ਫਰੀਦਕੋਟ (ਪਵਨ,ਖੁਰਾਣਾ)- ਜ਼ਿਲਾ ਪੁਲਸ ਮੁੱਖ ਮਨਜੀਤ ਸਿੰਘ ਢੇਸੀ ਦੇ ਨਿਰਦੇਸ਼ਾਂ ’ਤੇ ਜ਼ਿਲਾ ਸਿਟੀ ਟ੍ਰੈਫਿਕ ਪੁਲਸ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਵਲੋਂ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਸੈਮੀਨਾਰ ਕਵਾਇਆ ਗਿਆ। ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਸਿਟੀ ਟ੍ਰੈਫਿਕ ਇੰਚਾਰਜ ਸਤੀਸ਼ ਕੁਮਾਰ ਪਹੁੰਚੇ। ਸਭ ਤੋਂ ਪਹਿਲਾ ਰਾਜ ਕੁਮਾਰ ਭਠੇਜਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਦੌਰਾਨ ਸਤੀਸ਼ ਕੁਮਾਰ ਨੇ ਕਿਹਾ ਕਿ ਟ੍ਰੈਫਿਕ ਨਿਯਮ ਹਰੇਕ ਵਿਅਕਤੀ ਲਈ ਜ਼ਰੂਰੀ ਹਨ , ਇਸ ਲਈ ਜੋ ਵਿਅਕਤੀ ਅਠਾਰਾਂ ਸਾਲ ਤੋਂ ਉੱਪਰ ਦਾ ਹੋ ਗਿਆ ਹੈ ਉਸ ਨੂੰ ਪਹਿਲਾ ਕੰਮ ਆਰ.ਟੀ.ਓ. ਦਫਤਰ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ ਬਣਾਉਣਾ ਚਾਹੀਦਾ ਹੈ ਕਿਉਂਕਿ ਵਾਹਨ ਚਲਾਉਣ ਵਾਲੇ ਵਿਅਕਤੀ ਲਈ ਡਰਾਈਵਿੰਗ ਲਾਇਸੈਂਸ ਬਹੁਤ ਜ਼ਰੂਰੀ ਹੈ । ਉਨ੍ਹਾਂ ਨੇ ਕਿਹਾ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਿਚ ਟ੍ਰੈਫਿਕ ਪੁਲਸ ਦਾ ਸਹਿਯੋਗ ਕਰਨ। ਇਸੇ ਦੌਰਾਨ ਰਾਜ ਕੁਮਾਰ ਭਠੇਜਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮੇਂ-ਸਮੇਂ ’ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਆ ਰਹੀ ਹੈ ਅਤੇ ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ। ਸੰਸਥਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬਡ਼ਾ ਨੇ ਕਿਹਾ ਕਿ ਠੰਡ ਦੇ ਮੌਸਮ ਦੌਰਾਨ ਸੰਸਥਾ ਵਲੋਂ ਪੰਜ ਹਜ਼ਾਰ ਵਾਹਨਾਂ ’ਤੇ ਰਿਫਲੈਕਟਰ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਵਾਹਨਾਂ ਤੇ ਰਿਫਲੈਕਟਰ ਲਾ ਕੇ ਹੋਣ ਵਾਲੇ ਸਡ਼ਕੀ ਹਾਦਸਿਆਂ ਨੂੰ ਘਟਾਉਣ। ਉਨ੍ਹਾਂ ਨੇ ਕਿਹਾ ਰਿਫਲੈਕਟਰ ਕੋਈ ਜ਼ਿਆਦਾ ਮਹਿੰਗੇ ਨਹੀਂ ਹੁੰਦੇ ਹਨ ਜਦਕਿ ਇਸ ਦੇ ਪ੍ਰਯੋਗ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਸਮੇਂ ਟ੍ਰੈਫਿਕ ਮਾਰਸ਼ਲ ਸ਼ਾਮ ਲਾਲ, ਮਾਰਸ਼ਲ ਰਜਿੰਦਰ ਪ੍ਰਸਾਦ ਗੁਪਤਾ,ਟ੍ਰੈਫਿਕ ਮਾਰਸ਼ਲ ਰੋਹਿਤ ਕੁਮਾਰ, ਏ.ਐੱਸ.ਆਈ. ਸੁਖਵਿੰਦਰ ਸਿੰਘ,ਪਰਮਜੀਤ ਸਿੰਘ ਮੱਕਡ਼,ਐੱਚ. ਸੀ. ਬਲਕਾਰ ਸਿੰਘ, ਅਮਰਨਾਥ ਭਠੇਜਾ ਆਦਿ ਹਾਜ਼ਰ ਸਨ।
ਸੜਕ ਹਾਸੇ ਦੇ ਮਾਮਲੇ ’ਚ ਬੱਸ ਚਾਲਕ ਨੂੰ 2 ਸਾਲ ਦੀ ਕੈਦ
NEXT STORY