ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਲੁਕਸ ਲਈ ਜਾਣੀ ਜਾਂਦੀ ਹੈ। ਉਹ ਹਮੇਸ਼ਾ ਫੈਸ਼ਨ ਨੂੰ ਤਰਜੀਹ ਦਿੰਦੀ ਹੈ। ਹਾਲ ਹੀ ’ਚ ਉਸ ਦੀ ਨਵੀਂ ਲੁੱਕ ਸਾਹਮਣੇ ਆਈ ਹੈ।
ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਲਾਲ ਰੰਗ ਦੀ ਸਾੜ੍ਹੀ ’ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ’ਚ ਉਰਵਸ਼ੀ ਦਾ ਟਰਡੀਸ਼ਨਲ ਲੁੱਕ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ’ਤੇ ਉਸ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਉਰਵਸ਼ੀ ਅਦਾਕਾਰ ਤੋਂ ਰਾਜਨੇਤਾ ਬਣੇ ਮਨੋਜ ਕੁਮਾਰ ਦੀ ਪੋਤੀ ਮੁਸਕਾਨ ਗੋਸਵਾਮੀ ਦਾ ਪ੍ਰੀ-ਵੈਡਿੰਗ ਸੈਰੇਮਨੀ ਅਟੈਂਡ ਕਰ ਰਹੀ ਸੀ।
ਉਰਵਸ਼ੀ ਨੇ ਮਹਿੰਦੀ ਸਮਾਰੋਹ ’ਚ ਗੁਜਰਾਤੀ ਪਟੋਲਾ ਸਾੜ੍ਹੀ ਪਹਿਨੀ ਸੀ, ਜਿਸ ਨੂੰ ਡਿਜ਼ਾਈਨਰ ਆਸ਼ਾ ਗੌਤਮ ਨੇ ਖਾਸ ਤੌਰ ’ਤੇ ਬਣਾਇਆ ਸੀ। ਉਸ ਨੇ ਇਸ ਡਰੈੱਸ ਨਾਲ ਸੋਨੇ ਦੇ ਗਹਿਨੇ ਪਹਿਨੇ ਸਨ। ਉਸ ਨੇ ਸ਼ਾਨਦਾਰ ਮੇਕਅੱਪ ਵੀ ਕੀਤਾ ਹੋਇਆ ਸੀ।
ਉਰਵਸ਼ੀ ਨੇ ਮਲਟੀਕਲਰ ਸਾੜ੍ਹੀ ਪਹਿਨੀ ਹੈ, ਜਿਸ ਦੇ ਨਾਲ ਬਲਿਊ ਬਲਾਊਜ਼ ਦਾ ਕੰਬੀਨੇਸ਼ਨ ਕਮਾਲ ਦਾ ਲੁੱਕ ਦੇ ਰਿਹਾ ਹੈ। ਉਰਵਸ਼ੀ ਦੀ ਸਾੜ੍ਹੀ ਦੀ ਕੀਮਤ 58 ਲੱਖ ਰੁਪਏ ਦੱਸੀ ਜਾ ਰਹੀ ਹੈ। ਉਰਵਸ਼ੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ ’ਤੇ ਉਸ ਦੇ ਪ੍ਰਸ਼ੰਸਕ ਰੱਜ ਕੇ ਕੁਮੈਂਟਸ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਰਿਸ਼ਮਾ ਕਪੂਰ ਵਧਦੀ ਉਮਰ ਨੂੰ ਇੰਝ ਦਿੰਦੀ ਹੈ ਮਾਤ, ਐਂਟੀ ਏਜਿੰਗ ਲਈ ਲੈਂਦੀ ਹੈ ਇਹ ਡਾਈਟ
NEXT STORY