ਸ੍ਰੀ ਮੁਕਤਸਰ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਸ਼ਹਿਰ 'ਚ ਕਾਂਗਰਸ ਨੂੰ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਕ ਨਗਰ ਕੌਂਸਲ ਮੁਕਤਸਰ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਟਹਿਰਾ ਦੀ ਕਾਰਜਸ਼ੈਲੀ ਤੋਂ ਨਾਰਾਜ਼ 17 ਕਾਂਗਰਸੀ ਕੌਂਸਲਰਾਂ ਵਿੱਚੋਂ 9 ਨੇ ਬੀਤੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਵਾਲਿਆਂ ਵਿੱਚ ਨਗਰ ਨਿਗਮ ਦੇ ਸਾਬਕਾ ਪ੍ਰਧਾਨ ਗੁਰਿੰਦਰਜੀਤ ਸਿੰਘ ਬਾਵਾ ਕੋਕੀ ਅਤੇ ਨਗਰ ਨਿਗਮ ਦੇ ਸਾਬਕਾ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਸ਼ਾਮਲ ਹਨ ਤੇ ਤਿੰਨ ਮਹਿਲਾ ਕੌਂਸਲਰ ਹਨ।
ਇਹ ਵੀ ਪੜ੍ਹੋ- ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੇ ਨਿਰਮਾਣ 'ਤੇ ਹਾਈ ਕੋਰਟ ਦਾ ਅਹਿਮ ਫ਼ੈਸਲਾ
ਇਸ ਮੌਕੇ ਗੱਲ ਕਰਦਿਆਂ ਕੋਕੀ ਨੇ ਕਿਹਾ ਕਿ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਲੋਕ ਭਲਾਈ ਲਈ ਕੰਮ ਨਹੀਂ ਕਰ ਰਹੇ। ਉਹ ਸਦਨ ਦੇ ਬਜਟ ਪਾਸ ਕਰਨ 'ਚ ਅਸਮਰੱਥ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਮੈਂ ਉਨ੍ਹਾਂ ਦਾ ਨਾਂ ਚੋਟੀ ਦੇ ਅਹੁਦੇ ਲਈ ਪ੍ਰਸਤਾਵਿਤ ਕੀਤੀ ਸੀ ਪਰ ਉਹ ਮੇਰੀ ਗੱਲ ਤੱਕ ਵੀ ਨਹੀਂ ਸੁਣ ਰਹੇ। ਅਜਿਹਾ ਸਿਰਫ਼ ਮੈਂ ਹੀ ਨਹੀਂ ਹਾਂ ਸਗੋਂ ਅੱਠ ਕੌਂਸਲਰ ਹੋਰ ਵੀ ਹਨ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਫਰੀਦਕੋਟ ਦੇ ਗੁਰਿੰਦਰ ਸਿੰਘ ਬਰਾੜ ਦੀ ਕੈਨੇਡਾ 'ਚ ਝੰਡੀ, ਬਣਿਆ ਸਭ ਤੋਂ ਘੱਟ ਉਮਰ ਦਾ ਕੈਨੇਡੀਅਨ ਵਿਧਾਇਕ
ਉੱਥੇ ਹੀ ਗੱਲ ਕਰਦਿਆਂ ਯਾਦੂ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਫੇਲ੍ਹ ਸਾਬਤ ਹੋਏ ਹਨ। ਅਸੀਂ ਪਹਿਲਾਂ ਵੀ ਇਸ ਮਾਮਲੇ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਮਿਲ ਚੁੱਕੇ ਹਾਂ ਪਰ ਮੀਟਿੰਗਾਂ ਤੋਂ ਕੁਝ ਵੀ ਫਲਦਾਇਕ ਨਹੀਂ ਨਿਕਲਿਆ। ਦੱਸ ਦੇਈਏ ਕਿ ਮੁਕਤਸਰ 'ਚ ਕੁੱਲ 31 ਕੌਂਸਲਰ ਹਨ, ਜਿਨ੍ਹਾਂ ਵਿੱਚੋਂ 17 ਕਾਂਗਰਸ ਦੀ ਟਿਕਟ 'ਤੇ ਜਿੱਤੇ ਹਨ, 10 ਅਕਾਲੀ ਦਲ, ਦੋ 'ਆਪ' ਅਤੇ ਇਕ ਭਾਜਪਾ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਇਕ ਕੌਂਸਲਰ ਆਜ਼ਾਦ ਹੈ। ਉੱਥੇ ਹੀ ਜਦੋਂ ਮੌਜੂਦਾ ਨਗਰ ਕੌਂਸਲ ਪ੍ਰਧਾਨ ਤਹਿਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਫਰੀਦਕੋਟ ਦੇ ਗੁਰਿੰਦਰ ਸਿੰਘ ਬਰਾੜ ਦੀ ਕੈਨੇਡਾ 'ਚ ਝੰਡੀ, ਬਣਿਆ ਸਭ ਤੋਂ ਘੱਟ ਉਮਰ ਦਾ ਕੈਨੇਡੀਅਨ ਵਿਧਾਇਕ
NEXT STORY