ਵੈੱਬ ਡੈਸਕ- ਪੱਛਮੀ ਪਹਿਰਾਵੇ ’ਚ ਜ਼ਿਆਦਾਤਰ ਮੁਟਿਆਰਾਂ ਨੂੰ ਜੀਨਸ-ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਚਿੱਟਾ ਰੰਗ ਹਮੇਸ਼ਾ ਤੋਂ ਮੁਟਿਆਰਾਂ ਦੀ ਪਸੰਦ ਰਿਹਾ ਹੈ। ਇਹੋ ਕਾਰਨ ਹੈ ਕਿ ਬਹੁਤ ਸਾਰੀਆਂ ਮੁਟਿਆਰਾਂ ਨੂੰ ਜੀਨਸ ਨਾਲ ਵ੍ਹਾਈਟ ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਕਾਲਜ ਜਾਣ ਵਾਲੀਆਂ ਮੁਟਿਆਰਾਂ ਨੂੰ ਜੀਨਸ ਅਤੇ ਫਾਰਮਲ ਪੈਂਟ ਨਾਲ ਵ੍ਹਾਈਟ ਟਾਪ ਪਸੰਦ ਆ ਰਹੇ ਹਨ। ਵ੍ਹਾਈਟ ਟਾਪ ਦੀ ਖਾਸੀਅਤ ਇਹ ਹੈ ਕਿ ਇਹ ਬਲੈਕ, ਬਲੂ, ਗ੍ਰੀਨ ਤੇ ਹੋਰ ਕਿਸੇ ਵੀ ਜੀਨਸ, ਫਾਰਮਲ ਪੈਂਟ, ਟਾਊਜ਼ਰ, ਪਲਾਜ਼ੋ ਪੈਂਟ, ਪਲੇਅਰ ਆਦਿ ਨਾਲ ਵੀ ਬਹੁਤ ਜੱਚਦੇ ਹਨ।
ਕੁਝ ਮੁਟਿਆਰਾਂ ਵ੍ਹਾਈਟ ਟਾਪ ਨੂੰ ਲਾਂਗ ਸਕਰਟ, ਸ਼ਾਰਟ ਸਕਰਟ ਅਤੇ ਸ਼ਾਟਸ ਨਾਲ ਵੀ ਪਹਿਨ ਰਹੀਆਂ ਹਨ। ਅੱਜਕੱਲ ਵ੍ਹਾਈਟ ਟਾਪ ਵਿਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਸ਼ਰਟ-ਟਾਪ ਪਸੰਦ ਆ ਰਹੇ ਹਨ। ਇਹ ਸ਼ਰਟ ਵਾਂਗ ਹੀ ਦਿਖਦੇ ਹਨ ਅਤੇ ਮੁਟਿਆਰਾਂ ਨੂੰ ਫਾਰਮਲ ਅਤੇ ਪ੍ਰੋਫੈਸ਼ਨਲ ਲੁਕ ਦਿੰਦੇ ਹਨ। ਇਨ੍ਹਾਂ ਨੂੰ ਮੁਟਿਆਰਾਂ ਜ਼ਿਆਦਾਤਰ ਫਾਰਮਲ ਬਲੈਕ ਪੈਂਟ ਜਾਂ ਜੀਨਸ ਨਾਲ ਦਫਤਰ, ਮੀਟਿੰਗ ਅਤੇ ਇੰਟਰਵਿਊ ਆਦਿ ਦੌਰਾਨ ਪਹਿਨਣਾ ਪਸੰਦ ਕਰਦੀਆਂ ਹਨ।
ਦੂਜੇ ਪਾਸੇ ਕੁਝ ਮੁਟਿਆਰਾਂ ਨੂੰ ਹਾਫ ਸ਼ੋਲਡਰ ਟਾਪ, ਅੰਬ੍ਰੈਲਾ ਸਲੀਵਸ ਟਾਪ, ਫਰਿਲ ਸਲੀਵ ਟਾਪ, ਸਲੀਵਸ ਲੈੱਸ ਟਾਪ ਅਤੇ ਕ੍ਰਾਪ ਟਾਪ ਆਦਿ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਦੇ ਟਾਪ ਨੂੰ ਮੁਟਿਆਰਾਂ ਜੀਨਸ ਜਾਂ ਸ਼ਾਰਟਸ ਨਾਲ ਆਊਟਿੰਗ, ਪਿਕਨਿਕ, ਸ਼ਾਪਿੰਗ, ਜਨਮਦਿਨ, ਪਾਰਟੀ ਆਦਿ ਵਿਚ ਪਹਿਨਣਾ ਪਸੰਦ ਕਰ ਰਹੀਆਂ ਹਨ। ਵ੍ਹਾਈਟ ਕਲਰ ਦੇ ਟਾਪ ਮੁਟਿਆਰਾਂ ਨੂੰ ਹਰ ਮੌਕੇ ’ਤੇ ਸਭ ਤੋਂ ਵੱਖਰੀ ਅਤੇ ਸਟਾਈਲਿਸ਼ ਦਿਖ ਦਿੰਦੇ ਹਨ। ਉਨ੍ਹਾਂ ਦੀ ਦਿਖ ਨੂੰ ਸੁੰਦਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਾਉਂਦੇ ਹਨ। ਮਾਰਕੀਟ ਵਿਚ ਚਿੱਟੇ ਰੰਗ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ, ਪੈਟਰਨ ਦੇ ਟਾਪ ਮੁਹੱਈਆ ਹਨ। ਜਿਊਲਰੀ ਵਿਚ ਇਸ ਦੇ ਨਾਲ ਮੁਟਿਆਰਾਂ ਮੈਚਿੰਗ ਈਅਰਰਿੰਗ, ਬ੍ਰੈਸਲੇਟ, ਰਿੰਗ ਆਦਿ ਪਹਿਨਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੀ ਦਿਖ ਨੂੰ ਹੋਰ ਵੀ ਸੁੰਦਰ ਬਣਾਉਂਦੇ ਹਨ।
ਔਰਤਾਂ ਵਿਚ ਵਧਿਆ ਸਾੜ੍ਹੀ ਦਾ ਕ੍ਰੈਜ
NEXT STORY