ਜਲੰਧਰ— ਆਟੋਮੋਬਾਈਲ ਦੀ ਦੁਨੀਆ 'ਚ ਬਾਈਕਸ ਦੀ ਵੀ ਅਹਿਮ ਭੂਮਿਕਾ ਹੈ। ਉਂਝ ਤਾਂ ਬਾਈਕਸ ਦੀ ਵਰਤੋਂ ਆਮ ਤੌਰ 'ਤੇ ਕੀਤੀ ਜਾਂਦੀ ਹੈ ਪਰ ਮਹਿੰਗੀਆਂ ਅਤੇ ਜ਼ਿਆਦਾ ਪਾਵਰ ਵਾਲੀਆਂ ਬਾਈਕਸ ਦਾ ਸ਼ੌਕ ਜ਼ਿਆਦਾਤਰ ਉਨ੍ਹਾਂ ਰਾਈਡਰਸ ਨੂੰ ਹੁੰਦਾ ਹੈ ਜੋ ਬਾਈਕ ਰਾਈਡਿੰਗ ਨੂੰ ਪਸੰਦ ਕਰਦੇ ਹਨ ਜਾਂ ਫਿਰ ਰੇਸਿੰਗ ਇਵੈਂਟ ਆਦਿ 'ਚ ਹਿੱਸਾ ਲੈਣਾ ਚਾਹੁੰਦੇ ਹਨ। ਜੇਕਰ ਤੁਹਾਨੂੰ ਵੀ ਅਜਿਹੀ ਬਾਈਕਸ ਦਾ ਸ਼ੌਕ ਹੈ ਤਾਂ ਇਹ ਕੁਝ ਅਜਿਹੀਆਂ ਬਾਈਕਸ ਹਨ, ਜੋ ਬਾਈਕ ਰਾਈਡਿੰਗ ਦਾ ਮਜ਼ਾ ਲੈਣ ਅਤੇ ਰੇਸਿੰਗ ਆਦਿ ਲਈ ਬਣਾਈਆਂ ਗਈਆਂ ਹਨ।
Ducati 1199 Panigale/Panigale R
Ducati 1199 Panigale ਨੂੰ ਨਵੇਂ 1299 ਵਰਜਨ ਨਾਲ ਰਿਪਲੇਸ ਕੀਤਾ ਗਿਆ ਹੈ ਪਰ 1199 Panigale ਅਜੇ ਵੀ ਟਾਪ ਬਾਈਕਸ ਦੀ ਲਿਸਟ 'ਚ ਆਪਣੀ ਥਾਂ ਬਣਾਉਂਦੀ ਹੈ। Panigale R ਦਾ ਇੰਜਣ 202bhp ਦੀ ਜ਼ਿਆਦਾ ਪਾਵਰ ਪੈਦਾ ਕਰਦਾ ਹੈ, ਜੋ ਇਸ ਦੇ 1299 ਵਰਜਨ ਤੋਂ ਜ਼ਿਆਦਾ ਹੈ।
BMW HP4
ਕੰਪਨੀ ਦੇ 1000 RR 'ਤੇ ਆਧਾਰਿਤ ਇਹ ਪਹਿਲੀ ਬਾਈਕ ਹੈ, ਜੋ 4 ਸਿਲੰਡਰ ਅਤੇ HP ਬੈਚ ਨਾਲ ਆਉਂਦੀ ਹੈ। ਇਹ ਟੂ ਵ੍ਹੀਕਲ 193 bhp ਦੀ ਪਾਵਰ ਅਤੇ 83 lb/ft ਦਾ ਜ਼ਿਆਦਾ ਟਾਰਕ ਪੈਦਾ ਕਰਦੀ ਹੈ।
MV Agusta F4 RC, Kawasaki Ninja H2
