ਜਲੰਧਰ— ਚਿਹਰਾ ਭਾਵੇਂ ਕਿਨ੍ਹਾਂ ਹੀ ਗੋਰਾ ਕਿਉਂ ਨਾ ਹੋਵੇ ਪਰ ਉਸ 'ਤੇ ਵੀ ਮੁਹਾਸੇ ਖੂਬਸੂਰਤੀ 'ਚ ਰੁਕਾਵਟ ਬਣ ਜਾਂਦੇ ਹਨ। ਕਿਲ-ਮੁਹਾਸੇ ਦੇ ਕਾਰਨ ਚਿਹਰਾ ਕਾਫੀ ਬੁਰਾ ਨਜ਼ਰ ਆਉਂਦਾ ਹੈ, ਜੋ ਕਈ ਵਾਰ ਮੇਅਕੱਪ ਦੇ ਨਾਲ ਵ ਨਹੀਂ ਲੁੱਕਦਾ। ਜੇਕਰ ਤੁਸੀਂ ਵੀ ਆਪਣੇ ਚਿਹਰੇ ਦੇ ਮੋਕਿਆ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਲਸਣ ਦਾ ਇਸਤੇਮਾਲ ਕਰੋ। ਇਸ 'ਚ ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ ਅਤੇ ਐਂਟੀ ਫੰਗਲ ਗੁਣ ਹੁੰਦੇ ਹਨ, ਜੋ ਸਕਿਨ ਦੇ ਲਈ ਕਾਫੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਇਸ ਦੇ ਇਸਤੇਮਾਲ ਬਾਰੇ।
1. ਲਸਣ ਦਾ ਪੇਸਟ
ਸਭ ਤੋਂ ਪਹਿਲਾਂ ਲਸਣ ਦਾ ਪੇਸਟ ਬਣਾ ਲਓ। ਇਸ ਦੇ ਲਈ 2 ਲਸਣ ਦੀਆਂ ਕਲੀਆਂ ਲੈ ਕੇ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ ਨੂੰ ਮੁਹਾਸਿਆਂ 'ਤੇ 10 ਮਿੰਟਾਂ ਤੱਕ ਲਗਾ ਕੇ ਸਾਫ ਕਰ ਲਓ।
2. ਲਸਣ ਦਾ ਰਸ
ਤੁਸੀਂ ਕੱਚੇ ਲਸਣ ਦਾ ਰਸ ਕੱਢ ਕੇ ਵੀ ਚਿਹਰੇ 'ਤੇ ਲਗਾ ਸਕਦੇ ਹੋ। ਇਸ ਦੇ ਲਈ ਲਸਣ ਦੀਆਂ 5 ਕਲੀਆਂ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਪੀਸ ਲਓ। 10 ਮਿੰਟਾਂ ਬਾਅਦ ਕਾਟਨ ਦੀ ਮਦਦ ਨਾਲ ਮੁਹਾਸਿਆਂ 'ਤੇ ਇਸ ਰਸ ਨੂੰ ਲਗਾਓ ਅਤੇ 10-15 ਬਾਅਦ ਪਾਣੀ ਨਾਲ ਧੋ ਲਓ।
3. ਲਸਣ ਅਤੇ ਹਲਦੀ
ਲਸਣ ਅਤੇ ਹਲਦੀ ਦੇ ਪੇਸਟ ਨੂੰ ਮਿਲਾ ਕੇ ਲਗਾਉਣ ਨਾਲ ਵੀ ਕਾਈ ਫਾਇਦਾ ਮਿਲਦਾ ਹੈ। 2 ਲਸਣ ਦੀਆਂ ਕਲੀਆਂ 'ਚ ਇਕ ਚੁਟਕੀ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ। 20 ਮਿੰਟਾਂ ਬਾਅਦ ਚਿਹਰਾ ਧੋ ਲਓ।
