ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫ਼ੈਸ਼ਨ ਦੀ ਦੁਨੀਆ ’ਚ ਗਰਮਾਹਟ ਅਤੇ ਸਟਾਈਲ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਅੱਜ-ਕੱਲ ਮੁਟਿਆਰਾਂ ਠੰਢ ਤੋਂ ਬਚਣ ਦੇ ਨਾਲ-ਨਾਲ ਰਾਇਲ ਅਤੇ ਐਲੀਗੈਂਟ ਲੁਕ ਵੀ ਪਾਉਣਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਦੀ ਇਸ ਚਾਹਤ ਨੂੰ ਵਿੰਟਰ ਕੁੜਤਾ ਪਲਾਜ਼ੋ ਸੈੱਟ ਪੂਰਾ ਕਰ ਰਹੇ ਹਨ। ਇਹ ਸੈੱਟ ਨਾ ਸਿਰਫ ਪਹਿਨਣ ’ਚ ਬੇਹੱਦ ਆਰਾਮਦਾਇਕ ਹਨ, ਸਗੋਂ ਹਰ ਮੌਕੇ ’ਤੇ ਗਜ਼ਬ ਦਾ ਸਟਾਈਲ ਸਟੇਟਮੈਂਟ ਵੀ ਦਿੰਦੇ ਹਨ। ਇਹੀ ਵਜ੍ਹਾ ਹੈ ਕਿ ਅੱਜ ਦੀਆਂ ਮੁਟਿਆਰਾਂ ਇਸ ਨੂੰ ਸਭ ਤੋਂ ਵੱਧ ਪਸੰਦ ਕਰ ਰਹੀਆਂ ਹਨ। ਵਿੰਟਰ ਕੁੜਤਾ ਪਲਾਜ਼ੋ ਸੈੱਟ ਜ਼ਿਆਦਾਤਰ ਵੂਲਨ, ਵੈਲਵੇਟ ਜਾਂ ਮੋਟੇ ਕਾਟਨ ਵਰਗੇ ਗਰਮ ਫੈਬਰਿਕਸ ਨਾਲ ਤਿਆਰ ਕੀਤੇ ਜਾਂਦੇ ਹਨ। ਇਹ ਸੈੱਟ ਸਟ੍ਰੈਚੇਬਲ ਵੀ ਹੁੰਦੇ ਹਨ, ਜਿਸ ਨਾਲ ਦਿਨ ਭਰ ਆਰਾਮ ਮਹਿਸੂਸ ਹੁੰਦਾ ਹੈ। ਮਾਰਕੀਟ ’ਚ ਇਨ੍ਹਾਂ ਦੇ ਢੇਰਾਂ ਡਿਜ਼ਾਈਨ, ਰੰਗ ਅਤੇ ਪੈਟਰਨ ਉਪਲੱਬਧ ਹਨ। ਕੁਝ ਸੈੱਟਸ ’ਚ ਸਿਰਫ ਕੁੜਤਾ ਅਤੇ ਪਲਾਜ਼ੋ ਹੁੰਦਾ ਹੈ ਤੇ ਕੁਝ ’ਚ ਖੂਬਸੂਰਤ ਦੁਪੱਟਾ ਵੀ ਮਿਲਦਾ ਹੈ। ਕੁੜਤੇ ’ਚ ਪਾਕੇਟਸ ਦਾ ਟਰੈਂਡ ਜੋੜਿਆ ਗਿਆ ਹੈ, ਜੋ ਇਸ ਨੂੰ ਪ੍ਰੈਕਟੀਕਲ ਅਤੇ ਸਟਾਈਲਿਸ਼ ਬਣਾਉਂਦਾ ਹੈ। ਕਈ ਪਲਾਜ਼ੋ ’ਚ ਵੀ ਸਾਈਡ ਪਾਕੇਟਸ ਦਿੱਤੀਆਂ ਜਾ ਰਹੀਆਂ ਹਨ, ਜੋ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੀਆਂ ਹਨ।
