ਮੁੰਬਈ- 'ਬਾਲਿਕਾ ਵਧੂ 2' ਅਤੇ ਕਲਰਸ ਦੇ ਮਸ਼ਹੂਰ ਸ਼ੋਅ 'ਸਵਾਭਿਮਾਨ' ਦੇ ਅਦਾਕਾਰ ਸਮ੍ਰਿਧ ਬਾਵਾ ਦੇ ਘਰ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਸਮਰਿੱਧ ਬਾਵਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਅਤੇ ਅਦਾਕਾਰ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਇਸ ਦੁਖਦਾਈ ਖਬਰ ਦੀ ਜਾਣਕਾਰੀ ਸਾਰਿਆਂ ਨੂੰ ਦਿੱਤੀ ਹੈ। 'ਲਾਲ ਇਸ਼ਕ' ਅਤੇ 'ਅਗਨੀਪਰੀਕਸ਼ਾ' ਵਰਗੇ ਟੀਵੀ ਸੀਰੀਅਲਾਂ ਨਾਲ ਘਰ-ਘਰ 'ਚ ਨਾਮ ਬਣ ਚੁੱਕੇ ਅਦਾਕਾਰ ਸਮਰਿੱਧ ਬਾਵਾ ਨੇ ਆਪਣੇ ਪਿਤਾ ਸਤੀਸ਼ ਬਾਵਾ ਨੂੰ ਯਾਦ ਕਰਦੇ ਹੋਏ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ- ਬਾਲੀਵੁੱਡ 'ਚ ਧੱਕ ਪਾਉਣ ਲਈ ਤਿਆਰ ਇੱਕ ਹੋਰ ਪੰਜਾਬੀ ਮੁਟਿਆਰ
ਸਮਰਿੱਧ ਬਾਵਾ ਦੇ ਪਿਤਾ ਦਾ ਦਿਹਾਂਤ
ਤੁਹਾਨੂੰ ਦੱਸ ਦੇਈਏ ਕਿ ਸਮਰਿੱਧ ਦੇ ਪਿਤਾ ਸਤੀਸ਼ ਬਾਵਾ ਪਿਛਲੇ ਕੁਝ ਸਮੇਂ ਤੋਂ ਦਿੱਲੀ 'ਚ ਬੀਮਾਰ ਸਨ ਅਤੇ ਸ਼ਨੀਵਾਰ 6 ਦਸੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਸਮਰਿੱਧ ਦੀ ਭੈਣ ਸਾਂਚੀ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਿਤਾ ਦੀ ਵੀਡੀਓ ਸ਼ੇਅਰ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ ਹੈ, ਜਿਸ ਵਿੱਚ ਸਤੀਸ਼ ਬਾਵਾ ਆਪਣੀ ਦੋਹਤੀ ਨਾਲ ਖੇਡਦੇ ਨਜ਼ਰ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਾਲੀਵੁੱਡ 'ਚ ਧੱਕ ਪਾਉਣ ਲਈ ਤਿਆਰ ਇੱਕ ਹੋਰ ਪੰਜਾਬੀ ਮੁਟਿਆਰ
NEXT STORY