ਫਰੀਦਕੋਟ (ਰਾਜਨ) : ਫਰੀਦਕੋਟ ਦੇ ਕਸਬਾ ਜੈਤੋ ਦੇ ਪਿੰਡ ਰਾਮੇਆਣਾ ਵਿਖੇ ਅੱਜ ਸਵੇਰੇ ਕਿਸਾਨ ਰਣਜੀਤ ਸਿੰਘ ਦੇ ਘਰ ਦੇ ਬਾਹਰ ਬਣੇ ਖੇਤ ਅੰਦਰ, ਇੱਕ ਹਰੇ ਰੰਗ ਦਾ ਕਰੀਬ ਡੇਢ ਫੁੱਟ ਲੰਬਾ ਗੁਬਾਰਾ ਜੋ ਸ਼ਾਇਦ ਗੈਸ ਦਾ ਭਰਿਆ ਹੋਇਆ ਸੀ, ਆਣ ਕੇ ਡਿੱਗਾ। ਜਦ ਕਿਸਾਨ ਰਣਜੀਤ ਸਿੰਘ ਵੱਲੋਂ ਇਸ ਗੁਬਾਰੇ ਨੂੰ ਗੌਰ ਨਾਲ ਦੇਖਿਆ ਤਾਂ ਇਹ ਉਤੇ ਪਾਕਿਸਤਾਨ ਲਿਖਿਆ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਬਣ ਗਿਆ। ਇਸ ਘਟਨਾ ਦੀ ਸੂਚਨਾ ਤੁਰੰਤ ਉਨ੍ਹਾਂ ਵੱਲੋਂ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਜੈਤੋ ਦੀ ਪੁਲਸ ਟੀਮ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੀ ਜਿੱਥੇ ਉਨ੍ਹਾਂ ਵੱਲੋਂ ਇਸ ਗੈਸੀ ਗੁਬਾਰੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਕਿਸਾਨ ਰਣਜੀਤ ਸਿੰਘ ਦੀ ਸ਼ਿਕਾਇਤ 'ਤੇ ਰਿਪੋਰਟ ਦਰਜ ਕੀਤੀ ਗਈ।
ਪਾਣੀਆਂ ਦੇ ਮੁੱਦੇ 'ਤੇ ਐਕਸ਼ਨ ਮੋਡ 'ਚ ਮਾਨ ਸਰਕਾਰ! ਸੱਦ ਲਈ ਆਲ-ਪਾਰਟੀ ਮੀਟਿੰਗ
ਇਸ ਸਬੰਧੀ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਘਰ ਦੇ ਬਾਹਰ ਕੋਈ ਚੀਜ਼ ਉੱਤੋਂ ਉਡਦੀ ਹੋਈ ਦਿਖਾਈ ਦਿੱਤੀ ਜੋ ਘਰ ਦੇ ਬਾਹਰ ਬਣੇ ਇੱਕ ਖਾਲੀ ਜਗ੍ਹਾ ਦੇ ਵਿੱਚ ਆ ਡਿੱਗੀ ਜਦ ਇਸ ਨੂੰ ਗੌਰ ਨਾਲ ਦੇਖਿਆ ਗਿਆ ਤਾਂ ਇਹ ਗੁਬਾਰਾ ਸੀ। ਉਨ੍ਹਾਂ ਦੱਸਿਆ ਕਿ ਇਸ ਗੁਬਾਰੇ ਦੇ ਉੱਤੇ ਪਾਕਿਸਤਾਨ ਲਿਖਿਆ ਹੋਇਆ ਸੀ। ਉਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਸ ਵੱਲੋਂ ਇਸ ਬਾਰੇ ਨੂੰ ਕਬਜ਼ੇ ਵਿੱਚ ਲੈ ਲਿਆ। ਇਸ ਸਬੰਧੀ ਐੱਸਪੀ ਮਨਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਰਣਜੀਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਇੱਕ ਰਿਪੋਰਟ ਲਿਖ ਲਈ ਗਈ ਅਤੇ ਗੁਬਾਰੇ ਨੂੰ ਜੋ ਕਿ ਬੱਚਿਆਂ ਦੇ ਖੇਡਣ ਵਾਲਾ ਗੁਬਾਰਾ ਹੈ ਅਤੇ ਇਸ ਉੱਤੇ ਪਾਕਿਸਤਾਨ ਲਿਖਿਆ ਹੋਇਆ ਹੈ। ਇਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਫਿਲਹਾਲ ਇਸ ਸਬੰਧੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰਾ ਆਪਣੇ ਆਪ ਸਰਹੱਦ ਪਾਰ ਤੋਂ ਉੱਡ ਕੇ ਆਇਆ ਹੈ ਹੈ ਜਾਂ ਕਿਸੇ ਦੀ ਸ਼ਰਾਰਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀਆਂ ਦੇ ਮੁੱਦੇ 'ਤੇ ਐਕਸ਼ਨ ਮੋਡ 'ਚ ਮਾਨ ਸਰਕਾਰ! ਸੱਦ ਲਈ ਆਲ-ਪਾਰਟੀ ਮੀਟਿੰਗ (ਵੀਡੀਓ)
NEXT STORY