ਮੁੰਬਈ (ਬਿਊਰੋ)– ਨਾਗੇਸ਼ ਕੁਕੁਨੂਰ ਦੇ ਨਿਰਦੇਸ਼ਨ ’ਚ ਬਣ ਰਹੀ ਵੈੱਬ ਸੀਰੀਜ਼ ਅਨਿਰੁਧਿਆ ਮਿੱਤਰਾ ਦੀ ਕਿਤਾਬ ‘ਨਾਈਨਟੀ ਡੇਜ਼ : ਦਿ ਟਰੂ ਸਟੋਰੀ ਆਫ਼ ਦਿ ਹੰਟ ਫਾਰ ਰਾਜੀਵ ਗਾਂਧੀਜ਼ ਅਸੈਸਿਨ’ ’ਤੇ ਆਧਾਰਿਤ ਹੈ, ਜੋ ਕੁਕਨੂਰ ਮੂਵੀਜ਼ ਵਲੋਂ ਐਪਲਾਜ਼ ਐਂਟਰਟੇਨਮੈਂਟ ਲਈ ਤਿਆਰ ਹੋਵੇਗੀ।
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦਾ ਸਭ ਨੂੰ ਪਤਾ ਹੈ ਪਰ ਇਸ ਘਟਨਾ ਪਿੱਛੇ ਕਈ ਲੁਕੀਆਂ ਹੋਈਆਂ ਸੱਚਾਈਆਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : ਮਨੀ ਲਾਂਡਰਿੰਗ ਕੇਸ : ਪੁੱਛਗਿੱਛ ਦੌਰਾਨ ਆਪਸ ’ਚ ਭਿੜੀਆਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਈਰਾਨੀ, ਲਾਏ ਵੱਡੇ ਇਲਜ਼ਾਮ
ਇਸ ਅਪਰਾਧ ਦੇ ਤੁਰੰਤ ਬਾਅਦ ਵਾਪਰੀਆਂ ਘਟਨਾਵਾਂ ’ਤੇ ਰੌਸ਼ਨੀ ਪਾਉਂਦੇ ਹੋਏ ਐਪਲਾਜ਼ ਐਂਟਰਟੇਨਮੈਂਟ ਤੇ ਆਦਿਤਿਆ ਬਿਰਲਾ ਗਰੁੱਪ ਨੇ ਇਕ ਅਪਰਾਧ ਪ੍ਰਕਿਰਿਆ ਨੂੰ ਹਰੀ ਝੰਡੀ ਦਿੱਤੀ ਹੈ, ਜੋ ਲੇਖਕ ਅਨਿਰੁਧਿਆ ਮਿੱਤਰਾ ਦੀ ਹਾਲ ਹੀ ’ਚ ਲਾਂਚ ਕੀਤੀ ਗਈ ਕਿਤਾਬ ‘ਨਾਈਨਟੀ ਡੇਜ਼ : ਦਿ ਟਰੂ ਸਟੋਰੀ ਆਫ਼ ਦਿ ਹੰਟ ਫਾਰ ਰਾਜੀਵ ਗਾਂਧੀਜ਼ ਅਸੈਸਿਨ’ ’ਤੇ ਆਧਾਰਿਤ ਹੈ।
ਇਸ ਨੂੰ ਹਾਰਪਰ ਕਾਲਿਨਸ ਪਬਲੀਸ਼ਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੁਸ਼ਾਂਤ ਸਿੰਘ ਦੀ ਭੈਣ ਵੱਲੋਂ ਇਮੋਸ਼ਨਲ ਪੋਸਟ ਨੇ ਪ੍ਰਸ਼ੰਸਕਾਂ ਨੂੰ ਕੀਤਾ ਭਾਵੁਕ, ਲਿਖਿਆ-‘Saw Sushant In Dreams’
NEXT STORY