ਜਲਾਲਾਬਾਦ, ਬਲਾਚੌਰ/ਪੋਜੇਵਾਲ ਸਰਾਂ (ਬਜਾਜ, ਕਟਾਰੀਆ) : ਭਵਿੱਖ ਨੂੰ ਸੰਵਾਰਨ ਲਈ ਪੰਜਾਬ ਤੋਂ ਵਿਦੇਸ਼ਾਂ ਵਿਚ ਗਏ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਝਿੰਜੋੜ ਕੇ ਰੱਖ ਦਿੰਦੀਆਂ ਹਨ। ਇਸੇ ਤਰ੍ਹਾਂ ਦੀ ਇਕ ਖ਼ਬਰ ਜਲਾਲਾਬਾਦ ਨਿਵਾਸੀ ਰਾਜੇਸ਼ ਕੁਮਾਰ (ਬੱਗੀ ਛਾਬੜਾ) ਦੇ ਪੁੱਤ ਦੀ ਕੈਨੇਡਾ ਵਿਚ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣ ਦੀ ਪ੍ਰਾਪਤ ਹੋਈ ਹੈ। ਸੰਜੇ ਛਾਬੜਾ (26) ਪੜ੍ਹਾਈ ਕਰਨ ਲਈ ਕੈਨੇਡਾ ’ਚ ਕਰੀਬ 2 ਸਾਲ ਪਹਿਲਾਂ ਗਿਆ ਸੀ ਅਤੇ ਮੌਜੂਦਾ ਸਮੇਂ ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਪੜ੍ਹਾਈ ਕਰ ਰਿਹਾ ਸੀ, ਜਿਸਦੀ ਬੀਤੇ ਦਿਨੀਂ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਬੱਗੀ ਛਾਬੜਾ ਦੇ ਨੌਜਵਾਨ ਪੁੱਤ ਦੀ ਕੈਨੇਡਾ ਵਿਚ ਮੌਤ ਹੋਣ ਦੀ ਖ਼ਬਰ ਜਿਵੇਂ ਹੀ ਪਰਿਵਾਰ ਅਤੇ ਜਲਾਲਾਬਾਦ ਦੇ ਸ਼ਹਿਰ ਵਾਸੀਆਂ ਨੂੰ ਮਿਲੀ ਤਾਂ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਥਾਣਾ ਸਿਟੀ ਫਿਰਜ਼ੋਪੁਰ ਵਿਖੇ ਏ. ਐੱਸ. ਆਈ. ਸਣੇ 5 ਪੁਲਸ ਮੁਲਾਜ਼ਮਾਂ 'ਤੇ ਪਰਚਾ ਦਰਜ, ਜਾਣੋ ਪੂਰਾ ਮਾਮਲਾ
ਇਸੇ ਦੌਰਾਨ ਹੀ ਇਕ ਹੋਰ ਖ਼ਬਰ ਬਲਾਕ ਸੜੋਆ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਨੌਜਵਾਨ ਦੀ ਮੌਤ ਦੀ ਹੈ। ਕੈਨੇਡਾ ’ਚ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ’ਤੇ ਹੋਏ ਹਮਲਾ ਅਤੇ ਕੁੱਟਮਾਰ ਉਪਰੰਤ ਨੌਜਵਾਨ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਪਿੰਡ ਦੇ ਮੰਡ ਇਲਾਕੇ ’ਚ ਰਹਿਣ ਵਾਲੇ 24 ਸਾਲਾ ਨੌਜਵਾਨ ਗੁਰਵਿੰਦਰ ਨਾਥ ਉਰਫ (ਗਨੀ) 2021 ’ਚ ਬਤੌਰ ਅੰਤਰ ਰਾਸ਼ਟਰੀ ਵਿਦਿਆਰਥੀ ਕੈਨੇਡਾ ਗਿਆ ਸੀ।
ਇਹ ਵੀ ਪੜ੍ਹੋ : ਜਾਣੋ ਕਿਉਂ ਹੜ੍ਹਾਂ ਦੌਰਾਨ ਵੀ ਨਹੀਂ ਛੱਡਿਆ ਰਾਜਸਥਾਨ ਫੀਡਰ 'ਚ ਪਾਣੀ, ਮੀਤ ਹੇਅਰ ਨੇ ਦੱਸੀ ਅਸਲ ਵਜ੍ਹਾ
ਗੁਰਵਿੰਦਰ ਪਿਛਲੇ ਦਿਨੀਂ ਆਪਣੇ ਕੰਮ ’ਤੇ ਜਾ ਰਿਹਾ ਸੀ ਤਾਂ ਰਸਤੇ ’ਚ ਅਣਪਛਾਤੇ ਵਿਅਕਤੀਆਂ ਵੱਲੋ ਉਸ ’ਤੇ ਹਮਲਾ ਕੀਤਾ ਗਿਆ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਸੀ ਪਰ ਉਸ ਦੀ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਉਨ੍ਹਾਂ ਦੇ ਪਿੰਡ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹਦਾਇਤਾਂ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੁਦਰਤੀ ਆਫ਼ਤ ਦਰਮਿਆਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਪਰਿਵਾਰਾਂ 'ਚ ਛਾਈ ਖ਼ੁਸ਼ੀ
NEXT STORY