ਜਲੰਧਰ : 87ਵਾਂ ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 7 ਮਾਰਚ ਤੋਂ ਲੈ ਕੇ 19 ਮਾਰਚ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸ਼ੋਅ 'ਚ ਐਕਸਪਰਟ ਅਤੇ ਮੀਡੀਆ ਲਈ ਭਾਰਤ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਨੇ ਆਪਣੀ ਨਵੀਂ ਸਵਿਫਟ (Swift) ਤੋਂ ਪਰਦਾ ਚੁੱਕਿਆ ਹੈ। 2017 ਸਵਿਫਟ ਨੂੰ 1.2 ਲਿਟਰ (ਪੈਟਰੋਲ) ਅਤੇ 1.0 ਲਿਟਰ ਬੂਸਟਰਜੈੱਟ ਟਰਬੋਚਾਰਜਡ (ਪੈਟਰੋਲ) ਇੰਜਣ 'ਚ ਉਪਲੱਬਧ ਕੀਤਾ ਜਾਵੇਗਾ।
ਕਾਰ ਦਾ 1.2 ਲਿਟਰ ਇੰਜਣ ਮਾਡਲ 90 ਬੀ. ਐਚ. ਪੀ ਦੀ ਪਾਵਰ ਅਤੇ 110 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 5 ਸਪੀਡ ਮੈਨੂਅਲ ਅਤੇ AMT ਟਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਰ ਦਾ 1.0 ਲਿਟਰ ਟਰਬੋਚਾਰਜਡ ਇੰਜਣ 102 ਬੀ . ਐੱਚ. ਪੀ ਦੀ ਪਾਵਰ ਅਤੇ 150 ਐੱਨ. ਐੱਮ ਦਾ ਟਾਰਕ ਜਨਰੇਟ ਕਰੇਗਾ। ਇਹ ਇੰਜਣ 6 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਕਾਰ 'ਚ ਨਵੀਂ LED ਹੈੱਡਲੈਂਪਸ, ਟੇਲ ਲੈਂਪਸ ਅਤੇ ਨਵਾਂ ਬੰਪਰ ਦਿੱਤਾ ਗਿਆ ਹੈ। ਇਸ ਕਾਰ ਨੂੰ ਅਗਲੇ ਸਾਲ ਤੱਕ ਭਾਰਤ 'ਚ ਉਪਲੱਬਧ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ ਲਗਭਗ 5 ਲੱਖ ਰੁਪਏ ਦੇ ਕਰੀਬ ਕਰੀਬ ਰਹੇਗੀ।
2017 Geneva Motor Show: ਪੋਰਸ਼ ਨੇ ਕੀਤਾ ਨਵੀਂ 911 GT3 ਦਾ ਖੁਲਾਸਾ
NEXT STORY