ਨਵੀਂ ਦਿੱਲੀ (ਬਿਊਰੋ) - ਹਿੰਦੀ ਫ਼ਿਲਮ ਇੰਡਸਟਰੀ ਦੀ ਸੀਨੀਅਰ ਅਦਾਕਾਰਾ ਫਾਰੁਖ ਜਫਰਕਾ 88 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੇ ਪੋਤੇ ਨੇ ਦਿੱਤੀ। ਪੋਤੇ ਨੇ ਸ਼ੁੱਕਰਵਾਰ, 15 ਅਕਤੂਬਰ ਨੂੰ ਲਖਨਊ ਵਿਚ ਬ੍ਰੇਨ ਸਟ੍ਰੋਕ ਆਉਣ ਤੋਂ ਬਾਅਦ ਫਾਰੁਖ ਜਫਰ ਨੇ ਆਪਣਾ ਆਖਰੀ ਸਾਹ ਲਿਆ। ਫਾਰੁਖ ਜਫਰ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਪੋਤੇ ਸ਼ਾਜ ਅਹਿਮਦ ਨੇ ਟਵਿੱਟਰ 'ਤੇ ਸ਼ੇਅਰ ਕੀਤੀ। ਉਸ ਨੇ ਟਵੀਟ ਕੀਤਾ, ''ਮੇਰੀ ਦਾਦੀ ਅਤੇ ਸੁਤੰਤਰਤਾ ਸੇਨਾਨੀ ਦੀ ਪਤਨੀ ਸਾਬਕਾ ਐੱਮ. ਐੱਲ. ਸੀ. ਸੀਨੀਅਰ ਫਰੁਖ ਜਫਰ ਦਾ ਅੱਜ ਸ਼ਾਮ 7 ਵਜੇ ਲਖਨਊ ਵਿਚ ਦਿਹਾਂਤ ਹੋ ਗਿਆ।'
'ਬੇਗਮ ਗਈ'
ਫਾਰੁਖ ਨੂੰ ਕੁਝ ਸਮਾਂ ਪਹਿਲਾਂ ਫ਼ਿਲਮ 'ਗੁਲਾਬੋ ਸਿਤਾਬੋ' ਵਿਚ ਵੇਖਿਆ ਗਿਆ ਸੀ। ਇਸ ਫ਼ਿਲਮ ਵਿਚ ਉਸ ਨੇ ਫਾਤਿਮਾ ਬੇਗਮ ਦੀ ਭੂਮਿਕਾ ਨਿਭਾਈ ਸੀ। ਫਾਤਿਮਾ ਬੇਗਮ, ਅਮਿਤਾਭ ਬਚਨ ਕੇ ਕਿਰਦਾਰ ਮਿਰਜ਼ਾ ਦੀ ਪਤਨੀ ਸੀ, ਜੋ 95 ਸਾਲ ਦੀ ਉਮਰ 'ਚ ਆਪਣੀ ਹਵੇਲੀ ਨੂੰ ਬਚਾਉਣ ਲਈ ਆਪਣੇ ਪੁਰਾਣੇ ਆਸ਼ਿਕ ਨਾਲ ਭੱਜ ਜਾਂਦੀ ਹੈ।
ਸਕ੍ਰੀਨ ਰਾਈਟਰ ਜੂਹੀ ਚਤੁਰਵੇਦੀ ਨੇ ਆਪਣੇ ਇੰਸਟਾਗ੍ਰਾਮ 'ਤੇ ਫਾਰੁਖ ਜਫਰ ਲਈ ਸ਼ੌਕ ਪ੍ਰਗਟ ਕਰਦਿਆਂ ਲਿਖਿਆ, ''ਬੇਗਮ ਗਈ। ਨਾ ਤੁਹਾਡੇ ਵਰਗਾ ਕੋਈ ਸੀ ਅਤੇ ਨਾ ਹੋਵੇਗਾ। ਤੁਹਾਡਾ ਦਿਲ ਤੋਂ ਸ਼ੁਕਰਿਆ, ਜੋ ਤੁਸੀਂ ਸਾਨੂੰ ਆਪਣੇ ਰਿਸ਼ਤੇ ਨਾਲ ਜੋੜਨ ਦੀ ਇਜਾਜਤ ਦਿੱਤੀ।''
ਕੌਣ ਸੀ ਫਾਰੁਖ ਜਫਰ
ਫਾਰੁਖ ਜਫਰ ਦਾ ਜਨਮ 1933 ਵਿਚ ਜੌਨਪੁਰ ਦੇ ਜਮੀਂਦਾਰ ਪਰਿਵਾਰ ਵਿਚ ਹੋਇਆ ਸੀ। ਬਾਅਦ ਵਿਚ ਉਨ੍ਹਾਂ ਜਾ ਵਿਆਹ ਇੱਕ ਪੱਤਰਕਾਰ ਅਤੇ ਸੁਤੰਤਰਤਾ ਸੇਨਾਨੀ ਸੈਯਦ ਮੁਹੰਮਦ ਜਫਰ ਨਾਲ ਹੋਇਆ। ਵਿਆਹ ਤੋਂ ਬਾਅਦ ਉਹ 16 ਸਾਲਾਂ ਦੀ ਉਮਰ ਵਿਚ ਲਖਨਊ ਚਲੀ ਗਈ ਸੀ। ਸੈਯਦ ਮੁਹੰਮਦ ਜਫਰ ਨੇ ਫਾਰੁਖ ਨੂੰ ਅੱਗੇ ਪੜ੍ਹਨ, ਥੀਏਟਰ ਅਤੇ ਫ਼ਿਲਮ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ। ਫਾਰੁਖ ਜਫਰ ਨੇ ਲਖਨਊ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਆਲ ਇੰਡੀਆ ਰੇਡੀਓ ਵਿਚ ਨੌਕਰੀ ਕੀਤੀ ਸੀ।
ਇਨ੍ਹਾਂ ਫ਼ਿਲਮਾਂ ਵਿਚ ਫਾਰੁਖ ਨੇ ਕੀਤਾ ਸੀ ਕੰਮ
ਫਾਰੁਖ ਜਫਰ ਨੇ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1981 ਵਿਚ ਆਈ ਫ਼ਿਲਮ 'ਉਮਰਾਵ ਜਾਨ' ਤੋਂ ਕੀਤੀ। ਇਹ ਫ਼ਿਲਮ ਵਿਚ ਉਨ੍ਹਾਂ ਨੇ ਰੇਖਾ ਦੀ ਮਾਂ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ 2004 ਵਿਚ ਉਨ੍ਹਾਂ ਨੇ ਦੂਜੀ ਫ਼ਿਲਮ 'ਸਵਦੇਸ਼' ਵਿਚ ਕੰਮ ਕੀਤਾ। ਫਿਰ 'ਪੀਪਲੀ ਲਾਈਵ', 'ਚੱਕਰਵਯੂਹ', 'ਸੁਲਤਾਨ' ਅਤੇ 'ਤਨੁ ਵੈਡਸ ਮੈਨੂ' ਨਜ਼ਰ ਆਈ।
ਦੁਸਹਿਰੇ ਦੀ ਵਧਾਈ ਦਿੰਦੇ ਅਮਿਤਾਭ ਨੇ ਕੀਤੀ ਵੱਡੀ ਗਲਤੀ, ਫੇਸਬੁੱਕ ਯੂਜ਼ਰਸ ਤੋਂ ਮੰਗਣੀ ਪਈ ਮੁਆਫੀ
NEXT STORY