ਜੈਤੋ (ਜਿੰਦਲ) : ਨੌਜਵਾਨ ਵੈਲਫ਼ੇਅਰ ਸੋਸਾਇਟੀ ਜੈਤੋ ਦੇ ਐਮਰਜੰਸੀ ਨੰਬਰ 'ਤੇ ਕਿਸੇ ਰਾਹਗੀਰ ਵੱਲੋਂ ਸੂਚਨਾ ਦਿੱਤੀ ਗਈ ਕਿ ਮੁੱਖ ਬੱਸ ਸਟੈਂਡ, ਜੈਤੋ ਵਿਖ਼ੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ 'ਚ ਡਿੱਗਿਆ ਪਿਆ ਹੈ। ਇਸ ਸਬੰਧੀ ਸੂਚਨਾ ਮਿਲਦਿਆ ਹੀ ਸੁਸਾਇਟੀ ਦੇ ਸਰਪ੍ਰਸਤ ਛਜੂ ਰਾਮ ਬਾਂਸਲ, ਚੇਅਰਮੈਨ ਮੰਨੂ ਗੋਇਲ, ਵਾਇਸ ਚੇਅਰਮੈਨ ਸ਼ੇਖਰ ਸ਼ਰਮਾ,ਪ੍ਰਧਾਨ ਨਵਨੀਤ ਗੋਇਕ ਬੱਸ ਸਟੈਂਡ 'ਤੇ ਪਹੁੰਚੇ। ਸੰਸਥਾ ਮੈਂਬਰਾ ਵੱਲੋ ਇੱਥੇ ਮੌਜੂਦ ਨਿਵਾਸੀਆਂ ਦੀ ਮਦਦ ਨਾਲ, ਬੇਹੋਸ਼ ਪਏ ਨੌਜਵਾਨ ਨੂੰ ਸਿਵਲ ਹਸਪਤਾਲ ਜੈਤੋ ਵਿੱਖੇ ਲਿਜਾਇਆ ਗਿਆ, ਜਿੱਥੇ ਮੌਜੂਦ ਸਟਾਫ਼ ਵੱਲੋ ਇਸਦਾ ਇਲਾਜ ਕੀਤਾ ਗਿਆ। ਨੌਜਵਾਨ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਨਾਜਰ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਡਾ. ਸਤਬੀਰ ਕੌਰ ਬੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਕੀਤਾ ਗਿਆ ਨਿਯੁਕਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੁਕਤਸਰ ਵਾਸੀਆਂ ਲਈ ਚੰਗੀ ਖ਼ਬਰ, ਜਲਦ ਸ਼ੁਰੂ ਹੋਵੇਗਾ ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦੀ ਉਸਾਰੀ ਦਾ ਕੰਮ
NEXT STORY