ਮੈਲਬੋਰਨ : ਆਸਟ੍ਰੇਲੀਆ ਦੇ ਸਿਡਨੀ ਸਥਿਤ ਬੋਂਡੀ ਬੀਚ 'ਤੇ 14 ਦਸੰਬਰ ਨੂੰ ਹੋਏ ਅੱਤਵਾਦੀ ਹਮਲੇ ਦੌਰਾਨ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਦਲੇਰੀ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ, ਜਿਸ ਨੇ ਇੱਕ ਕਥਿਤ ਹਮਲਾਵਰ ਨੂੰ ਕਾਬੂ ਕਰਨ 'ਚ ਪੁਲਸ ਦੀ ਮਦਦ ਕੀਤੀ। ਇਹ ਹਮਲਾ ਇੱਕ ਯਹੂਦੀ ਤਿਉਹਾਰ ਦੇ ਮੌਕੇ 'ਤੇ ਪਿਤਾ-ਪੁੱਤਰ ਦੀ ਜੋੜੀ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਤਿੰਨ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ ।
ਅਮਨਦੀਪ ਸਿੰਘ ਦੀ ਬਹਾਦਰੀ
34 ਸਾਲਾ ਅਮਨਦੀਪ ਸਿੰਘ, ਜਿਸਦੇ ਮਾਤਾ-ਪਿਤਾ ਭਾਰਤੀ ਤੇ ਨਿਊਜ਼ੀਲੈਂਡ ਮੂਲ ਦੇ ਹਨ, ਨੇ ਸਥਾਨਕ ਪੁਲਸ ਅਧਿਕਾਰੀ ਦੀ ਮਦਦ ਨਾਲ ਇੱਕ ਸ਼ੱਕੀ ਹਮਲਾਵਰ ਸਾਜਿਦ ਅਕਰਮ (50) ਨੂੰ ਕਾਬੂ ਕਰਨ 'ਚ ਅਹਿਮ ਭੂਮਿਕਾ ਨਿਭਾਈ। ਸਿੰਘ-ਬੋਲਾ ਉਸ ਪੁਲ ਵੱਲ ਦੌੜੇ ਜਿੱਥੇ ਕਥਿਤ ਹਮਲਾਵਰ ਲੋਕਾਂ 'ਤੇ ਗੋਲੀਆਂ ਚਲਾ ਰਿਹਾ ਸੀ।
ਇਸ ਦੌਰਾਨ ਗੱਲ ਕਰਦਿਆਂ ਸਿੰਘ ਨੇ ਕਿਹਾ, “ਮੈਂ (ਸ਼ੂਟਰ 'ਤੇ) ਛਾਲ ਮਾਰ ਦਿੱਤੀ ਅਤੇ ਉਸਦੇ ਹੱਥ ਫੜ ਲਏ। ਪੁਲਸ ਅਧਿਕਾਰੀ ਨੇ ਮੇਰੀ ਮਦਦ ਕੀਤੀ ਅਤੇ ਕਿਹਾ ਕਿ ਉਸਨੂੰ ਛੱਡਣਾ ਨਹੀਂ।” ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਇੱਕ ਕਥਿਤ ਸ਼ੂਟਰ ਨੂੰ ਖਤਮ ਕਰਨ ਵਿਚ ਮਦਦ ਕਰਨਾ ਚਾਹੁੰਦੇ ਸਨ ਜਾਂ ਕਿਸੇ ਵੀ ਅਜਿਹੇ ਵਿਅਕਤੀ ਦੀ ਮਦਦ ਕਰਨਾ ਚਾਹੁੰਦੇ ਸਨ ਜਿਸਨੂੰ ਮਦਦ ਦੀ ਲੋੜ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਗੋਲੀਬਾਰੀ ਸਮੇਂ ਸਿੰਘ ਕਬਾਬ ਖਾ ਰਹੇ ਸਨ ਅਤੇ ਸੂਰਜ ਡੁੱਬਣ ਦਾ ਨਜ਼ਾਰਾ ਦੇਖ ਰਹੇ ਸਨ, ਜਦੋਂ ਉਨ੍ਹਾਂ ਨੇ ਪਹਿਲਾਂ ਗੋਲੀਆਂ ਦੀ ਆਵਾਜ਼ ਨੂੰ ਪਟਾਕੇ ਦੀ ਆਵਾਜ਼ ਸਮਝਿਆ।
ਹਮਲਾਵਰ ਦੀ ਪਛਾਣ ਤੇ ਅੱਤਵਾਦੀ ਘਟਨਾ ਐਲਾਨ
ਆਸਟ੍ਰੇਲੀਆ ਦੀ ਸੰਘੀ ਪੁਲਸ ਕਮਿਸ਼ਨਰ ਕ੍ਰਿਸੀ ਬੈਰੇਟ ਨੇ ਇਸ ਗੋਲੀਬਾਰੀ ਨੂੰ "ਇਸਲਾਮਿਕ ਸਟੇਟ ਤੋਂ ਪ੍ਰੇਰਿਤ ਇੱਕ ਅੱਤਵਾਦੀ ਹਮਲਾ" ਕਰਾਰ ਦਿੱਤਾ ਹੈ। ਹਮਲੇ 'ਚ ਸ਼ਾਮਲ ਦੋ ਸ਼ੱਕੀ ਵਿਅਕਤੀ ਸਨ। ਪਹਿਲਾ ਸਾਜਿਦ ਅਕਰਮ (50)। ਇਹ ਹੈਦਰਾਬਾਦ ਨਾਲ ਸਬੰਧ ਰੱਖਣ ਵਾਲਾ ਇੱਕ ਭਾਰਤੀ ਨਾਗਰਿਕ ਸੀ ਜੋ 27 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ, ਜਿਸਨੂੰ ਮਾਰ ਗਿਰਾਇਆ ਗਿਆ। ਦੂਜਾ ਨਵੀਦ ਅਕਰਮ (24), ਜੋ ਆਸਟ੍ਰੇਲੀਆ ਵਿੱਚ ਜਨਮਿਆ ਸਾਜਿਦ ਅਕਰਮ ਦਾ ਪੁੱਤਰ ਹੈ, ਜੋ ਹਮਲੇ ਦੌਰਾਨ ਜ਼ਖਮੀ ਹੋ ਗਿਆ।
ਆਸਟ੍ਰੇਲੀਆਈ ਪੁਲਸ ਨੇ 46 ਕਿਲੋਗ੍ਰਾਮ ਕੋਕੀਨ ਬਰਾਮਦਗੀ ਦੇ ਸਬੰਧ 'ਚ ਹਿਰਾਸਤ 'ਚ ਲਏ 6 ਲੋਕ
NEXT STORY