ਮਲੋਟ (ਜੁਨੇਜਾ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਤੇ ਆਪਰੇਸ਼ਨ ਵਿਗਿਲ ਤਹਿਤ ਚਲਾਈ ਗੈਰ-ਸਮਾਜੀ ਅਨਸਰਾਂ ਵਿਰੁੱਧ ਮੁਹਿੰਮ ਤਹਿਤ ਮਲੋਟ ਪੁਲਸ ਨੇ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਵਿਅਕਤੀਆਂ ਨੂੰ ਚੋਰੀ ਦੇ 5 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਹੈ। ਇਕ ਹੋਰ ਮਾਮਲੇ ਵਿਚ ਇਕ ਵਿਅਕਤੀ ਨੂੰ ਨਕਦੀ ਖੋਹਣ ਦੇ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਨਾਮਜਦ ਕਰਕੇ ਉਨ੍ਹਾਂ ਵਿਚੋਂ 1 ਨੂੰ ਵਾਰਦਾਤ ਦੌਰਾਨ ਵਰਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਮਾਨ ਨੇ ਮੁੜ ਕੀਤਾ ਟਵੀਟ
ਇਸ ਸਬੰਧੀ ਐੱਸ. ਪੀ. ਡੀ. ਸ੍ਰੀ ਮੁਕਤਸਰ ਸਾਹਿਬ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਡੀ. ਐੱਸ. ਪੀ. ਮਲੋਟ ਬਲਕਾਰ ਸਿੰਘ ਸੰਧ ਦੀ ਅਗਵਾਈ ਹੇਠ ਸਦਰ ਮਲੋਟ ਪੁਲਸ ਦੇ ਐੱਸ. ਐੱਚ. ਓ. ਜਸਕਰਨਦੀਪ ਸਿੰਘ ਦੀ ਅਗਵਾਈ ਹੇਠਾਂ ਏ. ਐੱਸ. ਆਈ. ਮਨਜਿੰਦਰ ਸਿੰਘ ਸਮੇਤ ਪੁਲਸ ਟੀਮ ਨੂੰ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰੋਹਿਤ ਕੁਮਾਰ ਪੁੱਤਰ ਉਮੇਸ਼ ਕੁਮਾਰ, ਸ਼ੰਟੀ ਪੁੱਤਰ ਮਿਲਖਾ ਸਿੰਘ ਵਾਸੀਆਨ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 8 ਨੇੜੇ ਜਗਤਾਰ ਬਰਾੜ ਦੀ ਕੋਠੀ ਅਤੇ ਨਿਰਮਲ ਸਿੰਘ ਉਰਫ ਕਾਕੂ ਪੁੱਤਰ ਕਮਲੇਸ਼ ਸਿੰਘ ਬਾਬਾ ਦੀਪ ਸਿੰਘ ਨਗਰ ਨੇੜੇ ਸ਼ਨੀਦੇਵ ਮੰਦਰ ਮਲੋਟ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਕੰਮ ਕਰਦੇ ਹਨ ਤੇ ਹੁਣ ਵੀ ਇਹ ਮੁਕਤਸਰ ਤੋਂ ਮਲੋਟ ਵੱਲ ਆ ਰਹੇ ਹਨ। ਜੇਕਰ ਪੁਲਸ ਕਾਰਵਾਈ ਕਰੇ ਤਾਂ ਇਹ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਕਾਬੂ ਆ ਸਕਦੇ ਹਨ। ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ 5 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ। ਪੁਲਸ ਨੇ ਤਿੰਨਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਇੱਕ ਪਿੰਡ ਇੱਕ ਬੂਥ ਲਗਾ ਕੇ ਪਿੰਡ ਸੀਚੇਵਾਲ ਨੇ ਕਾਇਮ ਕੀਤੀ ਮਿਸਾਲ, ਸੰਤ ਸੀਚੇਵਾਲ ਨੇ ਪਾਈ ਵੋਟ
ਇਕ ਹੋਰ ਮਾਮਲੇ ਵਿਚ ਜੋਗਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਕਰਮਗੜ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਕਿ ਉਸਦੇ ਮਕਾਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਲਈ ਉਹ ਘਰੋਂ ਸੀਮੈਂਟ ਦੀ ਦੁਕਾਨ 'ਤੇ ਦੇਣ ਲਈ ਮੋਟਰਸਾਈਕਲ ਪੀ ਬੀ 30 ਬੀ-4838 ਤੇ ਜਾ ਰਿਹਾ ਸੀ। ਕੋਰਟ ਰੋਡ ਭਗਵਾਨਪੁਰਾ ਦੇ ਰਕਬੇ ਵਿਚ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਝਪਟ ਮਾਰਕੇ ਮੇਰੀ ਜੇਬ ਵਿਚੋਂ ਪੈਸੇ ਕੱਢ ਲਏ ਅਤੇ ਮੋਟਰਸਾਈਕਲ ਭਜਾ ਕਿ ਲੈ ਗਏ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਲੁਟੇਰੇ ਰਾਮ ਖੰਨਾ ਪੁੱਤਰ ਕਾਲਾ ਰਾਮ ਵਾਰਡ ਨੰਬਰ 7 ਗਲੀ ਨੰਬਰ 8 ਸਾਹਮਣੇ ਜਗਤਾਰ ਬਰਾੜ ਦੀ ਕੋਠੀ ਮਲੋਟ ਅਤੇ ਦਲਵੀਰ ਸਿੰਘ ਬੌਣਾ ਪੁੱਤਰ ਬਾਬੂ ਰਾਮ ਵਾਸੀ ਸ਼ਨੀਦੇਵ ਮੰਦਿਰ ਦੇ ਨੇੜੇ ਬਾਬਾ ਦੀਪ ਸਿੰਘ ਨਗਰ ਮਲੋਟ ਸਨ। ਸਦਰ ਮਲੋਟ ਪੁਲਸ ਨੇ ਦੋਨਾਂ ਵਿਰੁੱਧ 379 ਬੀ, 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਬਾਘ ਚੰਦ ਦੀ ਅਗਵਾਈ ਹੇਠ ਸਦਰ ਪੁਲਸ ਨੇ ਕਾਰਵਾਈ ਕਰਕੇ ਰਾਮ ਖੰਨਾ ਨੂੰ ਵਾਰਦਾਤ ਦੌਰਾਨ ਵਰਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਚਾਕੂ ਦੀ ਨੋਕ 'ਤੇ ਖੋਹਣ ਲੱਗਾ ਸੀ ਸਕੂਟੀ, ਔਰਤ ਨੇ ਪਾਇਆ ਰੌਲ਼ਾ ਤਾਂ...
NEXT STORY