ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦੇ ਹੀ ਫੈਸ਼ਨ ਦੀ ਦੁਨੀਆ ਵਿਚ ਨਵੇਂ-ਨਵੇਂ ਟ੍ਰੈਂਡ ਉੱਭਰਨ ਲੱਗਦੇ ਹਨ। ਇਸ ਸੀਜ਼ਨ ਵਿਚ ਮੁਟਿਆਰਾਂ ਅਤੇ ਔਰਤਾਂ ਆਪਣੇ ਲੁਕ ਨੂੰ ਸਟਾਈਲਿਸ਼ ਅਤੇ ਆਕਰਸ਼ਕ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਿੰਟਰ ਵੀਅਰ ਚੁਣ ਰਹੀਆਂ ਹਨ। ਸੂਟ, ਜੈਕੇਟ, ਸਵੈਟਰ, ਕੋਟ ਦੇ ਨਾਲ-ਨਾਲ ਸਟਾਲ ਅਤੇ ਸਕਾਰਫ਼ ਵੀ ਫੈਸ਼ਨ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ’ਚੋਂ ਚੈੱਕ ਪੈਟਰਨ ਵਾਲੇ ਸਟਾਲ ਇਸ ਵਾਰ ਸਭ ਤੋਂ ਵੱਧ ਟ੍ਰੈਂਡ ਵਿਚ ਹਨ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਏ ਹਨ।
ਚੈੱਕ ਸਟਾਲ ਦੀ ਖ਼ਾਸੀਅਤ ਉਨ੍ਹਾਂ ਦਾ ਕਲਾਸਿਕ ਪੈਟਰਨ ਹੈ, ਜੋ ਛੋਟੇ ਤੋਂ ਲੈ ਕੇ ਵੱਡੇ ਚੈੱਕ ਤੱਕ ਉਪਲੱਬਧ ਹੁੰਦਾ ਹੈ। ਇਹ ਪੈਟਰਨ ਜ਼ਿਆਦਾਤਰ 2 ਰੰਗਾਂ ਵਿਚ ਜਾਂ ਫਿਰ ਮਲਟੀਕਲਰ ਕੰਬੀਨੇਸ਼ਨ ਵਿਚ ਆਉਂਦੇ ਹਨ। ਮਲਟੀਕਲਰ ਚੈੱਕ ਸਟਾਲ ਖ਼ਾਸ ਤੌਰ ’ਤੇ ਖ਼ੂਬਸੂਰਤ ਲੱਗਦੇ ਹਨ ਕਿਉਂਕਿ ਇਹ ਕਿਸੇ ਵੀ ਡਰੈੱਸ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਛੋਟੇ ਚੈੱਕ ਪੈਟਰਨ ਵਾਲੇ ਸਟਾਲ ਜ਼ਿਆਦਾ ਸੂਖਮ ਅਤੇ ਐਲੀਗੈਂਟ ਲੁਕ ਦਿੰਦੇ ਹਨ, ਜਦਕਿ ਵੱਡੇ ਚੈੱਕ ਪੈਟਰਨ ਵਾਲੇ ਸਟਾਲ ਬੋਲਡ ਅਤੇ ਮਾਡਰਨ ਦਿੱਖ ਪ੍ਰਦਾਨ ਕਰਦੇ ਹਨ। ਇਨ੍ਹਾਂ ਦੇ ਕਾਰਨ ਮੁਟਿਆਰਾਂ ਇਨ੍ਹਾਂ ਨੂੰ ਆਪਣੇ ਇੰਡੀਅਨ, ਵੈਸਟਰਨ ਜਾਂ ਇੰਡੋ-ਵੈਸਟਰਨ ਕਿਸੇ ਵੀ ਆਊਟਫਿਟ ਨਾਲ ਸਟਾਈਲ ਕਰ ਸਕਦੀਆਂ ਹਨ। ਚੈੱਕ ਸਟਾਲ ਦੀ ਬਹੁਪੱਖੀ ਪ੍ਰਤਿਭਾ ਹੀ ਇਨ੍ਹਾਂ ਨੂੰ ਇੰਨਾ ਪਾਪੂਲਰ ਬਣਾ ਰਹੀ ਹੈ। ਇਨ੍ਹਾਂ ਨੂੰ ਸੂਟ-ਸਲਵਾਰ ਨਾਲ ਸ਼ਾਲ ਵਾਂਗ ਲਪੇਟ ਕੇ ਪਹਿਨਿਆ ਜਾ ਸਕਦਾ ਹੈ, ਤਾਂ ਜੀਨਸ-ਟਾਪ ਜਾਂ ਵਨ-ਪੀਸ ਡਰੈੱਸ ਦੇ ਨਾਲ ਮਫਲਰ ਸਟਾਈਲ ਵਿਚ ਵੀ ਵਰਤਿਆ ਜਾ ਸਕਦਾ ਹੈ। ਕੁੱਝ ਮੁਟਿਆਰਾਂ ਇਨ੍ਹਾਂ ਦੇ ਦੋਵੇਂ ਸਿਰੇ ਅੱਗੇ ਲਟਕਾ ਕੇ ਸਿੰਪਲ ਲੁਕ ਦਿੰਦੀਆਂ ਹਨ, ਉੱਥੇ ਹੀ ਕੁਝ ਇਨ੍ਹਾਂ ਨੂੰ ਸ਼ਰੱਗ ਵਾਂਗ ਮੋਢਿਆਂ ’ਤੇ ਪਾ ਕੇ ਜਾਂ ਫਿਰ ਬੈਲੇਂਸਡ ਤਰੀਕੇ ਨਾਲ ਟੱਕ ਕਰ ਕੇ ਸਟਾਈਲ ਕਰਦੀਆਂ ਹਨ। ਪਾਰਟੀ ਵੀਅਰ ਹੋਵੇ ਜਾਂ ਕੈਜ਼ੁਅਲ ਆਊਟਿੰਗ, ਪਿਕਨਿਕ ਹੋਵੇ ਜਾਂ ਸ਼ਾਪਿੰਗ, ਚੈੱਕ ਸਟਾਲ ਹਰ ਮੌਕੇ ’ਤੇ ਫਿੱਟ ਬੈਠਦੇ ਹਨ। ਇਹ ਸਟਾਈਲਿਸ਼ ਲੁਕ ਦੇ ਨਾਲ-ਨਾਲ ਠੰਢ ਤੋਂ ਵੀ ਬਚਾਅ ਕਰਦੇ ਹਨ, ਜਿਸ ਨਾਲ ਇਹ ਸਰਦੀਆਂ ਦਾ ਪ੍ਰਫੈਕਟ ਫੈਸ਼ਨ ਸਟੇਟਮੈਂਟ ਬਣ ਚੁੱਕੇ ਹਨ।
ਮਾਰਕੀਟ ਵਿਚ ਵੀ ਚੈੱਕ ਸਟਾਲ ਦੀ ਵੈਰਾਇਟੀ ਦਿਨੋ-ਦਿਨ ਵੱਧ ਰਹੀ ਹੈ। ਬਾਜ਼ਾਰਾਂ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਵੱਖ-ਵੱਖ ਸਾਈਜ਼, ਰੰਗ ਅਤੇ ਪੈਟਰਨ ਦੇ ਸਟਾਲ ਉਪਲੱਬਧ ਹਨ, ਜਿਸ ਕਾਰਨ ਹਰ ਉਮਰ ਅਤੇ ਪਸੰਦ ਦੀਆਂ ਮੁਟਿਆਰਾਂ ਇਨ੍ਹਾਂ ਨੂੰ ਆਸਾਨੀ ਨਾਲ ਖ਼ਰੀਦ ਰਹੀਆਂ ਹਨ। ਇਨ੍ਹਾਂ ਸਟਾਲਾਂ ਨੂੰ ਮੈਚ ਕਰਨ ਲਈ ਹੇਅਰ ਸਟਾਈਲ ਵਿਚ ਓਪਨ ਹੇਅਰ, ਹਾਈ ਪੋਨੀਟੇਲ ਜਾਂ ਬ੍ਰੇਡਸ ਕਾਫੀ ਪਾਪੂਲਰ ਹਨ। ਮੁਟਿਆਰਾਂ ਐਕਸੈੱਸਰੀਜ਼ ਵਿਚ ਸਨਗਲਾਸਿਜ਼, ਬੈਲਟ ਜਾਂ ਸਿੰਪਲ ਜਿਊਲਰੀ ਜੋੜ ਕੇ ਲੁਕ ਨੂੰ ਹੋਰ ਨਿਖਾਰ ਰਹੀਆਂ ਹਨ। ਫੁਟਵੀਅਰ ਦੀ ਗੱਲ ਕਰੀਏ ਤਾਂ ਲੌਂਗ ਬੂਟਸ, ਸਨੀਕਰਸ, ਸਪੋਰਟਸ ਸ਼ੂਜ਼ ਜਾਂ ਬੈਲੀ ਸ਼ੂਜ਼ ਦੇ ਨਾਲ ਇਹ ਕੰਬੀਨੇਸ਼ਨ ਕਮਾਲ ਦਾ ਲੱਗਦਾ ਹੈ। ਕੁੱਲ ਮਿਲਾ ਕੇ ਇਸ ਸਰਦੀ ਵਿਚ ਚੈੱਕ ਸਟਾਲ ਮੁਟਿਆਰਾਂ ਦੀ ਪਸੰਦੀਦਾ ਅਕਸੈੱਸਰੀ ਬਣ ਚੁੱਕਾ ਹੈ। ਇਹ ਨਾ ਸਿਰਫ਼ ਪ੍ਰੈਕਟੀਕਲ ਹਨ ਸਗੋਂ ਫੈਸ਼ਨੇਬਲ ਵੀ ਹਨ, ਜੋ ਹਰ ਮੁਟਿਆਰ ਨੂੰ ਕਾਨਫੀਡੈਂਟ ਅਤੇ ਸਟਾਈਲਿਸ਼ ਮਹਿਸੂਸ ਕਰਵਾਉਂਦੇ ਹਨ। ਇਸ ਸੀਜ਼ਨ ਵਿਚ ਚੈੱਕ ਸਟਾਲ ਇਕ ਟ੍ਰੈਂਡੀ ਅਤੇ ਕੰਫਰਟੇਬਲ ਅਕਸੈੱਸਰੀ ਬਣ ਚੁੱਕੇ ਹਨ। ਇਹ ਮੁਟਿਆਰਾਂ ਦੇ ਵਿੰਟਰ ਵਾਰਡਰੋਬ ਦਾ ਸਭ ਤੋਂ ਵਧੀਆ ਐਡੀਸ਼ਨ ਸਾਬਿਤ ਹੋ ਰਹੇ ਹਨ।
ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਫਿੱਟ ਐਂਡ ਫਲੇਅਰ ਬੌਟਮਜ਼
NEXT STORY