ਠਾਣੇ (ਮਹਾਰਾਸ਼ਟਰ) - ਟੈਲੀਵਿਜ਼ਨ ਅਦਾਕਾਰ ਸ਼ੀਜ਼ਾਨ ਖ਼ਾਨ ਨੂੰ ਪਾਲਘਰ ਜ਼ਿਲੇ ’ਚ ਵਸਈ ਦੀ ਇਕ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਐਤਵਾਰ ਨੂੰ ਇੱਥੇ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਉਹ ਪਿਛਲੇ ਸਾਲ 25 ਦਸੰਬਰ ਤੋਂ ਆਪਣੀ ਕੋ-ਸਟਾਰ ਤੁਨਿਸ਼ਾ ਸ਼ਰਮਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਜੇਲ ’ਚ ਬੰਦ ਸਨ।
ਇਹ ਖ਼ਬਰ ਵੀ ਪੜ੍ਹੋ- ਲਾਈਵ ਸ਼ੋਅ ਦੌਰਾਨ ਪ੍ਰਸਿੱਧ ਗਾਇਕ ਨਾਲ ਭਿਆਨਕ ਹਾਦਸਾ, ਉੱਡਦੇ ਡਰੋਨ ਨੇ ਗੰਭੀਰ ਜ਼ਖ਼ਮੀ ਕੀਤਾ ਗਾਇਕ (ਵੀਡੀਓ)
ਅਦਾਕਾਰਾ ਤੁਨਿਸ਼ਾ ਸ਼ਰਮਾ ਨੇ ਕਥਿਤ ਤੌਰ ’ਤੇ 24 ਦਸੰਬਰ 2022 ਨੂੰ ਪਾਲਘਰ ਜ਼ਿਲੇ ’ਚ ਵਾਲਿਵ ਨੇੜੇ ਇਕ ਟੈਲੀਵਿਜ਼ਨ ਸੀਰੀਅਲ ਦੇ ਸੈੱਟ ’ਤੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ।
ਇਹ ਖ਼ਬਰ ਵੀ ਪੜ੍ਹੋ- ਏ. ਆਰ. ਰਹਿਮਾਨ ਦਾ ਪੁੱਤਰ ਹੋਇਆ ਵੱਡੇ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਜਾਨ
ਅਦਾਕਾਰਾ ਤੁਨਿਸ਼ਾ ਦੀ ਮਾਂ ਦੀ ਸ਼ਿਕਾਇਤ ’ਤੇ ਅਗਲੇ ਦਿਨ ਸ਼ੀਜ਼ਾਨ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਕ ਅਦਾਲਤ ਨੇ ਸ਼ਨੀਵਾਰ ਨੂੰ ਸ਼ੀਜ਼ਾਨ ਖ਼ਾਨ ਨੂੰ ਇਹ ਕਹਿੰਦੇ ਹੋਏ ਜ਼ਮਾਨਤ ਦੇ ਦਿੱਤੀ ਸੀ ਕਿ ਕਿਉਂਕਿ ਜਾਂਚ ਪੂਰੀ ਹੋ ਗਈ ਹੈ ਅਤੇ ਚਾਰਜਸ਼ੀਟ ਦਾਇਰ ਹੋ ਗਈ ਹੈ ਤਾਂ ਉਨ੍ਹਾਂ ਨੂੰ ਜੇਲ ’ਚ ਰੱਖਣ ਦੀ ਕੋਈ ਲੋੜ ਨਹੀਂ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੇ ਕਰੋ।
ਲਾਈਵ ਸ਼ੋਅ ਦੌਰਾਨ ਪ੍ਰਸਿੱਧ ਗਾਇਕ ਨਾਲ ਭਿਆਨਕ ਹਾਦਸਾ, ਉੱਡਦੇ ਡਰੋਨ ਨੇ ਗੰਭੀਰ ਜ਼ਖ਼ਮੀ ਕੀਤਾ ਗਾਇਕ (ਵੀਡੀਓ)
NEXT STORY