ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ ਵਿਚ ਚੋਰ, ਸਨੈਚਰ ਅਤੇ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਵਾਲੇ ਅਪਰਾਧੀਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਖਤ ਮਿਹਨਤ ਤੋਂ ਬਾਅਦ ਫਿਰੋਜ਼ਪੁਰ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਐੱਸ.ਪੀ.ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ, ਡੀ.ਐੱਸ.ਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਬਲਕਾਰ ਸਿੰਘ, ਡੀਐੱਸਪੀ ਸਿਟੀ ਸੁਖਵਿੰਦਰ ਸਿੰਘ ਅਤੇ ਸੀਆਈਏ ਸਟਾਫ਼ ਫਿਰੋਜ਼ਪੁਰ ਦੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਪੁਲਸ ਨੇ ਚੋਰ, ਸਨੈਚਰ ਅਤੇ ਲੁਟੇਰਾ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਤਰਕਾਰ ਸੰਮੇਲਨ ਵਿਚ ਐੱਸ.ਐੱਸ.ਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਪੁਲਸ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਵਿਚ ਚੋਰੀ, ਸਨੈਚਿੰਗ ਅਤੇ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲੇ ਗਿਰੋਹਾਂ ਦੇ 11 ਦੋਸ਼ੀਆਂ ਅਤੇ ਇਕ ਬਾਲ ਅਪਰਾਧੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾ ਤੋਂ 12 ਮੋਟਰਸਾਈਕਲ, 2 ਐਕਟਿਵਾ ਸਕੂਟਰ, ਆਉਂਦੇ ਜਾਂਦੇ ਰਾਹਗੀਰਾਂ ਤੋਂ ਖੋਹੇ ਗਏ 23 ਮੋਬਾਈਲ, ਇੱਕ ਦੇਸੀ 315 ਬੋਰ ਦਾ ਕੱਟਾ ਪਿਸਟਲ, ਦੋ ਜਿੰਦਾ ਕਾਰਤੂਸ, ਦੋ ਸੋਨੇ ਦੇ ਟੋਪਸ, ਇਕ ਮੁੰਦਰੀ, 4 ਤੇਜ਼ਧਾਰ ਹਥਿਆਰ ਕਾਪੇ, ਕਿਰਚ ਅਤੇ 27000 ਰੁਪਏ ਨਗਦੀ ਬਰਾਮਦ ਕੀਤੀ ਹੈ।
ਐੱਸ.ਐੱਸ.ਪੀ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਪੁਲਸ ਦੀਆਂ ਗਠਿਤ ਕੀਤੀਆਂ ਟੀਮਾਂ ਪਿਛਲੇ ਕਾਫੀ ਸਮੇਂ ਤੋਂ ਇਨ੍ਹਾਂ ਗਿਰੋਹਾਂ ਨੂੰ ਫੜਨ ਲਈ ਵੱਖ-ਵੱਖ ਤਰੀਕਿਆਂ ਨਾਲ ਵੱਡੇ ਪੱਧਰ ’ਤੇ ਕੰਮ ਕਰ ਰਹੀਆਂ ਸਨ ਅਤੇ ਆਖਰਕਾਰ ਪੁਲਸ ਨੇ ਇਨ੍ਹਾਂ 11 ਅਪਰਾਧੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਸੰਨੀ ਉਰਫ ਸਾਗਰ ਪੁੱਤਰ ਕਸ਼ਮੀਰ ਸਿੰਘ ਵਾਸੀ ਦੇਵਨਗਰ ਕਲੋਨੀ (ਗੋਲ ਬਾਗ ਦੇ ਸਾਹਮਣੇ) ਫਿਰੋਜ਼ਪੁਰ ਸ਼ਹਿਰ ਅਤੇ ਇਕ ਨਾਬਾਲਗ ਨੂੰ ਖਾਈ ਵਾਲਾ ਅੱਡਾ ਦੇ ਏਰੀਆ ਵਿਚ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 16 ਮੋਬਾਈਲ ਅਤੇ ਇਕ ਚੋਰੀ ਦਾ ਮੋਟਰਸਾਈਕਲ, ਤਰਨ ਉਰਫ਼ ਬਾਦਲ ਪੁੱਤਰ ਨਾਨਕ ਵਾਸੀ ਸ਼ਾਂਤੀ ਨਗਰ ਫਿਰੋਜ਼ਪੁਰ ਸ਼ਹਿਰ, ਰਾਹੁਲ ਪੁੱਤਰ ਜੋਗਿੰਦਰ ਵਾਸੀ ਗਲੀ ਨੰ. 