ਚੰਡੀਗੜ੍ਹ (ਸੁਸ਼ੀਲ) : ਚੋਰਾਂ ਨੇ ਸੈਕਟਰ-20 ਦੇ ਸਰਕਾਰੀ ਘਰਾਂ ਤੋਂ 45 ਸੋਲਰ ਪੈਨਲ ਤੇ 18 ਇਨਵਰਟਰ ਚੋਰੀ ਕਰ ਲਏ। ਪੁਲਸ ਨੂੰ ਚੋਰਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਜਲੰਧਰ ਵਾਸੀ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਸੈਕਟਰ-19 ਥਾਣਾ ਪੁਲਸ ਚੋਰਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਭੁਪਿੰਦਰ ਸਿੰਘ ਨੇ ਸੈਕਟਰ-19 ਥਾਣਾ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਨੇ ਸੈਕਟਰ-20 ਦੇ ਸਰਕਾਰੀ ਕੁਆਰਟਰਾਂ ’ਚ ਸੋਲਰ ਪੈਨਲ ਲਾਏ ਹਨ। ਚੋਰਾਂ ਨੇ ਮਕਾਨ ਨੰਬਰ 2158 ਤੋਂ 2256 ਤੱਕ 45 ਸੋਲਰ ਪੈਨਲ ਤੇ 18 ਇਨਵਰਟਰ ਚੋਰੀ ਕਰ ਲਏ।
ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਛਾਪੇਮਾਰੀ ਦੌਰਾਨ ਬੰਦ ਮਿਲਿਆ ਜੈਤੇਵਾਲੀ ਪਲਾਂਟ
NEXT STORY