ਮੁੰਬਈ (ਬਿਊਰੋ) - ਆਦਿਤਿਆ ਚੋਪੜਾ ਨੇ ਵਾਈ. ਆਰ. ਐੱਫ. ਸਪਾਈ ਯੂਨੀਵਰਸ ਨੂੰ ਇਕ ਅਭੁੱਲ ਤੇ ਬੇਮਿਸਾਲ ਨਾਟਕੀ ਅਨੁਭਵ ਬਣਾ ਕੇ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਆਈ. ਪੀ. ਬਣਾ ਦਿੱਤਾ ਹੈ। ਇਸਦੀ ਸ਼ੁਰੂਆਤ ਟਾਈਗਰ ਫਰੈਂਚਾਇਜ਼ੀ ਨਾਲ ਹੋਈ, ਜਿਸ ’ਚ ਸਲਮਾਨ ਖਾਨ ਤੇ ਕੈਟਰੀਨਾ ਕੈਫ ਸਨ। ਇਹ ‘ਏਕ ਥਾ ਟਾਈਗਰ’ (2012) ਤੇ ‘ਟਾਈਗਰ ਜ਼ਿੰਦਾ ਹੈ’ (2017) ਨਾਲ ਸ਼ੁਰੂ ਹੋਈ ਤੇ ਰਿਤਿਕ ਸਟਾਰਰ ‘ਵਾਰ’ (2019) ਨਾਲ ਜਾਰੀ ਰਹੀ। ਫਿਰ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ ਤੇ ਜੌਨ ਅਬ੍ਰਾਹਮ ਅਭਿਨੀਤ ਬਲਾਕਬਸਟਰ ‘ਪਠਾਨ’ ਆਈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਮੈਂਡੀ ਤੱਖਰ ਦੀਆਂ ਪਤੀ ਨਾਲ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ, ਸੰਗੀਤ ਸੈਰੇਮਨੀ ’ਚ ਦਿਸੇ ਇਕੱਠੇ
ਸਪਾਈ ਯੂਨੀਵਰਸ ਦੀ ਆਖਰੀ ਫਿਲਮ ‘ਟਾਈਗਰ 3’ ਸੀ, ਜਿਸ ’ਚ ਸਲਮਾਨ ਖ਼ਾਨ, ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਸਨ। ਇਹ ਖੁਲਾਸਾ ਹੋਇਆ ਹੈ ਕਿ ਆਦਿੱਤਿਆ ਦੋ ਦੋਸਤਾਂ, ਟਾਈਗਰ ਤੇ ਪਠਾਨ ਵਿਚਾਲੇ ਆਹਮੋ-ਸਾਹਮਣੇ ਦਾ ਮੰਚਨ ਕਰਨਾ ਚਾਹੁੰਦਾ ਹੈ। ਉਹ ਟਾਈਗਰ ਬਨਾਮ ਪਠਾਨ ਦੇ ਆਹਮੋ-ਸਾਹਮਣੇ ਹੋਣ ਤੋਂ ਪਹਿਲਾਂ ਇਕ ਨਵੀਂ ਫਿਲਮ ਬਣਾ ਕੇ ਵਾਈ. ਆਰ. ਐੱਫ. ਦੀ ਸਪਾਈ ਯੂਨੀਵਰਸ ਦੀ ਟਾਈਮਲਾਈਨ ’ਚ ਇਕ ਨਵਾਂ ਮੋੜ ਜੋੜ ਰਹੇ ਹਨ!
ਇਹ ਖ਼ਬਰ ਵੀ ਪੜ੍ਹੋ : ਮਿਥੁਨ ਚੱਕਰਵਰਤੀ ਦੀ ਸਿਹਤ ’ਚ ਸੁਧਾਰ, ਆਈ. ਸੀ. ਯੂ. ’ਚੋਂ ਬਾਹਰ ਆਏ ਅਦਾਕਾਰ
ਇੱਕ ਸਰੋਤ ਨੇ ਖੁਲਾਸਾ ਕੀਤਾ ਕਿ ਵਾਈ. ਆਰ. ਐੱਫ. ਸਪਾਈ ਯੂਨੀਵਰਸ ਦੁਨੀਆ ਭਰ ਦੇ ਦਰਸ਼ਕਾਂ ਲਈ ਇੱਕ ਬਹੁਤ ਵੱਡਾ ਆਕਰਸ਼ਣ ਬਣ ਗਿਆ ਹੈ, ਜਿਵੇਂ ਕਿ ਇਸ ਫ੍ਰੈਂਚਾਇਜ਼ੀ ਦੇ ਬਾਕਸ ਆਫਿਸ ਨਤੀਜਿਆਂ ’ਚ ਦੇਖਿਆ ਗਿਆ ਹੈ। ਆਦਿ ਨੂੰ ਅਹਿਸਾਸ ਹੁੰਦਾ ਹੈ ਕਿ ਸਪਾਈ ਯੂਨੀਵਰਸ ’ਚ ਹਰ ਫਿਲਮ ਲਈ ਉਮੀਦਾਂ ਬਹੁਤ ਉੱਚੀਆਂ ਹਨ ਤੇ ਉਹ ਟਾਈਮਲਾਈਨ ’ਚ ਇਕ ਨਵਾਂ ਮੋੜ ਜੋੜ ਰਿਹਾ ਹੈ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਾਈਮ ਵੀਡੀਓ ਨੇ ‘ਇੰਡੀਅਨ ਪੁਲਸ ਫ਼ੋਰਸ’ ਦਾ ਪ੍ਰੇਮ ਗੀਤ ‘ਕੋਈ ਆਇਤ’ ਕੀਤਾ ਲਾਂਚ
NEXT STORY