ਫਰੀਦਕੋਟ(ਰਾਜਨ) : ਇਕ ਕਰੋੜ ਤੋਂ ਵਧੇਰੇ ਦੀ ਠੱਗੀ ਮਾਰਨ ਅਤੇ ਬਾਅਦ ਵਿਚ ਧਮਕੀਆਂ ਦੇਣ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਫਰੀਦਕੋਟ ਨਿਵਾਸੀ ਚਰਨਜੀਤ ਸਿੰਘ ਅਤੇ ਉਸ ਦੇ ਮੁੰਡੇ ਮਨਪ੍ਰੀਤ ਸਿੰਘ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੇ ਤਫਤੀਸ਼ੀ ਸਹਾਇਕ ਥਾਣੇਦਾਰ ਐੱਸ.ਆਈ. ਜਸਕਰਨ ਸਿੰਘ ਨੇ ਦੱਸਿਆ ਕਿ ਵਿਪਨ ਕੁਮਾਰ ਵਾਸੀ ਨਿਊ ਕੈਂਟ ਰੋਡ ਫਰੀਦਕੋਟ ਨੇ ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਉਕਤ ਦੋਵਾਂ ਨਾਲ ਵਪਾਰਕ ਲੈਣ-ਦੇਣ ਚੱਲਦਾ ਸੀ।
ਇਹ ਵੀ ਪੜ੍ਹੋ- 7 ਲੱਖ ਕਰਜ਼ਾ, ਨਰਮੇ 'ਤੇ ਚਿੱਟੇ ਮੱਛਰ ਦਾ ਹਮਲਾ ਤੇ ਹੁਣ ਲੰਪੀ ਸਕਿਨ, ਦੁਖੀ ਕਿਸਾਨ ਨੇ ਅੱਕ ਕੇ ਕੀਤੀ ਖ਼ੁਦਕੁਸ਼ੀ
ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਸੀ ਚਰਨਜੀਤ ਸਿੰਘ ਅਤੇ ਉਸਦੇ ਮੁੰਡਾ ਮਨਪ੍ਰੀਤ ਨੇ ਉਸਨੂੰ ਝਾਂਸੇ ਵਿਚ ਲੈ ਕੇ ਆੜ੍ਹਤ ਰਾਹੀਂ ਝੋਨਾਂ ਆਪਣੇ ਫ਼ਰਮ ਰਾਈਸ ਸ਼ੈਲਰ ਵਿੱਚ ਲਗਾ ਕੇ ਸ਼ਿਕਾਇਤ ਕਰਤਾ ਨਾਲ ਹਿਸਾਬ ਕਿਤਾਬ ਕਰ ਕੇ ਹੱਥ ਲਿਖਤ ਰਸੀਦਾਂ ਮੁਤਾਬਕ 1, 27,68,100 ਰੁਪਏ ਦੇਣੇ ਮੰਨੇ ਸਨ ਪਰ ਜਦ ਉਸਨੇ ਆਪਣੀ ਰਕਮ ਮੰਗੀ ਤਾਂ ਇਹ ਉਸਨੂੰ ਵਟਸਐੱਪ ਕਾਲ ਕਰ ਕੇ ਧਮਕੀਆਂ ਦੇਣ ਲੱਗ ਪਏ ਅਤੇ ਉਲਟਾ ਸ਼ਿਕਾਇਤ ਕਰਤਾ ਕੋਲੋਂ ਹੋਰ ਰਕਮ ਦੀ ਮੰਗ ਕਰਨ ਲੱਗ ਪਏ। ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਵਲੋਂ ਇਸ ਸ਼ਿਕਾਇਤ ਦੀ ਪੜਤਾਲ ਉਪ ਪੁਲਸ ਕਪਤਾਨ ਪਾਸੋਂ ਕਰਵਾਈ ਗਈ ਸੀ ਜਿਸ ਦੀ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ’ਤੇ ਉਕਤ ਦੋਨਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪਤਨੀ ਅਤੇ ਸੱਸ ’ਤੇ ਹਮਲਾ ਕਰਨ ਵਾਲੇ ਵਿਅਕਤੀ ਸਮੇਤ 3 ਖ਼ਿਲਾਫ਼ ਮਾਮਲਾ ਦਰਜ
NEXT STORY