ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੋਰਵ ਯਾਦਵ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਵੱਲੋਂ ਜ਼ਿਲ੍ਹਾ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਕੁਲਵੰਤ ਰਾਏ ਐੱਸ. ਪੀ. (ਐੱਚ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਸ ਫੋਰਸ, ਜਿਸ ਵਿੱਚ ਅਵਤਾਰ ਸਿੰਘ ਡੀ. ਐੱਸ. ਪੀ (ਐੱਚ), ਬਲਕਾਰ ਸਿੰਘ ਸੰਧੂ ਡੀ. ਐੱਸ. ਪੀ ਮਲੋਟ, ਰਾਜੇਸ਼ ਸਨੇਹੀ ਬੱਤਾ ਡੀ. ਐੱਸ. ਪੀ (ਡੀ) ਅਤੇ 100 ਦੇ ਕਰੀਬ ਅਧਿਕਾਰੀਆਂ/ਕ੍ਰਮਚਾਰੀਆਂ ਵੱਲੋਂ ਬੀਤੇ ਦਿਨ ਬੂੜਾ ਗੁੱਜਰ ਰੋਡ, ਗੋਨਿਆਣਾ ਰੋਡ ਅਤੇ ਬੱਸ ਸਟੈਂਡ ਵਿਖੇ ਏਰੀਏ ਨੂੰ ਨਾਕੇ ਲਗਾ ਕੇ ਸੀਲ ਕਰਨ ਤੋਂ ਬਾਅਦ ਸ਼ੱਕੀ ਪੁਰਸ਼ਾਂ ਦੇ ਘਰਾਂ ਅੰਦਰ ਸਰਚ ਅਭਿਆਣ ਚਲਾਇਆ ਗਿਆ ਅਤੇ ਨਾਲ ਹੀ ਨਾਕਾਬੰਦੀ ਕਰ ਸ਼ੱਕੀ ਵਾਹਨਾਂ ਦੀ ਤਲਾਸ਼ੀ ਵੀ ਆਰੰਭੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਵੱਲੋਂ ਸਰੰਡਰ ਕਰਨ ਦੀਆਂ ਚਰਚਾਵਾਂ 'ਤੇ ਪੰਜਾਬ ਪੁਲਸ ਦਾ ਬਿਆਨ ਆਇਆ ਸਾਹਮਣੇ
ਉਨ੍ਹਾਂ ਦੱਸਿਆ ਕਿ ਇਸ ਸਰਚ ਅਭਿਆਨ ਦੌਰਾਨ 600 ਨਸ਼ੀਲੀਆਂ ਗੋਲੀਆਂ, 30 ਬੋਤਲਾਂ ਨਾਜਾਇਜ਼ ਸਰਾਬ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਰਚ ਅਭਿਆਨ ਦੌਰਾਨ 1 ਅਪ੍ਰੈਲ ਨੂੰ ਕੋਟਕਪੂਰਾ ਰੋਡ ਸਪੇਅਰ ਪਾਰਟ ਦੀ ਦੁਕਾਨ ਵਿੱਚੋਂ ਨਗਦੀ ਤੇ ਸਮਾਨ ਚੋਰੀ ਕਰਨ ਵਾਲੇ ਅਤੇ ਘਾਹ ਮੰਡੀ ਚੌਂਕ ਵਿੱਚ ਦੁਕਾਨ ਦਾ ਚੋਰੀ ਦੀ ਨੀਅਤ ਨਾਲ ਸ਼ਟਰ ਭੰਨਣ ਵਾਲੇ 3 ਦੋਸ਼ੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 3 ਸ਼ੱਕੀ ਮੋਟਰਸਾਇਕਲ ਬਰਾਮਦ ਕੀਤੇ ਹਨ ਜਿਨ੍ਹਾਂ ਦੇ ਕਾਗਜ਼ਾਤ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ ਸਾਥੀਆਂ ਦੀ ਰਿਹਾਈ ਸਬੰਧੀ ਦਾਖ਼ਲ ਪਟੀਸ਼ਨ ਹਾਈਕੋਰਟ ਵੱਲੋਂ ਖ਼ਾਰਜ, ਵਕੀਲ ਨੂੰ ਪਾਈ ਝਾੜ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਫਰੀਦਕੋਟ ਮਾਰਡਨ ਜੇਲ੍ਹ ਦੇ ਕੈਦੀ ਦਾ ਵੱਡਾ ਕਾਰਾ, ਮਾਮਲਾ ਜਾਣ ਰਹਿ ਜਾਵੋਗੇ ਹੈਰਾਨ
NEXT STORY