ਮੁੰਬਈ (ਬਿਊਰੋ)– ਬਾਲੀਵੁੱਡ ਇੰਡਸਟਰੀ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦੇ ਸਮੇਂ ’ਚ ਕਈ ਉਤਾਰ-ਚੜ੍ਹਾਅ ਦੇਖੇ ਹਨ। ਅਸੀਂ ਸਾਰਿਆਂ ਨੇ ਸਮੇਂ-ਸਮੇਂ ’ਤੇ ਬਾਲੀਵੁੱਡ ਨੂੰ ਬਦਲਦੇ ਦੇਖਿਆ ਹੈ। ਕੋਰੋਨਾ ਕਾਲ ਦੇ ਆਉਣ ਤੋਂ ਬਾਅਦ ਫ਼ਿਲਮ ਇੰਡਸਟਰੀ ’ਚ ਵੱਡੇ ਬਦਲਾਅ ਹੋਏ ਹਨ। ਪਿਛਲੇ 2 ਸਾਲਾਂ ’ਚ ਸਿਨੇਮਾ ਬਦਲ ਚੁੱਕਾ ਹੈ ਤੇ ਦਰਸ਼ਕਾਂ ਦੀ ਉਸ ਤੋਂ ਉਮੀਦ ਵੱਧ ਚੁੱਕੀ ਹੈ।
ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੇ ਸਿਨੇਮਾਘਰਾਂ ’ਚ ਕਮਾਲ ਕੀਤਾ ਸੀ। ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਕਮਾਲ ਕੀਤਾ ਸੀ। ਹੁਣ ਇਸ ਨੂੰ ਬਣਾਉਣ ਵਾਲੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਬਾਰੇ ਗੱਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਕੀਤੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ
ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ’ਤੇ ਟਿੱਪਣੀ ਕੀਤੀ ਹੈ। ਆਪਣੇ ਟਵੀਟ ’ਚ ਵਿਵੇਕ ਨੇ ਬਿਨਾਂ ਸਿਤਾਰਿਆਂ ਦਾ ਨਾਂ ਲਏ ਕਿਹਾ ਕਿ ਜਦੋਂ ਤਕ ਉਹ ਇੰਡਸਟਰੀ ’ਚ ਹਨ, ਫ਼ਿਲਮ ਇੰਡਸਟਰੀ ਡੁੱਬਦੀ ਹੀ ਰਹੇਗੀ।
ਇਕ ਟਵੀਟ ’ਚ ਵਿਵੇਕ ਨੇ ਲਿਖਿਆ, ‘‘ਜਦੋਂ ਤਕ ਇਹ ਕਿੰਗ, ਬਾਦਸ਼ਾਹ ਤੇ ਸੁਲਤਾਨ ਬਾਲੀਵੁੱਡ ’ਚ ਹਨ, ਹਿੰਦੀ ਸਿਨੇਮਾ ਡੁੱਬਦਾ ਹੀ ਰਹੇਗਾ। ਲੋਕਾਂ ਦੀ ਕਹਾਣੀ ਨੂੰ ਅੱਗੇ ਲਿਆ ਕੇ ਇਸ ਨੂੰ ਲੋਕਾਂ ਦੀ ਇੰਡਸਟਰੀ ਬਣਾਓ। ਉਦੋਂ ਇਹ ਗਲੋਬਲ ਫ਼ਿਲਮ ਇੰਡਸਟਰੀ ਬਣ ਕੇ ਲੀਡ ਕਰ ਪਾਏਗੀ। ਇਹੀ ਸੱਚ ਹੈ।’’
ਵਿਵੇਕ ਅਗਨੀਹੋਤਰੀ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਦਿ ਦਿੱਲੀ ਫਾਈਲਜ਼’ ’ਤੇ ਕੰਮ ਕਰ ਰਹੇ ਹਨ। ਇਸ ਫ਼ਿਲਮ ’ਚ 1984 ’ਚ ਹੋਏ ਦੰਗਿਆਂ ਦੇ ਨਾਲ-ਨਾਲ ਕਈ ਹੋਰ ਮੁੱਦਿਆਂ ’ਤੇ ਰੌਸ਼ਨੀ ਪਾਈ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
10 ਸਾਲ ਵੱਡੇ ਲਲਿਤ ਮੋਦੀ ਨਾਲ ਜੁੜਿਆ ਸੁਸ਼ਮਿਤਾ ਦਾ ਨਾਂ ਤਾਂ ਭਰਾ ਰਾਜੀਵ ਸੇਨ ਨੂੰ ਲੱਗਾ ਝਟਕਾ
NEXT STORY