ਜੈਤੋ (ਜਿੰਦਲ) : ਪਿੰਡ ਰੋੜੀਕਪੂਰਾ ’ਚ ਇਕ ਹਲਕੇ ਕੁੱਤੇ ਨੇ ਪਿੰਡ ’ਚ ਆਤੰਕ ਮਚਾ ਦਿੱਤਾ ਸੀ। ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਕੁੱਤੇ ਨੇ ਲਗਭਗ 16 ਲੋਕਾਂ, 11 ਜਾਨਵਰਾਂ ਤੇ 20 ਕੁੱਤਿਆਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਕੱਟ ਲਿਆ ਅਤੇ ਜ਼ਖਮੀ ਕਰ ਦਿੱਤਾ। ਹੁਣ ਲੋਕ ਨਿਯਮਿਤ ਤੌਰ ’ਤੇ ਹਸਪਤਾਲ ’ਚ ਆਪਣਾ ਤੇ ਆਪਣੇ ਜਾਨਵਰਾਂ ਦਾ ਟੀਕਾਕਰਨ ਕਰਵਾ ਰਹੇ ਹਨ। ਜਦੋਂ ਇਸ ਕੁੱਤੇ ਨੇ ਪੂਰੀ ਤਰ੍ਹਾਂ ਦਹਿਸ਼ਤ ਮਚਾ ਦਿੱਤੀ ਤਾਂ ਲੋਕ ਆਪਣੇ ਆਪ ਨੂੰ ਕਾਬੂ ਨਾ ਕਰ ਸਕੇ ਤੇ ਉਨ੍ਹਾਂ ਨੇ ਇਸ ਹਲਕੇ ਕੁੱਤੇ ਨੂੰ ਡੰਡਿਆਂ ਨਾਲ ਮਾਰ ਦਿੱਤਾ। ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਲਈ ਕੋਈ ਪ੍ਰਬੰਧ ਕੀਤਾ ਜਾਵੇ।
ਦੋ ਪਹੀਆ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਏ ਨਵੇਂ ਹੁਕਮ
NEXT STORY