ਫਰੀਦਕੋਟ (ਪਵਨ, ਖੁਰਾਣਾ)- ਸਵੱਛ ਭਾਰਤ ਦੇ ਨਾਰੇ ਨੂੰ ਸਨਮੁੱਖ ਰੱਖਦੇ ਹੋਏ ਬਠਿੰਡਾ ਰੋਡ ਨਿਵਾਸੀਆਂ ਨੇ ਐਤਵਾਰ ਨੂੰ ਗੁਰਦੁਆਰਾ ਤਰਨਤਾਰਨ ਸਾਹਿਬ ਤੋਂ ਲੈ ਕੇ ਨਹਿਰੀ ਕਾਲੋਨੀ ਤੱਕ ਮੁੱਖ ਸਡ਼ਕ ਅਤੇ ਇਸਦੇ ਕਿਨਾਰਿਆਂ ’ਤੇ ਪਈ ਮਿੱਟੀ,ਪੱਤੇ ਅਤੇ ਕਾਗਜ਼ ਪੱਤਰ ਨੂੰ ਚੁੱਕ ਕੇ ਇਸ ਸਡ਼ਕ ਨੂੰ ਖੂਬਸੂਰਤ ਦਿਖ ਪ੍ਰਦਾਨ ਕੀਤੀ। ਜਾਣਕਾਰੀ ਦਿੰਦੇ ਹੋਏ ਮਾ. ਜਸਪਾਲ ਸਿੰਘ ਨੇ ਦੱਸਿਆ ਕਿ ਸ਼ੁਰੂ ਕੀਤੀ ਇਸ ਸਫ਼ਾਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਹੋਰ ਸਾਥੀਆਂ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਜਾਵੇਗਾ। ਇਸ ਸਫ਼ਾਈ ਦੀ ਮੁਹਿੰਮ ’ਚ ਹੋਰਨਾਂ ਤੋਂ ਇਲਾਵਾ ਯਾਦਵਿੰਦਰ ਸਿੰਘ ਯਾਦੂ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਜਿੰਮੀ ਬਰਾਡ਼ ਮੈਂਬਰ ਨਗਰ ਕੌਂਸਲ, ਚਰਨਜੀਤ ਸਿੰਘ ਵਡ਼ਿੰਗ ਨਾਇਬ ਤਹਿਸੀਲਦਾਰ, ਡਾ. ਸਤੀਸ਼ ਗੋਇਲ, ਡਾ. ਬਲਵਿੰਦਰ ਗਰੋਵਰ, ਡਾ. ਨਰੇਸ਼ ਪਰੂਥੀ, ਇਕਬਾਲ ਬਰਾਡ਼ ਰੋਡਵੇਜ਼ ਇੰਸਪੈਕਟਰ, ਗੁਰਪ੍ਰੀਤ ਸਿੰਘ ਜੇ.ਈ., ਬਖਸ਼ੀਸ਼ ਸਿੰਘ ਐਡਵੋਕੇਟ, ਜੈਲਦਾਰ ਸਾਹਿਬ, ਧੀਰ ਸਾਹਿਬ, ਰਵਿੰਦਰ ਰਵੀ, ਧੀਂਗਡ਼ਾ ਸਾਹਿਬ, ਭੁਪਿੰਦਰ ਸਿੰਘ, ਰਾਜਬੰਸ ਬਰਾਡ਼, ਡਾ. ਗੁਰਦਿੱਤ ਸਿੰਘ ਸੇਖੋਂ, ਸਵਰਨਜੀਤ ਗਿੱਲ, ਸੁਰਿੰਦਰ, ਗੁਰਮੀਤ ਮਸੌਣ, ਸਤਿੰਦਰ ਸਿੰਘ ਯੋਗਾ ਮਾਸਟਰ, ਰਜਿੰਦਰ ਸਿੰਘ, ਗੁਰਮੇਲ ਸਿੰਘ ਸੰਧੂ, ਮਾਸਟਰ ਸੁਰਿੰਦਰ ਸ਼ਰਮਾ, ਅਰਸ਼ਦੀਪ ਝਾਂਮ, ਪ੍ਰਤੀਕ ਸਿੰਘ, ਹਾਜ਼ਰ ਸਨ। ਡਾ. ਸਤੀਸ਼ ਗੋਇਲ ਤੇ ਡਾ. ਨਰੇਸ਼ ਪਰੂਥੀ ਨੇ ਦੱਸਿਆ ਕਿ ਸਫ਼ਾਈ ਮੁਹਿਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਕਿ ਲੋਕ ਬੀਮਾਰੀਆਂ ਤੋਂ ਬਚ ਸਕਣ।
ਅਠਾਰਾਂ ਸਾਲ ਤੋਂ ਵੱਧ ਉਮਰ ਦਾ ਹਰੇਕ ਨੌਜਵਾਨ ਡਰਾਈਵਿੰਗ ਲਾਇਸੈਂਸ ਜ਼ਰੂਰ ਬਣਵਾਏ
NEXT STORY