ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਦਿੱਲੀ ਪੁਲਸ ਦੀ ਪੁੱਛਗਿੱਛ ’ਚ ਲਾਰੈਂਸ ਬਿਸ਼ਨੋਈ ਨੇ ਕਬੂਲ ਕੀਤਾ ਕਿ ਉਸ ਦੀ ਗੈਂਗ ਦੇ ਮੈਂਬਰ ਨੇ ਹੀ ਮੂਸੇ ਵਾਲਾ ਦਾ ਕਤਲ ਕੀਤਾ ਹੈ। ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਕਾਲਜ ਸਮੇਂ ਵਿੱਕੀ ਮਿੱਡੂਖੇੜਾ ਉਸ ਦਾ ਵੱਡਾ ਭਰਾ ਸੀ ਤੇ ਉਸ ਦੇ ਗਰੁੱਪ ਨੇ ਵਿੱਕੀ ਦੀ ਮੌਤ ਦਾ ਬਦਲਾ ਲਿਆ ਹੈ।
ਤਿਹਾੜ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ, ‘‘ਇਹ ਕੰਮ ਇਸ ਵਾਰ ਮੇਰਾ ਨਹੀਂ ਹੈ ਕਿਉਂਕਿ ਮੈਂ ਜੇਲ ’ਚ ਲਗਾਤਾਰ ਬੰਦ ਸੀ ਤੇ ਫੋਨ ਦੀ ਵਰਤੋਂ ਨਹੀਂ ਕਰ ਰਿਹਾ ਸੀ ਪਰ ਮੈਂ ਕਬੂਲ ਕਰਦਾ ਹਾਂ ਕਿ ਸਿੱਧੂ ਮੂਸੇ ਵਾਲਾ ਦੇ ਕਤਲ ’ਚ ਸਾਡੀ ਗੈਂਗ ਦਾ ਹੱਥ ਹੈ।’’ ਲਾਰੈਂਸ ਨੇ ਇਹ ਕਬੂਲ ਕੀਤਾ ਕਿ ਪੰਜਾਬ ਦਾ ਇਕ ਮਸ਼ਹੂਰ ਗਾਇਕ ਵੀ ਉਸ ਦਾ ਭਰਾ ਹੈ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਲਈ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ- ‘ਮੈਂ ਆਪਣੇ ਹੱਥਾਂ ਨਾਲ ਮਾਰਿਆ’
ਦਿੱਲੀ ਪੁਲਸ ਦੀ ਪੁੱਛਗਿੱਛ ਦੌਰਾਨ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਸ ਨੂੰ ਸਿੱਧੂ ਮੂਸੇ ਵਾਲਾ ਦੇ ਕਤਲ ਕਾਂਡ ਬਾਰੇ ਤਿਹਾੜ ਜੇਲ ’ਚ ਟੀ. ਵੀ. ਦੇਖ ਕੇ ਪਤਾ ਲੱਗਾ ਸੀ। ਲਾਰੈਂਸ ਬਿਸ਼ਨੋਈ ਦੇ ਇਸ ਕਬੂਲਨਾਮੇ ਤੋਂ ਸਾਫ ਹੋ ਗਿਆ ਹੈ ਕਿ ਕੈਨੇਡਾ ’ਚ ਬੈਠੇ ਗੋਲਡੀ ਬਰਾੜ ਤੋਂ ਇਲਾਵਾ ਉਸ ਦੀ ਗੈਂਗ ਨੂੰ ਜੇਲ ਦੇ ਬਾਹਰ ਤੋਂ ਆਪਰੇਟ ਕਰਨ ਵਾਲਾ ਸਚਿਨ ਬਿਸ਼ਨੋਈ ਵੀ ਸਿੱਧੂ ਮੂਸੇ ਵਾਲਾ ਦੇ ਕਤਲ ’ਚ ਸ਼ਾਮਲ ਸੀ।
ਇਹ ਖ਼ਬਰ ਵੀ ਪੜ੍ਹੋ : ‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’
ਮਾਨਸਾ ’ਚ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ 5 ਦਿਨ ਹੋ ਗਏ ਹਨ। ਕਤਲ ’ਚ ਪੰਜਾਬ ਤੋਂ ਲੈ ਕੇ ਦਿੱਲੀ, ਹਰਿਆਣਾ, ਰਾਜਸਥਾਨ, ਉਤਰਾਖੰਡ, ਉੱਤਰ ਪ੍ਰਦੇਸ਼, ਇਥੋਂ ਤਕ ਕਿ ਕੈਨੇਡਾ ਤਕ ਦਾ ਕਨੈਕਸ਼ਨ ਸਾਹਮਣੇ ਆ ਗਿਆ ਹੈ। ਕਤਲ ਤੋਂ ਪਹਿਲਾਂ ਸਿੱਧੂ ਦੇ ਘਰ ਦੇ ਬਾਹਰ ਰੇਕੀ ਕਰਦਿਆਂ ਤੇ ਫਿਰ ਕਤਲ ਤੋਂ ਬਾਅਦ ਭੱਜਦੀਆਂ ਗੱਡੀਆਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸੋਸ਼ਲ ਮੀਡੀਆ ’ਤੇ ਚਰਚਾ ’ਚ ‘ਲਾਲ ਸਿੰਘ ਚੰਡਾ’ ਦਾ ਮੀਮਜ਼ ਹੋ ਰਿਹਾ ਟਰੈਂਡ
NEXT STORY