4 ਫਿਰੋਜ਼ਪੁਰ ਛਾਉਣੀ, ਅੰਸ਼ ਉਰਫ਼ ਮਨਜੀਤ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਡੂਮਣੀਵਾਲਾ, ਨੌਨਿਹਾਲ ਉਰਫ਼ ਰਾਹੁਲ ਪੁੱਤਰ ਅਵਤਾਰ ਸਿੰਘ ਵਾਸੀ ਨੌਰੰਗ ਕੇ ਸਿਆਲ, ਸ਼ੁਭਮ ਉਰਫ਼ ਬਿੱਲੂ ਪੁੱਤਰ ਅਸ਼ੋਕ ਕੁਮਾਰ ਵਾਸੀ ਇੰਦਰਾ ਕਾਲੋਨੀ, ਗੱਬਰ ਸਿੰਘ ਪੁੱਤਰ ਬੂੜ ਸਿੰਘ ਵਾਸੀ ਨੌਰੰਗ, ਸ਼ਿਵਾ ਪੁੱਤਰ ਰਾਜੂ ਵਾਸੀ ਬਸਤੀ ਨਿਜ਼ਾਮੂਦੀਨ, ਗਾਂਧੀ ਪੁੱਤਰ ਨਾਮਲੂਮ, ਕਰਨ ਉਰਫ਼ ਘੋਨੀ ਪੁੱਤਰ ਤਰਸੇਮ ਸਿੰਘ ਵਾਸੀ ਨੌਰੰਗ ਕੇ ਲੇਲੀਵਾਲਾ ਨੂੰ ਕਾਬੂ ਕਰਕੇ ਉਨ੍ਹਾ ਕੋਲੋਂ ਇਕ ਦੇਸੀ ਪਿਸਤੌਲ 315 ਬੋਰ, 2 ਜਿੰਦਾ ਕਾਰਤੂਸ, ਇਕ ਪਿਸਤੌਲ ਛਰੇ ਵਾਲਾ, ਇਕ ਜੋੜਾ ਸੋਨੇ ਦੇ ਟੋਪ, ਇਕ ਸੋਨੇ ਦੀ ਮੁੰਦਰੀ, 4 ਤੇਜ਼ਧਾਰ ਹਥਿਆਰ ਅਤੇ ਕਿਰਚ, ਇਕ ਐਕਟਿਵਾ ਸਕੂਟਰ ਅਤੇ ਇਕ ਮੋਟਰਸਾਈਕਲ ਅਤੇ ਪੰਜ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਅਤੇ 27,000 ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਅਪਰਾਧੀ ਸੁਸ਼ੀਲ ਮਹਿਤਾ ਉਰਫ਼ ਬਬੂ ਪੁੱਤਰ ਰਾਜ ਕੁਮਾਰ ਮਹਿਤਾ ਵਾਸੀ ਬੈਕ ਸਾਈਡ ਮਨਜੀਤ ਪੈਲੇਸ, ਨਿਊ ਕਾਸ਼ੀ ਨਗਰੀ ਫਿਰੋਜ਼ਪੁਰ ਸਿਟੀ ਅਤੇ ਸਾਹਿਲ ਉਰਫ਼ ਰਾਹੁਲ ਪੁੱਤਰ ਰਾਜਿੰਦਰ ਵਾਸੀ ਬੈਕ ਸਾਈਡ ਮਨਜੀਤ ਪੈਲੇਸ ਨਿਊ ਕਾਂਸ਼ੀ ਨਗਰੀ ਫਿਰੋਜ਼ਪੁਰ ਸਿਟੀ ਹੁਣ ਹਾਊਸਿੰਗ ਬੋਰਡ ਕਲੋਨੀ ਕੁਆਟਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੇ 9 ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰ ਬਰਾਮਦ ਕੀਤਾ ਹੈ ਅਤੇ ਜਸਪ੍ਰੀਤ ਉਰਫ਼ ਬਿੰਦਰ ਨੂੰ ਗ੍ਰਿਫ਼ਤਾਰ ਕਰਦੇ ਉਸਤੋਂ ਇਕ ਜੋੜਾ ਟਾਪਸ ਅਤੇ 27 ਹਜ਼ਾਰ ਰੁਪਏ, ਦਵਿੰਦਰ ਸਿੰਘ ਉਰਫ਼ ਲੱਡੂ ਪੁੱਤਰ ਕਸ਼ਮੀਰ ਸਿੰਘ ਵਾਸੀ ਬਸਤੀ ਸੁਨਵਾ ਅਤੇ ਨਿਸ਼ਾਂਤ ਸਿੰਘ ਉਰਫ਼ ਕਾਲੀ ਪੁੱਤਰ ਗੁਰਚਰਨ ਸਿੰਘ ਵਾਸੀ ਬਸਤੀ ਸੁਨਵਾ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚੋਰੀ ਦੇ 2 ਮੋਟਰਸਾਈਕਲ ਅਤੇ 2 ਮੋਬਾਈਲ ਬਰਾਮਦ ਕੀਤੇ ਹਨ।
ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਲਈ ਖ਼ਾਸ ਖ਼ਬਰ, ਇਸ ਤਾਰੀਖ਼ ਤੱਕ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
NEXT STORY