4. ਸਿਰਕਾ
ਲਸਣ ਅਤੇ ਸਿਰਕੇ ਨੂੰ ਮਿਲਾ ਕੇ ਲਗਾਉਣ ਨਾਲ ਵੀ ਮੁਹਾਸੇ ਦੂਰ ਹੋ ਜਾਂਦੇ ਹਨ। ਇਸ ਦੇ ਲਈ ਇਕ ਚਮਚ ਸਿਰਕਾ ਅਤੇ ਇਕ ਚਮਚ ਸਾਧਾ ਪਾਣੀ ਲਓ, ਇਸ 'ਚ ਲਸਣ ਦੀਆਂ ਦੋ ਕਲੀਆਂ ਦਾ ਪੇਸਟ ਬਣਾ ਕੇ ਇਕ ਸੂਤੀ ਕੱਪੜੇ 'ਚ ਪਾ ਕੇ ਨਿਚੋੜ ਲਓ। ਫਿਰ ਇਸ ਨੂੰ ਮੁਹਾਸਿਆਂ 'ਤੇ ਲਗਾਓ ਅਤੇ 10 ਮਿੰਟਾਂ ਬਾਅਦ ਧੋ ਲਓ।
5. ਐਲੋਵੀਰਾ
ਲਸਣ ਦੀਆਂ ਦੋ ਕਲੀਆਂ ਦਾ ਰਸ ਕੱਢ ਲਓ ਅਤੇ ਇਸ ਤੋਂ ਬਾਅਦ ਤਾਜ਼ੇ ਐਲੋਵੀਰਾ ਦੀ ਜੈੱਲ ਕੱਢ ਕੇ ਲਸਣ ਦੇ ਪੇਸਟ 'ਚ ਮਿਲਾ ਲਓ। ਹੁਣ ਇਸ ਨੂੰ ਮੁਹਾਸਿਆਂ 'ਤੇ ਲਗਾ ਕੇ 20 ਮਿੰਟਾਂ ਬਾਅਦ ਸਾਧੇ ਪਾਣੀ ਨਾਲ ਚਿਹਰਾ ਧੋ ਲਓ।
6. ਸ਼ਹਿਦ
2-3 ਲਸਣ ਦੀਆਂ ਕਲੀਆਂ ਦਾ ਰਸ ਕੱਢ ਕੇ ਇਕ ਚਮਚ ਸ਼ਹਿਦ ਮਿਲਾ ਲਓ। ਸ਼ਹਿਦ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ। ਇਸ ਮਿਸ਼ਰਣ ਨੂੰ ਸਿੱਧੇ ਮੁਹਾਸਿਆਂ 'ਤੇ ਲਗਾਓ ਅਤੇ 20 ਮਿੰਟਾਂ ਬਾਅਦ ਪਾਣੀ ਨਾਲ ਧੋ ਲਓ।
7. ਅੰਡਾ
ਅੰਡੇ ਦਾ ਸਫੈਦ ਭਾਗ ਚਿਹਰੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਚਮੜੀ ਦੇ ਰੋਮ ਛੇਦ ਖੋਲਣ ਦਾ ਕੰਮ ਕਰਦਾ ਹੈ। ਇਸ ਦੇ ਲਈ 3-4 ਲਸਣ ਦੀਆਂ ਕਲੀਆਂ ਦਾ ਰਸ ਕੱਢ ਲਓ ਅਤੇ ਚਾਰ ਚਮਚ ਅੰਡੇ ਦੀ ਸਫੈਦੀ ਪਾ ਕੇ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਮੁਹਾਸਿਆਂ 'ਤੇ ਲਗਾ ਕੇ ਸੁੱਕਣ ਦਿਓ ਅਤੇ ਬਾਅਦ 'ਚ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਮੁਲਤਾਨੀ ਮਿੱਟੀ ਦੇ ਇਸਤੇਮਾਲ ਨਾਲ ਲਿਆਓ ਚਿਹਰੇ 'ਤੇ ਨਿਖਾਰ
NEXT STORY