ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਰਾਊ ਕੇ ਹਿਠਾੜ ਨੇੜੇ ਸਰਕਾਰੀ ਸਕੂਲ ਦੇ ਅਧਿਆਪਕ ਦੇ ਗਲੇ ’ਤੇ ਚਾਈਨਾ ਡੋਰ ਫਿਰ ਗਈ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਦੇ ਗਲੇ ’ਤੇ ਟਾਂਕੇ ਲਗਾਏ ਗਏ ਹਨ।
ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਅਹਿਮਦ ਢੰਡੀ ਦਾ ਅਧਿਆਪਕ ਜਗਦੀਸ਼ ਸਿੰਘ (ਉਮਰ ਲਗਭਗ 42 ਸਾਲ) ਜਦ ਜਾ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਉਸਦੇ ਗਲੇ ’ਤੇ ਜਾਨਲੇਵਾ ਡੋਰ ਫਿਰ ਗਈ, ਜਿਸ ਨਾਲ ਉਸਦਾ ਗਲਾ ਬੁਰੀ ਤਰ੍ਹਾਂ ਵੱਢਿਆ ਗਿਆ ਅਤੇ ਜ਼ਖਮੀ ਹੋ ਗਿਆ। ਇਸ ਦੌਰਾਨ ਡਾਕਟਰਾਂ ਵਲੋਂ ਅਧਿਆਪਕ ਦੇ ਗਲੇ ਤੇ ਟਾਂਕੇ ਲਗਾਏ ਗਏ ਹਨ।
ਕੈਨੇਡਾ ਤੋਂ ਫਿਰ ਆਈ ਮੰਦਭਾਗੀ ਖ਼ਬਰ, ਪਰਿਵਾਰ ਵਿਚ ਪੈ ਗਿਆ ਚੀਕ-ਚਿਹਾੜਾ
NEXT STORY