ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਲੰਮਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਸ਼ਹਿਰਾਂ ਬਾਰੇ ਦਿੱਤੇ ਗਏ ਵੇਰਵੇ ਹੇਠਾਂ ਮੁਤਾਬਕ ਹਨ-
ਸ੍ਰੀ ਮੁਕਤਸਰ ਸਾਹਿਬ ਵਿਚ ਅੱਜ ਬਿਜਲੀ ਬੰਦ ਰਹੇਗੀ
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਇੰਜੀ ਬਲਜੀਤ ਸਿੰਘ ਸਹਾਇਕ ਇੰਜੀਨੀਅਰ ਸ/ਡ ਬਰੀਵਾਲਾ ਵੱਲੋਂ ਦੱਸਿਆ ਜਾਂਦਾ ਹੈ ਕਿ 3 ਮਈ ਦਿਨ ਸ਼ਨੀਵਾਰ ਨੂੰ ਦੁਪਹਿਰ 12 ਤੋਂ ਸ਼ਾਮ 7 ਤੱਕ 132 ਕੇਵੀ ਸ/ਸ ਸ਼੍ਰੀ ਮੁਕਤਸਰ ਸਾਹਿਬ ਵਿਖੇ 66 ਕੇਵੀ ਬਸ ਬਾਰ ਦੀ ਜ਼ਰੂਰੀ ਮੈਂਟੀਨੈਂਸ ਕਾਰਨ 66ਕੇਵੀ ਸ/ਸ ਭੁੱਟੀਵਾਲਾ ਤੋਂ ਚੱਲਦੇ ਸਾਰੇ ਫੀਡਰ ਜੀ-5 ਭੁੱਟੀਵਾਲਾ, ਆਸਾ ਬੁੱਟਰ ਏਪੀ, ਟਿੱਲਾ ਪੂਰਨ ਭਗਤ ਏਪੀ, ਥਾਂਦੇਵਾਲਾ ਏਪੀ ਅਤੇ ਜੀਐਸ ਅਟਵਾਲ ਐਂਡ ਕੰਪਨੀ ਇੰਜੀਨੀਅਰਸ ਪ੍ਰ: ਲਿਮ ਭੁੱਟੀਵਾਲਾ (ਸੋਲਰ ਗਰਿਡ) ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਸ਼ਟ ਡਾਊਨ ਦਾ ਸਮਾਂ ਵੱਧ ਘੱਟ ਵੀ ਸਕਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਤੂਫ਼ਾਨ ਤੇ ਪਵੇਗਾ ਮੀਂਹ, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਰਹਿਣ ਸਾਵਧਾਨ
ਮੋਗਾ ਵਿਚ ਅੱਜ ਬਿਜਲੀ ਬੰਦ ਰਹੇਗੀ
ਮੋਗਾ (ਬਿੰਦਾ)-ਮਿਤੀ 3 ਮਈ ਨੂੰ 10 ਤੋਂ ਸ਼ਾਮ 6 ਵਜੇ ਤੱਕ 132 ਕੇ. ਵੀ. ਧੱਲੇਕੇ ਬਿਜਲੀ ਘਰ ਵਿਖੇ 132 ਕੇ. ਵੀ. ਬੱਸਬਾਰ ਦੀ ਜ਼ਰੂਰੀ ਮੁਰੰਮਤ ਕਾਰਣ ਇਸ ਬਿਜਲੀ ਘਰ ਤੋਂ ਚਲਦੇ 11 ਕੇ. ਵੀ. ਫੈਕਟਰੀ ਏਰੀਆਂ ਫੀਡਰ, 11 ਕੇ. ਵੀ. ਫੈਕਟਰੀ ਰੱਤੀਆਂ ਬ੍ਰਾਂਚ ਫੀਡਰ, 11 ਕੇ. ਵੀ. ਲੰਢੇਕੇ ਸ਼ਹਿਰੀ ਫੀਡਰ, 11 ਕੇ.ਵੀ. ਇੰਡਸਟ੍ਰੀਅਲ ਸ਼ਹਿਰੀ ਫੀਡਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ, ਇਹ ਜਾਣਕਾਰੀ ਏ. ਈ. ਜਤਿਨ ਸਿੰਘ ਉੱਤਰੀ ਮੋਗਾ ਅਤੇ ਜੇ. ਈ. ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਜ਼ੀਰਾ ਰੋਡ ’ਤੇ ਚੱਲਦੀਆਂ ਫੈਕਟਰੀਆਂ, ਰੱਤੀਆਂ ਰੋਡ ’ਤੇ ਚੱਲਦੀਆਂ ਫੈਕਟਰੀਆਂ, ਲੰਢੇਕੇ ਕੇ ਪਿੰਡ, ਬਰਾੜ ਸਟਰੀਟ, ਸਿੱਧੂ ਸਟਰੀਟ, ਦੁੱਨੇਕੇ ਆਦਿ ਅਤੇ ਇਸ ਬਿਜਲੀ ਘਰ ਤੋਂ ਚੱਲਦੀਆਂ ਖੇਤਾਂ ਵਾਲਿਆਂ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਨਵੇਂ ਹੁਕਮ ਜਾਰੀ ! 18 ਜੂਨ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ
ਹਾਜੀਪੁਰ ਵਿਚ ਅੱਜ ਬਿਜਲੀ ਬੰਦ ਰਹੇਗੀ
ਹਾਜੀਪੁਰ (ਜੋਸ਼ੀ)-ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਤਲਵਾੜਾ ਇੰਜੀ. ਚੱਤਰ ਨੇ ਦੱਸਿਆ ਹੈ ਕਿ 3 ਮਈ ਨੂੰ 66 ਕੇ. ਵੀ. ਅਮਰੋਹ ਤੋਂ ਚਲਦੇ 11 ਕੇ. ਵੀ. ਰਾਮਗੜ੍ਹ ਫੀਡਰ ਦੀ ਜ਼ਰੂਰੀ ਰਿਪੇਅਰ ਕਾਰਨ ਫੀਡਰ ਅਧੀਨ ਚਲਦੇ ਪਿੰਡ ਭਵਨੌਰ, ਭਟੋਲੀ ਅਤੇ ਸੰਧਾਣੀ ਪਿੰਡਾਂ ਦੀ ਬਿਜਲੀ ਸਵੇਰ 10 ਤੋਂ 4 ਵਜੇ ਤਕ ਬੰਦ ਰਹੇਗੀ।
ਇਹ ਵੀ ਪੜ੍ਹੋ: Punjab: ਦੋਸਤਾਂ ਨਾਲ ਨਦੀ 'ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ
ਜਲਾਲਾਬਾਦ ਵਿਚ ਅੱਜ ਵੱਖ-ਵੱਖ ਫੀਡਰਾਂ ਦੀ ਬਿਜਲੀ ਬੰਦ ਰਹੇਗੀ
ਜਲਾਲਾਬਾਦ (ਆਦਰਸ਼, ਜਤਿੰਦਰ)–ਪੀ. ਐੱਸ. ਪੀ. ਸੀ. ਐੱਲ ਵਿਭਾਗ ਵੱਲੋਂ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਨਿਰਵਿਘਨ ਬਿਜਲੀ ਸਪਲਾਈ ਨੂੰ ਚੱਲਦਾ ਰੱਖਣ ਲਈ 3 ਮਈ ਨੂੰ 132 ਕੇ. ਵੀ. ਸਬ ਅਰਬਨ ਸਬ-ਡਿਵੀਜ਼ਨ ਅਧੀਨ ਚੱਲਦੇ 11 ਕੇ. ਵੀ. ਫੀਡਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੇ ਜਾਣ ਦੇ ਸਬੰਧਤ ਵਿਭਾਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਰਜਕਾਰੀ ਇੰਜ ਨਵਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੇ ਸੀਜਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ 132 ਕੇ. ਵੀ. ਸਬ ਸਟੇਸ਼ਨ ਜਲਾਲਾਬਾਦ ਤੋਂ ਚੱਲਦੇ 11 ਕੇ. ਵੀ. ਬਾਰੇ ਵਾਲਾ, ਗੁਮਾਨੀ ਵਾਲਾ ਰੋਡ, ਮੋਹਰ ਸਿੰਘ ਵਾਲਾ ਅਤੇ ਮਿੱਡਾ ਫੀਡਰਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਮੌਕੇ ਜਲਾਲਬਾਦ ਦੇ ਸੀਨੀਅਰ ਕਾਰਜਕਾਰੀ ਇੰਜ ਨਵਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਫੀਡਰਾਂ ਨਾਲ ਸਬੰਧਤ ਪਿੰਡਾਂ ਦੇ ਲੋਕ ਸਮੇਂ ਦੇ ਅਨੁਸਾਰ ਆਪਣੇ ਕੰਮਕਾਰ ਆਰੰਭ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮਾਛੀਵਾੜਾ ਸਾਹਿਬ ਵਿਚ ਅੱਜ ਬਿਜਲੀ ਬੰਦ ਰਹੇਗੀ
ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮ. ਸਬ ਡਿਵੀਜ਼ਨ ਮਾਛੀਵਾੜਾ ਸਾਹਿਬ ਤੋਂ ਬਿਜਲੀ ਸਪਲਾਈ ਅੱਜ 3 ਮਈ ਨੂੰ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਪ੍ਰੀਤ ਸਿੰਘ ਨੇ ਦੱਸਿਆ ਕਿ ਤਾਰ੍ਹਾਂ ਦੀ ਜ਼ਰੂਰੀ ਮੁਰੰਮਤ ਕਾਰਨ ਇਹ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੀ ਸੰਗਤ ਦੇਵੇ ਧਿਆਨ, ਹੋਇਆ ਵੱਡਾ ਐਲਾਨ, ਇਨ੍ਹਾਂ ਤਾਰੀਖ਼ਾਂ ਨੂੰ...
ਜ਼ੀਰਕਪੁਰ ਵਿਚ ਵੀ ਅੱਜ ਬਿਜਲੀ ਬੰਦ ਰਹੇਗੀ
ਜ਼ੀਰਕਪੁਰ (ਜੁਨੇਜਾ)- ਜ਼ੀਰਕਪੁਰ ਅਤੇ ਇਸ ਦੇ ਨਜ਼ਦੀਕ ਸ਼ਨੀਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਪਾਵਰਕਾਮ ਦੇ ਬੁਲਾਰੇ ਨੇ ਦੱਸਿਆ ਕਿ ਨਵੇਂ 11 ਕੇ.ਵੀ. ਫੀਡਰ ਦੇ ਮੁਰੰਮਤ ਕਾਰਜਾਂ ਅਤੇ 11 ਕੇ.ਵੀ. ਫੀਡਰਾਂ ਦੇ ਰੱਖ-ਰਖਾਅ ਕਾਰਨ 66 ਕੇ.ਵੀ. ਭਬਾਤ ਗ੍ਰਿੱਡ ਤੋਂ ਨਿਕਲਣ ਵਾਲੇ 11 ਕੇ.ਵੀ. ਜ਼ੀਰਕਪੁਰ-1, 11 ਕੇ.ਵੀ. ਸਿੰਘਪੁਰਾ, 11 ਕੇ.ਵੀ. ਰੇਲ ਵਿਹਾਰ, 11 ਕੇ.ਵੀ. ਜੈਪੁਰੀਆ, 11 ਕੇ.ਵੀ. ਐਕਮੀ, 11 ਕੇ.ਵੀ. ਔਰਬਿਟ, 11 ਕੁਰਾੜੀ, 11 ਕੇ.ਵੀ. ਅੰਬਾਲਾ ਰੋਡ ਆਸਥਾ, 11 ਕੇ.ਵੀ. ਰਾਇਲ ਅਸਟੇਟ, 11 ਕੇ. ਵੀ. ਜ਼ੈੱਡ.ਆਰ.ਕੇ.-2 ਅਤੇ 11 ਕੇ.ਵੀ. ਅਜ਼ੂਰ 3 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹਿਣਗੇ। ਰਾਮਗੜ੍ਹ ਭੁੱਡਾ ਰੋਡ, ਵੀ. ਆਈ. ਪੀ. ਰੋਡ, ਪਟਿਆਲਾ ਰੋਡ, ਨਾਭਾ ਅਤੇ ਲੋਹਗੜ੍ਹ ਖੇਤਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਤਹਿਸੀਲਾਂ ਵਾਲੇ ਦੇਣ ਧਿਆਨ, ਨਵੇਂ ਹੁਕਮ, 31 ਮਈ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਫਿਰ ਹੋ ਗਿਆ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ
NEXT STORY