇਪਰੇਸ਼ਨ ਦੌਰਾਨ ਮੈਂ ਕੀ ਕੀਤਾ, ਉਸ 'ਤੇ ਮੀਡੀਆ ਜਾਂ ਕਿਸੇ ਹੋਰ ਦੁਆਰਾ ਪ੍ਰਸ਼ਨ ਨਹੀਂ ਉੱਠਣਾ ਚਾਹੀਦਾ। ਕਥਿਤ ਵਿਆਹ ਕਾਨੂੰਨੀ, ਜਾਇਜ਼ ਜਾਂ ਸਹੀ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਫ਼ਿਲਮ ਦੇ ਸੈੱਟ 'ਤੇ ਸੰਨੀ ਲਿਓਨ ਨੇ ਕੀਤਾ ਜ਼ਬਰਦਸਤ ਸਟੰਟ, ਵੀਡੀਓ ਵਾਇਰਲ
ਦੂਜੇ ਪਾਸੇ, ਨਿਖਿਲ ਨੇ ਨੁਸਰਤ ਦੇ ਬਿਆਨ 'ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਉਸ ਨੇ ਵਿਆਹ ਖ਼ਤਮ ਕਰਨ ਲਈ ਕੋਲਕਾਤਾ 'ਚ ਕੇਸ ਦਾਇਰ ਕੀਤਾ ਹੈ। ਇੰਡੀਆ ਟੂਡੇ ਨਾਲ ਗੱਲਬਾਤ ਦੌਰਾਨ ਨਿਖਿਲ ਨੇ ਇਸ ਮੁੱਦੇ 'ਤੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਉਸ ਨੇ ਮੰਨਿਆ ਕਿ ਦੋਵੇਂ ਨਵੰਬਰ 2020 ਤੋਂ ਵੱਖ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ...ਤਾਂ ਇੰਝ ਹੋਈ ਸੀ ਸੋਨਮ ਕਪੂਰ ਦੀ ਜ਼ਿੰਦਗੀ 'ਚ ਆਨੰਦ ਆਹੂਜਾ ਦੀ ਐਂਟਰੀ, ਪਤੀ ਨੂੰ ਵੇਖ ਆਉਂਦਾ ਸੀ ਭਰਾ ਦਾ ਚੇਤਾ
ਨਿਖਿਲ ਨੇ ਕੀਤਾ ਹੈ ਵਿਆਹ ਖ਼ਤਮ ਕਰਨ ਲਈ ਕੇਸ
ਰਿਪੋਰਟਾਂ ਅਨੁਸਾਰ ਨਿਖਿਲ ਨੇ ਨੁਸਰਤ ਦੇ ਖ਼ਿਲਾਫ਼ ਸਿਵਲ ਕੇਸ (ਸਿਵਲ ਮੁਕੱਦਮਾ) ਦਾਇਰ ਕੀਤਾ ਹੈ, ਜਿਸ ਦੀ ਸੁਣਵਾਈ ਜੁਲਾਈ 'ਚ ਹੋਵੇਗੀ। ਨਿਖਿਲ ਨੇ ਇੱਕ ਇੰਟਰਵਿਊ 'ਚ ਕਿਹਾ, ''ਜਿਸ ਦਿਨ ਮੈਨੂੰ ਪਤਾ ਲੱਗਿਆ ਕਿ ਨੁਸਰਤ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ। ਉਹ ਕਿਸੇ ਹੋਰ ਨਾਲ ਰਹਿਣਾ ਚਾਹੁੰਦੀ ਹੈ। ਉਸੇ ਦਿਨ ਮੈਂ ਇੱਕ ਸਿਵਲ ਕੇਸ ਕੀਤਾ।'' ਨਿਖਿਲ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਹ ਭਵਿੱਖ 'ਚ ਨੁਸਰਤ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਨਹੀਂ ਰੱਖਣਾ ਚਾਹੁੰਦਾ ਹੈ।
‘ਕਦੇ ਆਵੀਂ ਇਟਲੀ’ ਗੀਤ ਰਾਹੀਂ ਫਰਾਜ਼ ਨੇ ਕੀਤੇ ਇਟਲੀ ਦੀ ਖੂਬਸੂਰਤੀ ਦੇ ਚਰਚੇ (ਵੀਡੀਓ)
NEXT STORY