MV Agusta ਇਕ ਪਾਵਰਫੁੱਲ ਬਾਈਕ ਹੈ। ਇਸ ਵਿਚ ਦਿੱਤਾ ਗਿਆ 4 ਸਿਲੰਡਰ ਵਾਲਾ ਇੰਜਣ 13,600 rpm 'ਤੇ 212 ਹਾਰਸਪਾਵਰ ਦੀ ਤਾਕਤ ਪੈਦਾ ਕਰਦਾ ਹੈ, ਜੋ ਇਸ ਨੂੰ ਹਵਾ ਨਾਲ ਗੱਲਾਂ ਕਰਾਉਣ ਲਈ ਕਾਫੀ ਹੈ। ਇਸ ਵਿਚ ਹੀ ਇਕ ਹੋਰ ਬਾਈਕ ਦਾ ਵੀ ਜ਼ਿਕਰ ਹੁੰਦਾ ਹੈ, ਜੋ Ninja H2 ਹੈ। ਇਸ ਨੂੰ ਭਾਰਤ 'ਚ ਵੀ ਲਾਂਚ ਕੀਤਾ ਗਿਆ ਹੈ ਅਤੇ ਇਹ 2.5 ਸੈਕਿੰਡ'ਚ 100 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਫੜਨ ਦੇ ਨਾਲ ਹੀ ਭਾਰਤ 'ਚ ਮਿਲਣ ਵਾਲੀ ਸਭ ਤੋਂ ਤੇਜ਼ ਬਾਈਕਸ ਬਣ ਜਾਂਦੀ ਹੈ।
Yamaha YZF-R1, Yamaha V-Max
V-Max ਨੂੰ ਨਜ਼ਰਅੰਦਾਜ਼ ਤਾਂ ਕੀਤਾ ਜਾ ਰਿਹਾ ਹੈ ਪਰ ਇਹ ਬਾਈਕ ਕਿਸੇ ਤੋਂ ਵੀ ਘੱਟ ਨਹੀਂ ਹੈ। ਜਿਥੋਂ ਤਕ ਇੰਜਣ ਦੀ ਗੱਲ ਹੈ ਤਾਂ ਇਸ ਵਿਚ 1679 ਸੀ ਸੀ ਵੀ 4 ਇੰਜਣ 200bhp ਦੀ ਪਾਵਰ ਦਿੰਦਾ ਹੈ। ਇਸ ਤੋਂ ਇਲਾਵਾ ਰੇਸਿੰਗ ਬਾਈਕ 'ਚ ਯਾਹਮਾ YZF-R1 ਨੂੰ ਨਵੇਂ ਡਿਜ਼ਾਈਨ ਅਤੇ ਪਹਿਲਾਂ ਤੋਂ ਬਿਹਤਰ ਏਅਰੋਡਾਇਨਾਮਿਕ ਦੇ ਨਾਲ ਪੇਸ਼ ਕੀਤਾ ਗਿਆ ਹੈ, ਜੋ 200bhp ਦੀ ਪਾਵਰ ਦੇ ਨਾਲ ਹੀ ਆਉਂਦਾ ਹੈ।
Suzuki GSX1300R and Kawasaki ZZR1400
ਸੁਜ਼ੂਕੀ ਦੀ GSX1300R ਕਈ ਸਾਲਾਂ ਤੋਂ ਪਾਵਰਫੁੱਲ ਬਾਈਕਸ 'ਚੋਂ ਇਕ ਹੈ ਅਤੇ ਇਸ ਵਾਰ ਵੀ ਇਹ ਟਾਪ ਬਾਈਕਸ ਦੀ ਲਿਸਟ 'ਚ ਸ਼ਾਮਿਲ ਹੈ। ਹਾਲਾਂਕਿ ਜੇਕਰ ਤੁਹਾਨੂੰ ਇਸ ਤੋਂ ਵੀ ਪਾਵਰਫੁੱਲ ਬਾਈਕ ਚਾਹੀਦੀ ਹੈ ਤਾਂ ਕਾਵਾਸਾਕੀ ZZR੧੪੦੦ 'ਤੇ ਇਕ ਨਜ਼ਰ ਪਾਓ। ਇਸ ਵਿਚ ਲੱਗਾ 1441 ਸੀ ਸੀ ਦਾ ਲਿਕੁਅਡ ਕੂਲਡ ਇੰਜਣ 9500 rpm 'ਤੇ 200 ਹਾਰਸਪਾਵਰ ਪੈਦਾ ਕਰਦਾ ਹੈ।
ਐਮਾਜ਼ਾਨ ਨੇ ਗਾਹਕਾਂ ਨੂੰ ਕਿਹਾ ਇਸ ਇਲੈਕਟ੍ਰਿਕ ਸਕੂਟਰ ਤੋਂ ਰਹਿਣ ਦੂਰ
NEXT STORY