ਮੁੰਬਈ (ਬਿਊਰੋ) : ਉਰਫੀ ਜਾਵੇਦ ਹਮੇਸ਼ਾ ਹੀ ਆਪਣੇ ਬੋਲਡ ਤੇ ਅਜੀਬੋਗਰੀਬ ਕੱਪੜਿਆਂ ਨੂੰ ਲੈ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਰਫੀ ਜਾਵੇਦ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਇਨ੍ਹਾਂ ਤਸਵੀਰਾਂ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਦਰਅਸਲ, ਉਰਫੀ ਜਾਵੇਦ ਨੇ ਹਾਲ ਹੀ 'ਚ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ 'ਚ ਉਸ ਦੇ ਬੁੱਲ੍ਹ ਤੇ ਪੂਰੇ ਚਿਹਰੇ 'ਤੇ ਸੋਜ ਦਿਖਾਈ ਦੇ ਰਹੀ ਹੈ। ਇਸ ਨੋ ਫਿਲਟਰ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਉਰਫੀ ਜਾਵੇਦ ਨੇ ਦੱਸਿਆ ਕਿ ਉਨ੍ਹਾਂ ਨੇ ਕੋਈ ਵੀ ਫਿਲਟਰ ਯੂਜ ਨਹੀਂ ਕੀਤਾ ਹੈ ਪਰ ਹਰ ਰੋਜ਼ ਦੀ ਤਸਵੀਰ ਵੀ ਇਹੀ ਸੀ।

ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ, ''ਮੈਨੂੰ ਮੇਰੇ ਚਿਹਰੇ ਨਾਲ ਬਹੁਤ ਸਾਰੀਆਂ ਟਿੱਪਣੀਆਂ ਮਿਲ ਰਹੀਆਂ ਹਨ ਕਿ ਮੈਂ ਆਪਣੇ ਚਿਹਰੇ 'ਤੇ ਓਵਰ ਫਿਲਰਸ ਲਗਾਏ ਹਨ। ਮੈਨੂੰ ਬਹੁਤ ਜ਼ਿਆਦਾ ਐਲਰਜੀ ਹੋ ਗਈ ਹੈ, ਮੇਰਾ ਚਿਹਰਾ ਜ਼ਿਆਦਾਤਰ ਸੁੱਜਿਆ ਰਹਿੰਦਾ ਹੈ। ਮੈਂ ਹਰ ਦੂਜੇ ਦਿਨ ਇਸੇ ਤਰ੍ਹਾਂ ਉੱਠਦੀ ਹਾਂ ਅਤੇ ਮੇਰਾ ਚਿਹਰਾ ਹਮੇਸ਼ਾ ਸੁੱਜਿਆ ਰਹਿੰਦਾ ਹੈ। ਮੈਂ ਹਮੇਸ਼ਾਂ ਬਹੁਤ ਬੇਅਰਾਮੀ 'ਚ ਰਹਿੰਦੀ ਹਾਂ। 😅 ਫਿੱਲਟਰ ਨਹੀਂ ਹੈ ਯਾਰ, ਇਹ ਐਲਰਜੀ ਹੈ।''

ਦੱਸ ਦਈਏ ਕਿ ਇਸ ਦੇ ਨਾਲ ਉਰਫੀ ਜਾਵੇਦ ਨੇ ਕਿਹਾ ਕਿ ਮੇਰੀ ਇਮਊਨੋਥੈਰੇਪੀ ਚੱਲ ਰਹੀ ਹੈ ਪਰ ਜੇਕਰ ਤੁਸੀਂ ਮੈਨੂੰ ਸੁੱਜੇ ਹੋਏ ਚਿਹਰੇ ਨਾਲ ਦੇਖੋਗੇ। ਬਸ ਪਤਾ ਹੈ ਕਿ ਮੈਂ ਉਨ੍ਹਾਂ ਮਾੜੇ ਐਲਰਜੀ ਦਿਨਾਂ 'ਚੋਂ ਗੁਜ਼ਰ ਰਹੀ ਹਾਂ, ਮੈਂ ਆਪਣੇ ਆਮ ਫਿਲਰਾਂ ਅਤੇ ਬੋਟੌਕਸ ਨੂੰ ਛੱਡ ਕੇ ਕੁਝ ਵੀ ਨਹੀਂ ਕੀਤਾ ਹੈ, ਜੋ ਮੈਂ 18 ਸਾਲ ਦੀ ਉਮਰ ਤੋਂ ਪ੍ਰਾਪਤ ਕਰ ਰਹੀ ਹਾਂ। ਜੇਕਰ ਤੁਸੀਂ ਮੇਰਾ ਚਿਹਰਾ ਸੁੱਜਿਆ ਹੋਇਆ ਦੇਖਦੇ ਹੋ ਤਾਂ ਮੈਨੂੰ ਹੋਰ ਫਿੱਲਟਰ ਨਾ ਲਾਉਣ ਦੀ ਸਲਾਹ ਨਾ ਹੀ ਦਿਓ, ਬਸ ਹਮਦਰਦੀ ਦਿਓ ਅਤੇ ਅੱਗੇ ਵਧੋ।

ਦੱਸਣਯੋਗ ਹੈ ਕਿ 'ਬਿੱਗ ਬੌਸ ਓਟੀਟੀ' ਦਾ ਹਿੱਸਾ ਰਹਿ ਚੁੱਕੀ ਅਦਾਕਾਰਾ ਨੇ ਕਿਹਾ ਕਿ ਉਹ ਭਵਿੱਖ 'ਚ 'ਬਿੱਗ ਬੌਸ' ਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਉਰਫੀ ਮੁਤਾਬਕ ‘ਬਿੱਗ ਬੌਸ ਓਟੀਟੀ’ ਨੇ ਉਨ੍ਹਾਂ ਨੂੰ ਬਹੁਤ ਵਧੀਆ ਮੌਕਾ ਦਿੱਤਾ, ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋਇਆ ਪਰ ਉਹ ਭਵਿੱਖ 'ਚ 'ਬਿੱਗ ਬੌਸ' ਦਾ ਹਿੱਸਾ ਨਹੀਂ ਬਣਨਾ ਚਾਹੁੰਦੀ ਕਿਉਂਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਦੁਬਾਰਾ ਅਜਿਹਾ ਕਰ ਸਕੇਗੀ।


ਮੋਦੀ ਦੇ ਤੀਜੀ ਵਾਰ PM ਬਣਨ 'ਤੇ ਬਾਗੋ-ਬਾਗ ਹੋਈ ਇਹ ਗਾਇਕਾ, ਲਿਖਿਆ- ਤੁਹਾਨੂੰ ਰੱਬ ਨੇ ਚੁਣਿਆ ਹੈ
NEXT STORY