ਮੁੰਬਈ : ਮਿਸ ਯੂਨੀਵਰਸ-2015 ਸੁੰਦਰਤਾ ਮੁਕਾਬਲੇ 'ਚ ਭਾਰਤੀ ਦੀ ਪ੍ਰਤੀਨਿਧਤਾ ਕਰ ਰਹੀ ਉਰਵਸ਼ੀ ਰੌਤੇਲਾ ਮੁਕਾਬਲੇ 'ਚੋਂ ਬਾਹਰ ਹੋ ਗਈ। ਉਰਵਸ਼ੀ ਮਿਸ ਯੂਨੀਵਰਸ ਮੁਕਾਬਲੇ 'ਚ ਆਖਰੀ 15 ਸੁੰਦਰੀਆਂ 'ਚ ਵੀ ਸਥਾਨ ਨਹੀਂ ਲੈ ਸਕੀ। ਉਸ ਨੇ 2009 'ਚ ਸਿਰਫ 19 ਸਾਲ ਦੀ ਉਮਰ 'ਚ 'ਮਿਸ ਟੀਨ ਇੰਡੀਆ' ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਦੋ ਸਾਲ ਬਾਅਦ 'ਮਿਸ ਏਸ਼ੀਅਨ ਸੁਪਰਮਾਡਲ' ਅਤੇ 'ਮਿਸ ਟੂਰਿਜ਼ਮ ਕੁਈਨ ਆਫ ਦਿ ਯੀਅਰ' ਦਾ ਖਿਤਾਬ ਆਪਣੇ ਨਾਂ ਕੀਤਾ।
ਦੱਸ ਦੇਈਏ ਕਿ ਭਾਰਤੀ ਮਾਡਲ ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਖੁਦ ਨੂੰ ਛੋਟੀ ਉਮਰ 'ਚ ਸਭ ਤੋਂ ਵਧੇਰੇ ਸੁੰਦਰਤਾ ਮੁਕਾਬਲੇ ਜਿੱਤਣ ਵਾਲੀ ਬਾਲੀਵੁੱਡ ਅਦਾਕਾਰਾ ਦੱਸਿਆ ਸੀ। ਸਾਲ 2012 'ਚ ਉਸ ਨੇ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤਿਆ ਪਰ ਉਮਰ ਦੇ ਵਿਵਾਦ ਕਾਰਨ ਉਸ ਦੇ ਹੱਥੋਂ ਇਹ ਖਿਤਾਬ ਖੁੰਝ ਗਿਆ।
... ਜਦੋਂ ਟੇਲਰ ਸਵਿਫਟ ਮਿਲੀ ਕੈਂਸਰ ਪੀੜਤ ਨੂੰ
NEXT STORY