ਐਂਟਰਟੇਨਮੈਂਟ ਡੈਸਕ - ਦੀਆ ਮਿਰਜ਼ਾ ਨੇ ਬਾਲੀਵੁੱਡ ’ਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸਾਲ 2001 ’ਚ ਆਈ ਫ਼ਿਲਮ ‘ਰਹਿਣਾ ਹੈ ਤੇਰੇ ਦਿਲ ਮੇਂ’ ਨਾਲ ਕੀਤੀ ਸੀ। ਫ਼ਿਲਮ ਤੋਂ ਬਾਅਦ ਉਹ ਰਾਤੋ-ਰਾਤ ਇਕ ਮਕਬੂਲ ਸਟਾਰ ਬਣ ਗਈ। ਫ਼ਿਲਮ ਲਈ ਉਸ ਨੂੰ ‘ਸਰਵੋਤਮ ਡੈਬਿਊ’ ਦਾ ਪੁਰਸਕਾਰ ਵੀ ਮਿਲਿਆ ਸੀ ਪਰ ਦੀਆ ਮਿਰਜ਼ਾ ਨੇ ਆਪਣੇ ਕਰੀਅਰ ਦੇ ਸਿਖਰ ’ਤੇ ਪੁੱਜ ਕੇ 24 ਸਾਲ ਦੀ ਉਮਰ ’ਚ ਬ੍ਰੇਕ ਲੈ ਲਿਆ, ਕਿਉਂਕਿ ਅਪਾਰ ਸਫ਼ਲਤਾ ਅਤੇ ਆਰਥਿਕ ਆਜ਼ਾਦੀ ਦੇ ਬਾਵਜੂਦ ਉਹ ਖ਼ੁਸ਼ ਨਹੀਂ ਸੀ। ਦੀਆ ਨੂੰ ਪੈਸਾ ਅਤੇ ਸ਼ੋਹਰਤ ਸਭ ਕੁਝ ਮਿਲ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਦੇ ਅੰਦਰ ਇਕ ਡੂੰਘੀ ਅਸੰਤੁਸ਼ਟੀ ਅਤੇ ਇਕੱਲਾਪਣ ਬਣਿਆ ਰਿਹਾ।
ਦੀਆ ਨੇ ਸੋਹਾ ਅਲੀ ਖ਼ਾਨ ਦੇ ਪੌਡਕਾਸਟ ‘ਆਲ ਅਬਾਊਟ ਹਰ’ ’ਚ ਆਪਣੇ ਇਸ ਫ਼ੈਸਲੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਦੀਆ ਨੇ ਦੱਸਿਆ ਕਿ ਇਸੇ ਦੌਰ ’ਚ ਉਸ ਨੇ ਆਪਣੀ ਜ਼ਿੰਦਗੀ ਅਤੇ ਤਰਜੀਹਾਂ ਨੂੰ ਲੈ ਕੇ ਡੂੰਘਾਈ ਨਾਲ ਸੋਚਣਾ ਸ਼ੁਰੂ ਕੀਤਾ। ਉਸ ਨੇ ਮਹਿਸੂਸ ਕੀਤਾ ਕਿ ਸਿਰਫ਼ ਭੌਤਿਕ ਸਫ਼ਲਤਾ ਅਤੇ ਮਕਬੂਲੀਅਤ ਹੀ ਜ਼ਿੰਦਗੀ ਦੀ ਅਸਲੀ ਖ਼ੁਸ਼ੀ ਨਹੀਂ ਹੋ ਸਕਦੀ। ਇਸ ਆਤਮ-ਮੰਥਨ ਨੇ ਉਸ ਨੂੰ ਕਰੀਅਰ ਦੇ ਪੀਕ ’ਤੇ ਬ੍ਰੇਕ ਲੈਣ ਅਤੇ ਖ਼ੁਦ ਨੂੰ ਸਮਝਣ ਦੀ ਦਿਸ਼ਾ ’ਚ ਕਦਮ ਵਧਾਉਣ ਲਈ ਪ੍ਰੇਰਿਤ ਕੀਤਾ।
ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ ਤੋੜਿਆ ਦਮ
NEXT STORY