ਮੁੰਬਈ- ਯੂਨੀਵਰਸਲ ਮਿਊਜ਼ਿਕ ਇੰਡੀਆ, ਜੋ ਯੂਨੀਵਰਸਲ ਮਿਊਜ਼ਿਕ ਗਰੁੱਪ ਦਾ ਹਿੱਸਾ ਹੈ, ਨੇ ਦੱਸਿਆ ਕਿ ਐਕਸਲ ਐਂਟਰਟੇਨਮੈਂਟ ਨਾਲ ਐਗਰੀਮੈਂਟ ਕੀਤਾ ਹੈ। ਐਕਸਲ ਨੇ ਹਮੇਸ਼ਾ ਨਵੀਆਂ ਕਹਾਣੀਆਂ ਪੇਸ਼ ਕਰ ਕੇ ਭਾਰਤੀ ਸਿਨੇਮਾ ਅਤੇ ਓਰਿਜਨਲ ਡਿਜੀਟਲ ਕੰਟੈਂਟ ਨੂੰ ਗਲੋਬਲ ਲੈਵਲ ਤੱਕ ਪਹੁੰਚਾਇਆ ਹੈ।
ਐਕਸਲ ਦੇ ਫਾਊਂਡਰ ਰਿਤੇਸ਼ ਸਿਧਵਾਨੀ ਅਤੇ ਫ਼ਰਹਾਨ ਅਖ਼ਤਰ ਨੇ ਕਿਹਾ ਕਿ ਭਾਰਤੀ ਐਂਟਰਟੇਨਮੈਂਟ ਦੀ ਦੁਨੀਆ ਲਗਾਤਾਰ ਵੱਧ ਰਹੀ ਹੈ ਅਤੇ ਇਹ ਸਹੀ ਸਮਾਂ ਹੈ ਕਿ ਅਸੀਂ ਦੁਨੀਆ ਭਰ ਵਿਚ ਚੰਗੀ ਪਾਰਟਨਰਸ਼ਿਪ ਕਰੀਏ। ਸਾਡਾ ਮਕਸਦ ਹੈ ਕਿ ਸਾਡੀਆਂ ਸੱਭਿਆਚਾਰਕ ਕਹਾਣੀਆਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਜਾਵੇ।
ਯੂਨੀਵਰਸਲ ਮਿਊਜ਼ਿਕ ਗਰੁੱਪ ਦੇ ਅਫ਼ਰੀਕਾ, ਮਿਡਲ ਈਸਟ ਅਤੇ ਏਸ਼ੀਆ ਦੇ ਸੀ.ਈ.ਓ. ਐਡਮ ਗ੍ਰੇਨਾਈਟ ਨੇ ਕਿਹਾ ਕਿ ਓਰਿਜਨਲ ਸਾਊਂਡਟ੍ਰੈਕਸ ਭਾਰਤ ਦੇ ਤੇਜ਼ੀ ਨਾਲ ਵਧਦੇ ਮਿਊਜ਼ਿਕ ਮਾਰਕੀਟ ਦਾ ਮੁੱਖ ਹਿੱਸਾ ਹਨ ਅਤੇ ਭਾਰਤੀ ਸਰੋਤਿਆਂ ਵਿਚ ਇਸ ਤਰ੍ਹਾਂ ਦੇ ਸੰਗੀਤ ਨੂੰ ਸੁਣਨ ਦੀ ਵਧਦੀ ਚਾਹਤ ਦਿਖਾਈ ਦੇ ਰਹੀ ਹੈ। ਐਕਸਲ ਦੀ ਸ਼ੁਰੂਆਤ 1999 ਵਿਚ ਰਿਤੇਸ਼ ਸਿਧਵਾਨੀ ਅਤੇ ਫ਼ਰਹਾਨ ਅਖ਼ਤਰ ਨੇ ਕੀਤੀ ਸੀ।
ਮਨੋਰੰਜਨ ਜਗਤ 'ਚ ਪਸਰਿਆ ਮਾਤਮ; 1000 ਫਿਲਮਾਂ 'ਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ
NEXT STORY