ਮੁੰਬਈ- ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਭਰਾ ਅਤੇ ਇੰਡੀਅਨ ਆਈਡਲ ਫੇਮ ਖੁਦਾ ਬਖਸ਼ ਇਨ੍ਹੀਂ ਦਿਨੀਂ ਕਾਨੂੰਨੀ ਪਚੜੇ 'ਚ ਫਸੇ ਹੋਏ ਹਨ। ਖੁਦਾ ਬਖਸ਼ ਦੇ ਖ਼ਿਲਾਫ਼ ਪੰਜਾਬ ਦੇ ਮੁਕਤਸਰ ਗਿੱਦੜਬਾਹਾ ਸਬ ਡਿਵੀਜ਼ਨ ਜਿਊਡੀਸ਼ੀਅਲ ਮੈਜਿਸਟ੍ਰੇਟ ਅਮਨਦੀਨ ਕੌਰ ਨੇ ਸਾਢੇ ਤਿੰਨ ਲੱਖ ਰੁਪਏ ਦਾ ਚੈੱਕ ਬਾਊਂਸ ਮਾਮਲੇ 'ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਵਾਰੰਟ ਗਾਇਕ ਖੁਦਾ ਬਖ਼ਸ਼ ਦੀ ਭੂਆ ਦੀ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਸਮੇਂ ਅਦਾਲਤ ਨੇ ਜਾਰੀ ਕੀਤਾ।
ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ ਗੁਰੂ ਤੇਗ ਬਹਾਦੁਰ ਨਗਰ ਨਿਵਾਸੀ ਅਮਰੂਲ ਨਿਸ਼ਾ ਨੇ ਆਪਣੇ ਭਤੀਜੇ ਖੁਦਾ ਬਖਸ਼ ਤੋਂ ਸਾਢੇ ਤਿੰਨ ਲੱਖ ਰੁਪਏ ਲੈਣੇ ਸੀ। ਖੁਦਾ ਬਖਸ ਨੇ ਆਪਣੀ ਭੂਆ ਨੂੰ ਸਾਢੇ ਤਿੰਨ ਲੱਖ ਰੁਪਏ ਦਾ ਚੈੱਕ ਦਿੱਤਾ ਸੀ ਜਿਸ ਨੂੰ ਉਨ੍ਹਾਂ ਨੇ ਬੈਂਕ 'ਚ ਲਗਾਇਆ ਤਾਂ ਉਹ ਖਾਤੇ 'ਚ ਕਾਫੀ ਰਾਸ਼ੀ ਨਾ ਹੋਣ ਦੇ ਚੱਲਦੇ ਬਾਊਂਸ ਹੋ ਗਿਆ।
ਚੈੱਕ ਬਾਊਸ ਹੋਣ ਤੋਂ ਬਾਅਦ ਵੀ ਜਦੋਂ ਉਸ ਨੂੰ ਰੁਪਏ ਨਾ ਮਿਲੇ ਤਾਂ ਉਸ ਨੇ ਆਪਣੇ ਵਕੀਲ ਦੇ ਰਾਹੀਂ ਗਿੱਦੜਬਾਹਾ ਦੀ ਐੱਸ.ਡੀ.ਜੇ.ਐੱਮ ਅਦਾਲਤ 'ਚ ਚੈੱਕ ਬਾਊਂਸ ਦਾ ਕੇਸ ਦਾਇਰ ਕਰ ਦਿੱਤਾ। ਇਸ ਮਾਮਲੇ 'ਚ 24 ਮਈ ਨੂੰ ਤੀਜੀ ਤਾਰੀਖ ਸੀ ਪਰ ਖੁਦਾ ਬਖਸ਼ ਦੇ ਖ਼ਿਲਾਫ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ। ਦੱਸਦੇ ਹਾਂ ਕਿ ਖੁਦਾ ਬਖਸ਼ ਸਟੇਜ਼ ਸ਼ੋਅ ਦੇ ਸਿਲਸਿਲੇ 'ਚ ਦੁਬਈ ਗਈ ਹੈ। ਇਸ ਕਾਰਨ ਹੀ ਉਹ ਇਸ ਵਾਰ ਵੀ ਉਹ ਅਦਾਲਤ 'ਚ ਪੇਸ਼ ਨਹੀਂ ਹੋ ਸਕੇ।
ਬਾਕਸ ਆਫ਼ਿਸ ’ਤੇ ਕਾਰਤਿਕ ਦੀ ‘ਭੂਲ ਭੁਲਾਈਆ 2’ ਨੇ 8 ਦਿਨਾਂ ’ਚ ਕਮਾਏ 98 ਕਰੋੜ ਰੁਪਏ
NEXT STORY