ਐਂਟਰਟੇਨਮੈਂਟ ਡੈਸਕ- ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਬਾਡੀ ਟ੍ਰਾਂਸਫਾਰਮੇਸ਼ਨ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿਚ ਬਣੇ ਹੋਏ ਹਨ। ਹਰ ਕੋਈ ਉਨ੍ਹਾਂ ਦਾ ਬਾਡੀ ਟ੍ਰਾਂਸਫਾਰਮੇਸ਼ਨ ਵੇਖ ਕੇ ਹੈਰਾਨ ਹੈ। ਇਸੇ ਦਰਮਿਆਨ ਕਾਮੇਡੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਇਕ ਵਾਰ ਫਿਰ ਆਪਣੇ ਵੱਲ ਖਿੱਚ ਲਿਆ।
ਇਹ ਵੀ ਪੜ੍ਹੋ: ਸ਼ੋਅ 'ਚ ਅਸ਼ਲੀਲਤਾ ਦੀਆਂ ਹੱਦਾਂ ਹੋਈਆਂ ਪਾਰ, ਇਸ ਮਸ਼ਹੂਰ ਅਦਾਕਾਰ ਲਈ ਖੜ੍ਹੀ ਹੋਈ ਮੁਸੀਬਤ
ਲੇਟੈਸਟ ਵੀਡੀਓ ਵਿਚ ਕਪਿਲ ਬਲੈਕ ਅਤੇ ਓਰੇਂਜ ਕਲਰ ਦੇ ਟਰੈਕ ਸੂਟ ਵਿਚ ਨਜ਼ਰ ਆ ਰਹੇ ਹਨ। ਉਹ ਕੰਨਾਂ 'ਤੇ ਹੈੱਡਫੋਨ ਲਗਾ ਕੇ ਜੋਗਿੰਗ ਕਰਦੇ ਦਿਖ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, 'ਆਪਣੇ ਆਪ ਨੂੰ ਹੋਰ ਪੁਸ਼ ਕਰੋ, ਕੁਦਰਤ ਤੁਹਾਡੇ ਨਾਲ ਹੈ।' ਇਹ ਵੀਡੀਓ ਦੇਖਣ ਮਗਰੋਂ ਕੁੱਝ ਲੋਕਾਂ ਨੇ ਪਾਜ਼ੇਟਿਵ ਕਮੈਂਟ ਕੀਤੇ, ਉਥੇ ਹੀ ਕੁੱਝ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ: ਲਾਈਵ ਕੰਸਰਟ 'ਚ ਪਹਿਲਗਾਮ ਹਮਲੇ ਨੂੰ ਲੈ ਕੇ ਇਹ ਕੀ ਬੋਲ ਗਏ ਸੋਨੂੰ ਨਿਗਮ ! ਪੁਲਸ ਕੋਲ ਪੁੱਜਾ ਮਾਮਲਾ
ਇਕ ਸ਼ਖਸ ਨੇ ਕਮੈਂਟ ਕਰਦੇ ਹੋਏ ਲਿਖਿਆ, ਦਿਖਾਵੇ ਲਈ ਵੀਡੀਓ ਬਣਾ ਰਹੇ ਹੋ ਅਤੇ ਕੈਮਰਾ ਬੰਦਾ ਹੁੰਦੇ ਹੀ ਤੁਸੀਂ ਕਾਰ ਵਿਚ ਬੈਠ ਜਾਓਗੇ। ਇਕ ਹੋਰ ਯੂਜ਼ਰ ਨੇ ਲਿਖਿਆ, ਜੇਕਰ ਨੇਚਰ ਨੂੰ ਮਹਿਸੂਸ ਕਰਨਾ ਹੈ ਤਾਂ ਪਹਿਲਾਂ ਆਪਣੇ ਹੈੱਡਫੋਨ ਉਤਾਰੋ। ਇਕ ਨੇ ਲਿਖਿਆ, ਭਾਜੀ ਕਿੰਨਾ ਪਤਲਾ ਹੋਣਾ ਹੁਣ ਤੁਸੀਂ? ਇਕ ਹੋਰ ਯੂਜ਼ਰ ਨੇ ਲਿਖਿਆ, ਭਾਗ ਮਿਲਖਾ ਭਾਗ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ ਪੰਜਾਬੀ ਗਾਇਕ ਰਣਬੀਰ, ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਦੇ ਸੰਘਰਸ਼ਾਂ ਨੂੰ ਯਾਦ ਕਰ ਭਾਵੁਕ ਹੋਏ ਅਨਿਲ ਕਪੂਰ, ਗਰੀਬੀ ਭਰੇ ਬਚਪਨ ਦਾ ਕੀਤਾ ਜ਼ਿਕਰ
NEXT STORY