ਨੈੱਕਲਾਈਨ ਦੀ ਗੱਲ ਕਰੀਏ ਤਾਂ ਰਾਊਂਡ ਨੈੱਕ, ਵੀ-ਨੈੱਕ, ਕਾਲਰ ਨੈੱਕ, ਹਾਈ ਨੈੱਕ ਹਰ ਤਰ੍ਹਾਂ ਦੇ ਆਪਸ਼ਨ ਮੌਜੂਦ ਹਨ। ਕੁਝ ਕੁੜਤੀਆਂ ’ਤੇ ਖੂਬਸੂਰਤ ਕਢਾਈ, ਐਂਬ੍ਰਾਇਡਰੀ ਅਤੇ ਸੀਕਵੈਂਸ ਵਰਕ ਹੁੰਦਾ ਹੈ, ਜੋ ਇਨ੍ਹਾਂ ਨੂੰ ਪਾਰਟੀ ਵੀਅਰ ਲੁਕ ਦਿੰਦਾ ਹੈ। ਕਲਰ ਕੰਬੀਨੇਸ਼ਨ ਵੀ ਕਮਾਲ ਦੇ ਹਨ, ਸਾਲਿਡ ਕਲਰਜ਼ ਤੋਂ ਲੈ ਕੇ ਕੰਟਰਾਸਟ ਅਤੇ ਫਲੋਰਲ ਪ੍ਰਿੰਟ ਤੱਕ ਸਭ ਕੁਝ ਟਰੈਂਡ ’ਚ ਹੈ। ਮੁਟਿਆਰਾਂ ਇਨ੍ਹਾਂ ਸੈੱਟਸ ਨੂੰ ਹਰ ਜਗ੍ਹਾ ਸਟਾਈਲ ਕਰ ਰਹੀਆਂ ਹਨ। ਕਾਲਜ, ਆਫਿਸ, ਆਊਟਿੰਗ, ਪਿਕਨਿਕ ਤੋਂ ਲੈ ਕੇ ਵਿਆਹ-ਪਾਰਟੀ ਤੱਕ ਇਹ ਸੈੱਟ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਇਨ੍ਹਾਂ ਨੂੰ ਸਟਾਈਲ ਕਰਨ ਦੇ ਤਰੀਕੇ ਵੀ ਬਿਹਤਰੀਨ ਹਨ। ਲਾਂਗ ਈਅਰਰਿੰਗਸ, ਸਟੇਟਮੈਂਟ ਨੈਕਲੇਸ, ਬ੍ਰੈਸਲੇਟ ਦੇ ਨਾਲ ਸਟਾਈਲਿਸ਼ ਬੈਗ ਅਤੇ ਗਾਗਲਜ਼ ਜੋਡ਼ੇ ਜਾ ਰਹੇ ਹਨ। ਸਰਦੀ ’ਚ ਸਕਾਰਫ ਜਾਂ ਸਟੌਲ ਪਹਿਨ ਕੇ ਲੁਕ ਨੂੰ ਹੋਰ ਰਿਚ ਬਣਾਇਆ ਜਾ ਰਿਹਾ ਹੈ। ਇਨ੍ਹਾਂ ਦੇ ਨਾਲ ਫੁੱਟਵੀਅਰ ’ਚ ਜੁੱਤੀ, ਬੈਲੀਜ਼ ਜਾਂ ਸਨੀਕਰਸ ਪ੍ਰਫੈਕਟ ਲੱਗਦੇ ਹਨ। ਹੇਅਰ ਸਟਾਈਲ ’ਚ ਓਪਨ ਹੇਅਰਸ, ਹਾਫ ਬੰਨ ਜਾਂ ਪੋਨੀਟੇਲ ਸਭ ਤੋਂ ਵੱਧ ਪਸੰਦ ਕੀਤੇ ਜਾ ਰਹੇ ਹਨ। ਕਈ ਮੁਟਿਆਰਾਂ ’ਚ ਵਿੰਟਰ ਕੁੜਤਾ ਪਲਾਜ਼ੋ ਸੈੱਟ ਦਾ ਇੰਨਾ ਕ੍ਰੇਜ਼ ਹੈ ਕਿ ਉਨ੍ਹਾਂ ਕੋਲ ਘੱਟ ਤੋਂ ਘੱਟ 3-4 ਵਿੰਟਰ ਕੁੜਤਾ ਪਲਾਜ਼ੋ ਸੈੱਟ ਜ਼ਰੂਰ ਵੇਖੇ ਜਾ ਸਕਦੇ ਹਨ, ਕਿਉਂਕਿ ਇਹ ਨਾ ਸਿਰਫ ਠੰਢ ਤੋਂ ਬਚਾਉਂਦੇ ਹਨ, ਸਗੋਂ ਹਰ ਵਾਰ ਉਨ੍ਹਾਂ ਨੂੰ ਨਵਾਂ ਅਤੇ ਰਾਇਲ ਲੁਕ ਦਿੰਦੇ ਹਨ। ਇਸ ਸਰਦੀ ’ਚ ਵਿੰਟਰ ਕੁੜਤਾ ਪਲਾਜ਼ੋ ਸੈੱਟ ਮੁਟਿਆਰਾਂ ਦਾ ਸਭ ਤੋਂ ਪਸੰਦੀਦਾ ਫ਼ੈਸ਼ਨ ਸਟੇਟਮੈਂਟ ਬਣ ਚੁੱਕਿਆ ਹੈ।
ਇਨ੍ਹਾਂ ਲੋਕਾਂ ਨੂੰ ਗਾਜਰ ਖਾਣ ਤੋਂ ਕਰਨਾ ਚਾਹੀਦੈ ਪਰਹੇਜ਼, ਫ਼ਾਇਦੇ ਦੀ ਜਗ੍ਹਾ ਹੋ ਸਕਦੇ ਹਨ ਨੁਕਸਾਨ
NEXT STORY